ਅੰਮ੍ਰਿਤਸਰ ਸਰਹੱਦ ''ਤੇ ਨਹੀਂ ਰੁਕ ਰਹੀ ਤਸਕਰੀ, ਫਿਰ ਤੋਂ 4 ਕਿਲੋ ICE ਡਰੱਗ ਸਮੇਤ ਹਥਿਆਰ ਬਰਾਮਦ
Saturday, Oct 18, 2025 - 02:07 PM (IST)

ਅੰਮ੍ਰਿਤਸਰ (ਨੀਰਜ)– ਭਾਰਤ-ਪਾਕਿਸਤਾਨ ਸਰਹੱਦ ‘ਤੇ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਰੁਕ ਦਾ ਨਾਂ ਨਹੀਂ ਲੈ ਰਹੀ। ਤਾਜ਼ਾ ਮਾਮਲੇ ‘ਚ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਭੈਣੀ ਰਾਜਪੂਤਾਨਾ ‘ਚ ਵੱਡੇ ਡਰੋਨ ਰਾਹੀਂ ਸੁੱਟੇ ਗਏ 4 ਕਿਲੋ ਆਈਸ ਡਰੱਗ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ- ਅਟਾਰੀ ਸਰਹੱਦ ‘ਤੇ Retreat Ceremony ਦਾ ਬਦਲਿਆ ਸਮਾਂ, ਹੁਣ ਇਸ TIMING 'ਤੇ ਹੋਵੇਗੀ ਪਰੇਡ
ਇਸੇ ਤਰ੍ਹਾਂ, ਸਰਹੱਦੀ ਪਿੰਡ ਰਤਨ ਖੁਰਦ ਤੋਂ ਬੀਐੱਸਐੱਫ ਨੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ, ਜੋ ਇੱਕ ਮਿੰਨੀ-ਡਰੋਨ ਦੀ ਵਰਤੋਂ ਕਰਕੇ ਸੁੱਟੀ ਗਈ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਨੇ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਹੈ ਅਤੇ ਅਣਪਛਾਤੇ ਤਸਕਰਾਂ ਦੀ ਪਹਿਚਾਣ ਲਈ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8