‘ਨੀ ਲੈਂਥ ਟਿਊਨਿਕਸ’ ਦੇ ਰਹੇ ਹਨ ਔਰਤਾਂ ਨੂੰ ਮਾਡਰਨ ਦੇ ਨਾਲ-ਨਾਲ ਆਕਰਸ਼ਕ ਲੁੱਕ
Sunday, Oct 26, 2025 - 09:10 AM (IST)
ਅੰਮ੍ਰਿਤਸਰ (ਕਵਿਸ਼ਾ)-ਅੱਜ ਦੇ ਸਮੇਂ ’ਚ ਫੈਸ਼ਨ ਦੀ ਦੁਨੀਆ ਲਗਾਤਾਰ ਬਦਲ ਰਹੀ ਹੈ ਪਰ ਕੁਝ ਪਹਿਰਾਵੇ ਅਜਿਹੇ ਹੁੰਦੇ ਹਨ ਜੋ ਸਮੇਂ ਦੇ ਨਾਲ ਹੋਰ ਵੀ ਲੋਕਪ੍ਰਿਯ ਹੋ ਜਾਂਦੇ ਹਨ। ਇਨ੍ਹਾਂ ’ਚੋ ਇਕ ਹੈ ‘ਨੀ ਲੈਂਥ ਟਿਊਨਿਕਸ’। ਇਹ ਪਹਿਰਾਵਾ ਔਰਤਾਂ ’ਚ ਆਪਣੀ ਸੁਵਿਧਾ, ਸਾਦਗੀ ਅਤੇ ਸਟਾਈਲਿਸ਼ ਲੁੱਕ ਕਾਰਨ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ‘ਨੀ ਲੈਂਥ ਟਿਊਨਿਕਸ’ ਇਕ ਅਜਿਹਾ ਪਹਿਰਾਵਾ ਹੈ, ਜੋ ਮਾਡਰਨ ਫੈਸ਼ਨ ਦਾ ਇਕ ਅਭਿੰਨ ਅੰਗ ਹੈ। ਇਹ ਟਿਊਨਿਕ ਨਾ ਸਿਰਫ਼ ਆਰਾਮਦਾਇਕ ਹੁੰਦਾ ਹੈ ਸਗੋਂ ਹਰ ਮੌਕੇ ਲਈ ਲਾਭਦਾਇਕ ਵੀ ਮੰਨਿਆ ਜਾਂਦਾ ਹੈ। ਭਾਵੇਂ ਪਾਰਟੀ ਹੋਵੇ ਜਾਂ ਫਿਰ ਕੋਈ ਆਮ ਆਊਟਿੰਗ। ‘ਨਿ ਲੈਂਥ ਟਿਊਨਿਕਸ’ ਵਿਚ ਵਰਤੇ ਜਾਣ ਵਾਲੇ ਫੈਬਰਿਕ ਦੀ ਗੱਲ ਕਰੀਏ ਤਾਂ ਕੋਟਨ, ਜਾਰਜਟ, ਕ੍ਰੇਪ, ਰੇਅਨ ਅਤੇ ਲਿਨਨ ’ਚ ਬਣੀ ਟਿਊਨਿਕਸ ਗਰਮੀਆਂ ਦੇ ਮੌਸਮਾਂ ਲਈ ਫਾਇਦੇਮੰਦ ਹੁੰਦੀ ਹੈ।
ਗਰਮੀਆਂ ਵਿਚ ਹਲਕੇ ਅਤੇ ਸਾਹ ਲੈਣ ਯੋਗ ਕੱਪੜੇ ਸਾਰਿਆਂ ਤੋਂ ਚੰਗੇ ਰਹਿੰਦੇ ਹਨ। ਡਿਜ਼ਾਈਨ ਅਤੇ ਪੈਟਰਨ ਅਨੁਸਾਰ ਵੀ ਇਨ੍ਹਾਂ ਦੀ ਵਿਭਿੰਨਤਾ ਬਹੁਤ ਵੱਡੀ ਹੈ। ਫਲੋਰਲ ਪ੍ਰਿੰਟ, ਇੰਡੋ-ਵੈਸਟਰਨ ਸਟਾਈਲ, ਐਥਨੀਕ ਐਂਬ੍ਰਾਇਡਰੀ, ਬੇਲ ਸਲੀਵਸ ਅਤੇ ਸਿਮਟ੍ਰਿਕ ਹੇਮਲਾਈਨ ਵਰਗੀ ਡਿਜ਼ਾਈਨ ਲੜਕੀਆਂ ਅਤੇ ਔਰਤਾਂ ਵਿਚਕਾਰ ਬਹੁਤ ਲੋਕਪ੍ਰਿਯ ਹੈ। ਕੁਝ ਔਰਤਾਂ ਸਾਧਾਰਨ ਰੰਗਾਂ ਨੂੰ ਪਸੰਦ ਕਰਦੀਆਂ ਹਨ, ਜਦਕਿ ਕਈ ਫੈਸ਼ਨ ਪ੍ਰੇਮੀ ਔਰਤਾਂ ਬੋਲਡ ਕਲਰਸ ਅਤੇ ਕੰਟ੍ਰਾਸਟ ਕੰਬੀਨੇਸ਼ਨ ਨੂੰ ਅਪਣਾਉਣਾ ਪਸੰਦ ਕਰਦੀਆਂ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਨੂੰ ਵੀ ਇਸ ਤਰ੍ਹਾਂ ਦੇ ‘ਨੀ ਲੈਂਥ ਟਿਊਨਿਕਸ’ ਬਹੁਤ ਪਸੰਦ ਆ ਰਹੇ ਹਨ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ਵਿਚ ਅੰਮ੍ਰਿਤਸਰੀ ਔਰਤਾਂ ਇਸ ਤਰ੍ਹਾਂ ਦੇ ‘ਨੀ ਲੈਂਥ ਟਿਊਨਿਕਸ’ ਪਹਿਨ ਕੇ ਪੁੱਜ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਆਕਰਸ਼ਤਕ ‘ਨੀ ਲੈਂਥ ਟਿਊਨਿਕਸ’ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।
