ਆਬਕਾਰੀ ਵਿਭਾਗ ਵੱਲੋਂ ਚੰਡੀਗੜ੍ਹ ਤੋਂ ਆਉਣ ਵਾਲੀ ਸ਼ਰਾਬ ਨੂੰ ਫੜਨ ਲਈ ਰੋਡ ਚੈਕਿੰਗ

Monday, Oct 27, 2025 - 01:15 PM (IST)

ਆਬਕਾਰੀ ਵਿਭਾਗ ਵੱਲੋਂ ਚੰਡੀਗੜ੍ਹ ਤੋਂ ਆਉਣ ਵਾਲੀ ਸ਼ਰਾਬ ਨੂੰ ਫੜਨ ਲਈ ਰੋਡ ਚੈਕਿੰਗ

ਅੰਮ੍ਰਿਤਸਰ(ਇੰਦਰਜੀਤ)- ਜ਼ਿਲਾ ਆਬਕਾਰੀ ਵਿਭਾਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੜਕ ’ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਦਾ ਦੌਰ ਜਾਰੀ ਹੈ। ਇਸ ਦੌਰਾਨ ਵਿਭਾਗ ਦਾ ਮੁੱਖ ਤੌਰ ’ਤੇ ਫੋਕਸ ਕਾਰਾਂ ਰਹੀਆਂ ਹਨ। ਸੂਚਨਾ ਮਿਲ ਰਹੀ ਸੀ ਕਿ ਲੋਕ ਬਾਹਰ ਦੇ ਸ਼ਹਿਰਾਂ ਤੋਂ ਸ਼ਰਾਬ ਦੀ ਢੋਆਈ ਦਾ ਕੰਮ ਕਰਦੇ ਹਨ। ਇਸ ’ਚ ਮੁੱਖ ਤੌਰ ’ਤੇ ਚੰਡੀਗੜ੍ਹ ਤੋਂ ਆਉਣ ਵਾਲੀ ਸ਼ਰਾਬ ਦੀ ਵੱਧ ਚਰਚਾ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ’ਚ ਅੰਗਰੇਜ਼ੀ ਸ਼ਰਾਬ ਦੇ ਰੇਟ ਇੱਥੇ ਨਾਲੋਂ 50 ਫੀਸਦੀ ਘੱਟ ਹਨ। ਇਸ ਦਾ ਲਾਭ ਉਠਾ ਕੇ ਗੈਰ-ਕਾਨੂੰਨੀ ਅੰਗਰੇਜ਼ੀ ਸ਼ਰਾਬ ਵੇਚਣ ਵਾਲੇ ਘਰ-ਘਰ ਡਲਿਵਰੀ ਦਿੰਦੇ ਹਨ। ਇਸ ਕਾਰਨ ਸ਼ਰਾਬ ਦੇ ਠੇਕੇਦਾਰਾਂ ਦੀ ਸੇਲ ਦਾ ਨੁਕਸਾਨ ਹੁੰਦਾ ਹੈ ਅਤੇ ਸਰਕਾਰ ਦਾ ਰੈਵੇਨਿਊ ਵੀ ਪ੍ਰਭਾਵਿਤ ਹੁੰਦਾ ਹੈ।

ਇਹ ਵੀ ਪੜ੍ਹੋ- ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ: ਅੰਮ੍ਰਿਤਸਰ ਤੋਂ ਸ਼ੁਰੂ ਹੋਈ ਇਹ ਉਡਾਣ

ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਸ਼ਰਾਬ ਦੀ ਆਮਦ ਨੂੰ ਰੋਕਣ ਲਈ ਸਹਾਇਕ ਕਮਿਸ਼ਨਰ ਆਬਕਾਰੀ ਡੀ. ਐੱਸ. ਚੀਮਾ ਅਤੇ ਜ਼ਿਲਾ ਆਬਕਾਰੀ ਅਧਿਕਾਰੀ ਰਮਨ ਭਗਤ ਨੇ ਇਸ ਕਾਰਵਾਈ ਲਈ ਟੀਮਾਂ ਨੂੰ ਰਵਾਨਾ ਕੀਤਾ। ਚੈਕਿੰਗ ਟੀਮ ਦੀ ਅਗਵਾਈ ਕਰਦੇ ਹੋਏ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਲੜੀ ’ਚ ਵੱਡੀ ਗਿਣਤੀ ’ਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਹੈ। ਹਾਲਾਂਕਿ ਇਸ ’ਚ ਕੋਈ ਰਿਕਵਰੀ ਤਾਂ ਨਹੀਂ ਹੋਈ ਪਰ ਚੌਕਸੀ ਲਈ ਇਹ ਕੋਸ਼ਿਸ਼ ਜ਼ਰੂਰੀ ਹੈ ਅਤੇ ਇਸ ਦੀ ਰਿਹਰਸਲ ਲੱਗਭਗ ਇਕ ਮਹੀਨੇ ਅਤੇ ਇਸ ਤੋਂ ਵੱਧ ਸਮੇਂ ਤੱਕ ਹੋ ਸਕਦੀ ਹੈ। ਹਾਲਾਂਕਿ ਜੀ. ਟੀ. ਰੋਡ ’ਤੇ ਆਉਣ ਵਾਲੀਆਂ ਹਾਈ ਸਪੀਡ ਕਾਰਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲੈਣਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਇਸ ਲਈ ਮੁੱਖ ਮਾਰਗਾਂ ’ਤੇ ਵੱਡੀ ਫੋਰਸ ਨਾਲ ਨਾਕਿਆਂ ਦੀ ਜ਼ਰੂਰਤ ਹੁੰਦੀ ਹੈ। ਫਿਰ ਵੀ ਸਾਈਡ ਲਾਈਨਾਂ ’ਤੇ ਵੀ ਚੈਕਿੰਗ ’ਚ 5-10 ਫੀਸਦੀ ਚੈਕਿੰਗ ਹੋ ਸਕਦੀ ਹੈ।

 

ਇਹ ਵੀ ਪੜ੍ਹੋ- ਪੰਜਾਬ 'ਚ ਆਈ ਇਕ ਹੋਰ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਹੋਰ ਕਾਰਵਾਈ ਦੌਰਾਨ ਆਬਕਾਰੀ ਟੀਮਾਂ ਨੇ ਚਮਰੰਗ ਰੋਡ, 100 ਫੁੱਟੀ ਰੋਡ ’ਤੇ ਸ਼ਰਾਬ ਦੇ ਠੇਕਿਆਂ ਦੀ ਇੰਸਪੈਕਸ਼ਨ ਦੌਰਾਨ ਉਨ੍ਹਾਂ ਦੇ ਸਟਾਕ ਰਜਿਸਟਰ ਚੈੱਕ ਕੀਤੇ ਅਤੇ ਰਿਟੇਲ ਲਈ ਆਧੁਨਿਕ ਵਾਈਨ ਸ਼ਾਪ ’ਚ ਰੱਖੀਆਂ ਹੋਈਆਂ ਬੋਤਲਾਂ ਦੀ ਫਿਜ਼ੀਕਲ ਜਾਂਚ ਕੀਤੀ। ਇਸ ਚੈਕਿੰਗ ਦੌਰਾਨ ਥਾਣਾ ਬੀ. ਡਵੀਜ਼ਨ ਦੀ ਪੁਲਸ ਦੇ ਜਵਾਨਾਂ ਦਾ ਆਬਕਾਰੀ ਵਿਭਾਗ ਨੂੰ ਪੂਰਾ ਸਹਿਯੋਗ ਰਿਹਾ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ

ਚੰਡੀਗੜ੍ਹ ’ਚ ਸਸਤੀ ਸ਼ਰਾਬ ਦਾ ਧੰਦੇਬਾਜ਼ਾਂ ਨੂੰ ਆਕਰਸ਼ਣ

ਜੋ ਸ਼ਰਾਬ ਦੀ ਬੋਤਲ ਇੱਥੋਂ 800 ਰੁਪਏ ’ਚ ਮਿਲਦੀ ਹੈ, ਉਸ ਦਾ ਰੇਟ ਚੰਡੀਗੜ੍ਹ ’ਚ 400 ਤੋਂ ਵੀ ਘੱਟ ਹੈ। ਇਸ ਦੌਰਾਨ ਅੰਗਰੇਜ਼ੀ ਸ਼ਰਾਬ ਦੇ ਧੰਦੇਬਾਜ਼ ਆਮ ਲੋਕਾਂ ਨੂੰ 500 ’ਚ ਇਹੀ ਬੋਤਲ ਹੋਮ ਡਲਿਵਰੀ ਦੇ ਜਾਂਦੇ ਹਨ। ਸ਼ਰਾਬ ਦੇ ਠੇਕੇ ’ਤੇ ਜਿੱਥੇ ਖਪਤਕਾਰ ਨੂੰ ਨਕਦ ਪੈਸੇ ਖਰਚ ਕਰਨੇ ਪੈਂਦੇ ਹਨ, ਉਥੇ ਹੀ 1 ਹਜ਼ਾਰ ਰੁਪਏ ’ਚ ਮਿਲਣ ਵਾਲੀ ਹੋਮ ਡਲਿਵਰੀ ਦੀ ਸ਼ਰਾਬ ਦੀ ਬੋਤਲ 600 ’ਚ ਗਾਹਕ ਦੇ ਘਰ ਪਹੁੰਚ ਜਾਂਦੀ ਹੈ ਅਤੇ ਉਹ ਵੀ ਉਧਾਰ ਦੀਆਂ ਸ਼ਰਤਾਂ ’ਤੇ ਕਿਉਂਕਿ ਇਸ ’ਚ 200 ਰੁਪਏ ਪ੍ਰਤੀ ਬੋਤਲ ਧੰਦੇਬਾਜ਼ ਨੂੰ ਮਾਰਜਨ ਮਿਲ ਜਾਂਦਾ ਹੈ। ਵੱਡੀ ਗਿਣਤੀ ’ਚ ਲੋਕਾਂ ਨੇ ਇਸ ਤਰ੍ਹਾਂ ਦੇ ਧੰਦੇ ਨੂੰ ਆਪਣਾ ਮੁੱਖ ਪੇਸ਼ਾ ਬਣਾ ਲਿਆ ਹੈ। ਇਹ ਲੋਕ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਵੱਧ ਸਰਗਰਮ ਹਨ ਅਤੇ ਐਕਟਿਵਾ-ਸਕੂਟਰਾਂ ’ਤੇ ਘਰ-ਘਰ ਡਲਿਵਰੀ ਦਿੰਦੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਗੈਂਗਸਟਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਗੈਰ-ਪੇਸ਼ੇਵਰ ਲੋਕ ਵੀ ਖਰੀਦ ਲਿਆਂਦੇ ਹਨ ਵੱਡੀ ਮਾਤਰਾ ’ਚ ਸ਼ਰਾਬ

ਪੇਸ਼ੇਵਰ ਲੋਕ ਤਾਂ ਇਸ ਦੇ ਧੰਦੇਬਾਜ਼ ਬਣ ਚੁੱਕੇ ਹਨ ਪਰ ਗੈਰ-ਪੇਸ਼ੇਵਰ ਖੁਸ਼ਹਾਲ ਲੋਕ ਵੀ ਘੱਟ ਨਹੀਂ ਹਨ। ਪਤਾ ਲੱਗਾ ਹੈ ਕਿ ਜੋ ਲੋਕ ਕਾਰਾਂ ਅਤੇ ਨਿੱਜੀ ਵਾਹਨਾਂ ’ਤੇ ਚੰਡੀਗੜ੍ਹ ਤੋਂ ਆਉਂਦੇ ਹਨ, ਉਹ ਆਪਣੀ ਘਰੇਲੂ ਵਰਤੋਂ ਲਈ ਉਥੇ ਦੀ ਵਾਈਨ-ਸ਼ਾਪਸ ਤੋਂ 3-4 ਜਾਂ ਕੁਝ ਵੱਧ ਬੋਤਲਾਂ ਖਰੀਦ ਕੇ ਕਾਰ ’ਚ ਰੱਖ ਲੈਂਦੇ ਹਨ। ਇਨ੍ਹਾਂ ਦੋ-ਚਾਰ ਬੋਤਲਾਂ ਨਾਲ ਹੀ ਕਾਰ ਦੇ ਪੈਟਰੋਲ/ਡੀਜ਼ਲ ਦਾ ਆਉਣ-ਜਾਣ ਦਾ ਖਰਚਾ ਨਿਕਲ ਜਾਂਦਾ ਹੈ। ਉਥੇ ਕਈ ਲੋਕ ਤਾਂ ਸ਼ਰਾਬ ਦੀ ਪੇਟੀ ਹੀ ਲੈ ਆਉਂਦੇ ਹਨ, ਜਿਸ ਨਾਲ ਪੂਰੇ ਸਫਰ ਦਾ ਆਉਣ-ਜਾਣ ਦਾ ਚਾਰ ਵਿਅਕਤੀਆਂ ਦਾ ਖਰਚਾ ਆਸਾਨੀ ਨਾਲ ਨਿਕਲ ਜਾਂਦਾ ਹੈ ਕਿਉਂਕਿ ਚੰਡੀਗੜ੍ਹ ’ਚ ਥਾਂ-ਥਾਂ ’ਤੇ ਵਾਈਨ ਸ਼ਾਪਸ ਹਨ ਅਤੇ ਉਨ੍ਹਾਂ ਦੀ ਬਹੁਤ ਜ਼ਿਆਦਾ ਸੇਲ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਟੂਰਿਸਟਾਂ ਦੀ ਹੁੰਦੀ ਹੈ। ਇਸ ’ਤੇ ਸਰਕਾਰ ਨੂੰ ਧਿਆਨ ਦੇਣ ਦੀ ਵੱਧ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

ਹੋਟਲ ਸਵਰਣ ਹਾਊਸ ਦੀ ਚੈਕਿੰਗ

 

ਆਬਕਾਰੀ ਟੀਮ ਨੇ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ’ਚ ਅਵੇਅਰਨੈੱਸ ਦੌਰਾਨ ਚਮਰੰਗ ਰੋਡ ਸਥਿਤ ਹੋਟਲ ਸਵਰਣ ਹਾਊਸ ਦੀ ਚੈਕਿੰਗ ਕੀਤੀ। ਇਸ ਤਰ੍ਹਾਂ 100 ਫੁੱਟੀ ਰੋਡ ’ਤੇ ਭੋਲਾ ਪੇਂਟ ਸਟੋਰ ’ਤੇ ਵੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੇਂਟ ਸਟੋਰ ਦੇ ਮਾਲਿਕਾਂ ਨੂੰ ਚੌਕਸ ਕੀਤਾ ਗਿਆ ਕਿ ਉਹ ਪਾਬੰਦੀਸ਼ੁਦਾ ਅਲਕੋਹਲ ਦੀ ਵਿਕਰੀ ਨਾ ਕਰਨ ਕਿਉਂਕਿ ਕਈ ਲੋਕ ਇਸ ਦੀ ਦੁਰਵਰਤੋਂ ਕਰ ਕੇ ਸ਼ਰਾਬ ਬਣਾ ਲੈਂਦੇ ਹਨ।


author

Shivani Bassan

Content Editor

Related News