ਪੰਜਾਬ 'ਚ 2 ਗੈਂਗਸਟਰਾਂ ਦਾ ਐਨਕਾਊਂਟਰ

Sunday, Oct 19, 2025 - 04:57 PM (IST)

ਪੰਜਾਬ 'ਚ 2 ਗੈਂਗਸਟਰਾਂ ਦਾ ਐਨਕਾਊਂਟਰ

ਰਾਮਦਾਸ (ਗੁਰਿੰਦਰ ਬਾਠ))- ਪਿਛਲੇ ਦਿਨੀਂ ਰਮਦਾਸ 'ਚ ਵੈਲਡਿੰਗ ਕਰਨ ਵਾਲੇ ਨੌਜਵਾਨ ਕਮਲਜੀਤ ਸਿੰਘ ਕੱਲੂ 'ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰਾਂ ਨੂੰ ਪੁਲਸ ਨੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ। ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਉਨ੍ਹਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਰਾਵੀ ਦਰਿਆ ਨੇੜੇ ਲੈ ਗਈ, ਤਾਂ ਦੋਵੇਂ ਨੇ ਅਚਾਨਕ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਤੇ ਭੱਜਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ-ਹੋਟਲਾਂ 'ਚ ਜੂਆ ਖੇਡਦੇ ਫੜੇ ਗਏ 19 ਬੰਦੇ, ਲੱਖਾਂ ਦੀ ਲਾ ਰਹੇ ਸੀ ਬਾਜ਼ੀ

ਇਸ 'ਤੇ ਥਾਣਾ ਰਮਦਾਸ ਦੇ ਐਸਐਚਓ ਆਗਿਆਪਾਲ ਸਿੰਘ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਦੋਵੇਂ ਗੈਂਗਸਟਰ ਅਭਿਨਾਸ਼ ਕੁਮਾਰ ਉਰਫ਼ ਅਭੀ ਮਹਿਤਾ ਪੁੱਤਰ ਉਮੇਸ਼ ਅਤੇ ਆਜ਼ਾਦ ਪੁੱਤਰ ਹਾਸ਼ਮ, ਵਾਸੀ ਨਿਊ ਸ਼ਿਵਾਜੀ ਕਾਲੋਨੀ ਕਰਨਾਲ, ਜ਼ਖ਼ਮੀ ਹੋ ਗਏ। ਪੁਲਸ ਨੇ ਦੋਵਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ- ਅਬਕਾਰੀ ਵਿਭਾਗ ਦੀ ਸਖ਼ਤ ਕਾਰਵਾਈ, ਵੱਡੇ ਪੱਧਰ ’ਤੇ ਸਪਲਾਈ ਹੋਣ ਵਾਲੀ ਦੇਸੀ ਸ਼ਰਾਬ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News