ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ: ਅੰਮ੍ਰਿਤਸਰ ਤੋਂ ਸ਼ੁਰੂ ਹੋਈ ਇਹ ਉਡਾਣ

Sunday, Oct 26, 2025 - 06:03 PM (IST)

ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ: ਅੰਮ੍ਰਿਤਸਰ ਤੋਂ ਸ਼ੁਰੂ ਹੋਈ ਇਹ ਉਡਾਣ

ਅੰਮ੍ਰਿਤਸਰ– ਪੰਜਾਬ ਅਤੇ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀਆਂ ਲਈ ਹੁਣ ਟੋਰਾਂਟੋ ਦੀ ਹਵਾਈ ਯਾਤਰਾ ਹੋਰ ਵੀ ਆਸਾਨ ਹੋ ਗਈ ਹੈ। ਕਤਰ ਏਅਰਵੇਜ਼ ਨੇ 26 ਅਕਤੂਬਰ ਤੋਂ ਆਪਣੀਆਂ ਦੋਹਾ-ਟੋਰਾਂਟੋ ਉਡਾਣਾਂ ਰੋਜ਼ਾਨਾ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਕੈਨੇਡਾ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ ਵਧ ਗਈ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ CM ਮਾਨ ਦਾ ਰੋਡ ਸ਼ੋਅ, ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ (ਉੱਤਰੀ ਅਮਰੀਕਾ) ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਜਾਰੀ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਦੋਹਾ-ਟੋਰਾਂਟੋ ਉਡਾਣਾਂ ਦੇ ਵਾਧੇ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਮਿਲਾਨ ਰਾਹੀਂ ਨਿਓਸ ਏਅਰ ਦੀ ਅੰਮ੍ਰਿਤਸਰ - ਟੋਰਾਂਟੋ ਸੇਵਾ ਨੂੰ ਮੁਅੱਤਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਕੁੱਝ ਰਾਹਤ ਮਿਲੇਗੀ। ਟੋਰਾਂਟੋ ਲਈ ਰੋਜ਼ਾਨਾ ਉਡਾਣਾਂ ਦੇ ਨਾਲ ਨਾਲ, ਕਤਰ ਏਅਰਵੇਜ਼ ਕੈਨੇਡਾ ਦੇ ਮਾਂਟਰੀਆਲ ਲਈ ਵੀ ਰੋਜ਼ਾਨਾ ਉਡਾਣਾਂ ਨਾਲ ਅੰਮ੍ਰਿਤਸਰ ਨੂੰ ਜੋੜਦੀ ਹੈ। ਟੋਰਾਂਟੋ ਅਤੇ ਮਾਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਹੋਰਨਾਂ ਸ਼ਹਿਰਾ ਕੈਲਗਰੀ, ਐਡਮਿਨਟਨ ਅਤੇ ਵੈਨਕੂਵਰ ਵੀ ਏਅਰ ਕੈਨੇਡਾ ਜਾਂ ਵੈਸਟਜੈੱਟ ਏਅਰਲਾਈਨ ਰਾਹੀਂ ਆ ਜਾ ਸਕਦੇ ਹਨ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ: ਇਨ੍ਹਾਂ 2 ਜ਼ਿਲ੍ਹਿਆਂ ਨੇ ਮਚਾਈ ਸਭ ਤੋਂ ਵੱਧ ਅੱਗ, ਪਹਿਲੇ ਸਥਾਨ 'ਤੇ...

ਕਤਰ ਏਅਰਵੇਜ਼ ਨੇ ਦਸੰਬਰ 2024 ਵਿੱਚ ਹਫਤੇ ਵਿੱਚ ਤਿੰਨ ਉਡਾਣਾਂ ਨਾਲ ਆਪਣਾ ਦੋਹਾ-ਟੋਰਾਂਟੋ ਰੂਟ ਸ਼ੁਰੂ ਕੀਤਾ ਸੀ, ਜੂਨ 2025 ਵਿੱਚ ਉਡਾਣਾਂ ਦੀ ਗਿਣਤੀ ਪੰਜ ਕਰ ਦਿੱਤੀ ਗਈ ਸੀ। ਗੁਮਟਾਲਾ ਨੇ ਕਿਹਾ “ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਅੰਮ੍ਰਿਤਸਰ-ਦੋਹਾ ਉਡਾਣਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ, ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨਾਲ ਜੋੜਦੀਆਂ ਹਨ। ਰੋਜ਼ਾਨਾ ਦੋਹਾ-ਟੋਰਾਂਟੋ ਉਡਾਣਾਂ ਦਾ ਵਿਸਥਾਰ ਹੁਣ ਯਾਤਰੀਆਂ ਨੂੰ ਵਧੇਰੇ ਵਿਕਲਪ ਦਿੰਦਾ ਹੈ, ਖਾਸ ਕਰਕੇ ਆਉਣ ਵਾਲੇ ਸਰਦੀਆਂ ਦੀਆਂ ਛੁੱਟੀਆਂ ਦੋਰਾਨ, ਅਤੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਭੀੜ-ਭੜੱਕੇ, ਲੰਬੀਆਂ ਕਤਾਰਾਂ, ਇਮੀਗਰੇਸ਼ਨ ਤੇ ਸਮਾਨ ਦੀ ਮੁੜ-ਜਾਂਚ ਅਤੇ ਜਮਾਂ ਕਰਾਉਣ ਦੇ ਝੰਜਟਾਂ ਤੋਂ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ-ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ

ਗੁਮਟਾਲਾ ਨੇ ਦੱਸਿਆ ਕਿ ਯਾਤਰੀਆਂ ਅਤੇ ਕਤਰ ਦੀ ਭਾਰੀ ਮੰਗ ਦੇ ਬਾਵਜੂਦ, ਕਤਰ ਏਅਰਵੇਜ਼ ਭਾਰਤ-ਕਤਰ ਦੁਵੱਲੇ ਹਵਾਈ ਸੇਵਾ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਲਈ ਯਾਤਰੀਆਂ ਜਾਂ ਉਡਾਣਾਂ ਦੀ ਗਿਣਤੀ ‘ਚ ਵਾਧਾ ਨਹੀਂ ਕਰ ਸਕਦੀ। ਹਵਾਈ ਸਮਝੌਤਿਆਂ ਤਹਿਤ, ਕਤਰ ਅੰਮ੍ਰਿਤਸਰ ਤੋਂ ਹਫ਼ਤੇ ‘ਚ ਇੱਕ ਪਾਸੇ ਲਈ ਵੱਧ ਤੋਂ ਵੱਧ ਸਿਰਫ 1,259 ਯਾਤਰੀਆਂ ਨੂੰ ਹੀ ਲੈ ਕੇ ਜਾ ਸਕਦੀ ਹੈ। ਇਸ ਕਾਰਨ ਕਤਰ ਦੀਆਂ ਅੰਮ੍ਰਿਤਸਰ ਲਈ ਉਡਾਣਾਂ ਪੰਜਾਬੀਆਂ ਦੀ ਪਸੰਦ ਅਤੇ ਭਾਰੀ ਮੰਗ ਕਾਰਣ ਦਿੱਲੀ ਨਾਲੋਂ ਅਕਸਰ ਮਹਿੰਗੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਗੈਂਗਸਟਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਅੰਮ੍ਰਿਤਸਰ ਤੋਂ ਵਧੇਰੇ ਹਵਾਈ ਸੰਪਰਕ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ, ਢਿੱਲੋਂ ਨੇ ਅੱਗੇ ਕਿਹਾ, “ਜਦੋਂ ਕਿ ਕਤਰ ਏਅਰਵੇਜ਼ ਵਰਗੀਆਂ ਏਅਰਲਾਈਨਾਂ ਅੰਮ੍ਰਿਤਸਰ ਤੋਂ ਹਵਾਈ ਸੰਪਰਕ ਵਧਾਉਣ ਲਈ ਤਿਆਰ ਹਨ, ਭਾਰਤ ਦੀਆਂ ਏਅਰ ਇੰਡੀਆ ਅਤੇ ਇੰਡੀਗੋ ਏਅਰਲਾਈਨ ਅੰਮ੍ਰਿਤਸਰ ਤੋਂ ਟੋਰਾਂਟੋ, ਵੈਨਕੂਵਰ, ਮਿਲਾਨ ਅਤੇ ਰੋਮ ਵਰਗੀਆਂ ਵੱਡੀ ਪੰਜਾਬੀ ਆਬਾਦੀ ਵਾਲੇ ਮੁੱਖ ਅੰਤਰਰਾਸ਼ਟਰੀ ਸਥਾਨਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਕਰ ਰਹੀਆਂ ਹਨ। ਭਾਰਤ ਸਰਕਾਰ ਨੂੰ ਅੰਮ੍ਰਿਤਸਰ ਅਤੇ ਪੰਜਾਬ ਦਾ ਸਮਰਥਨ ਕਰਨ ਲਈ ਇੱਕ ਵਧੇਰੇ ਖੁੱਲ੍ਹੀ ਅਤੇ ਖੇਤਰੀ ਤੌਰ 'ਤੇ ਸੰਤੁਲਿਤ ਹਵਾਬਾਜ਼ੀ ਨੀਤੀ ਅਪਣਾਉਣੀ ਚਾਹੀਦੀ ਹੈ।”

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਘਪਲਾ

ਉਹਨਾਂ ਅੱਗੇ ਕਿਹਾ ਕਿ "ਅੰਮ੍ਰਿਤਸਰ ਪੰਜਾਬ ਦਾ ਇਕਲੌਤਾ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜਿੱਥੋਂ ਵਿਦੇਸ਼ੀ ਹਵਾਈ ਸੰਪਰਕ ਦੀ ਮੰਗ ਹਰ ਸਾਲ ਵੱਧ ਰਹੀ ਹੈ। ਫਿਰ ਵੀ, ਹਵਾਈ ਸਮਝੌਤਿਆਂ ‘ਚ ਯੂਏਈ ਦੀਆਂ ਐਮੀਰੇਟਸ, ਏਤੀਹਾਦ, ਫਲਾਈ ਦੁਬਈ ਅਤੇ ਹੋਰਨਾਂ ਖਾੜੀ ਮੁਕਲਾਂ ਦੀਆਂ ਏਅਰਲਾਈਨ ਨੂੰ ਹਾਲੇ ਵੀ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਨਹੀਂ ਹੈ। ਜੇ ਉਹਨਾਂ ਨੂੰ ਇਜਾਜਤ ਦਿੱਤੀ ਜਾਂਦੀ ਹੈ, ਤਾਂ ਪੰਜਾਬੀਆਂ ਲਈ ਯਾਤਰਾਂ ਦੇ ਵਿਕਲਪਾਂ ਦਾ ਵਿਸਥਾਰ ਹੋਵੇਗਾ, ਸੈਰ-ਸਪਾਟਾ ਅਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News