ਅੰਮ੍ਰਿਤਸਰ 'ਚ ਹੈਰੀਟੇਜ ਸਟ੍ਰੀਟ 'ਤੇ ਨਸ਼ੇੜੀ ਨੌਜਵਾਨ ਵੱਲੋਂ ASI 'ਤੇ ਹਮਲਾ, ਪਾਇਆ ਵਰਦੀ ਨੂੰ ਹੱਥ

Saturday, Oct 25, 2025 - 05:32 PM (IST)

ਅੰਮ੍ਰਿਤਸਰ 'ਚ ਹੈਰੀਟੇਜ ਸਟ੍ਰੀਟ 'ਤੇ ਨਸ਼ੇੜੀ ਨੌਜਵਾਨ ਵੱਲੋਂ ASI 'ਤੇ ਹਮਲਾ, ਪਾਇਆ ਵਰਦੀ ਨੂੰ ਹੱਥ

ਅੰਮ੍ਰਿਤਸਰ– ਅੰਮ੍ਰਿਤਸਰ ਦੀ ਮਸ਼ਹੂਰ ਹੈਰੀਟੇਜ ਸਟ੍ਰੀਟ 'ਤੇ ਇੱਕ ਏ.ਐੱਸ.ਆਈ. ਅਤੇ ਨਸ਼ੇ ਦੀ ਹਾਲਤ 'ਚ ਨੌਜਵਾਨ ਵਿਚਾਲੇ ਹੱਥੋਪਾਈ ਹੋ ਗਈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਾਣਕਾਰੀ ਅਨੁਸਾਰ, ਏ.ਐੱਸ.ਆਈ. ਭੁਪਿੰਦਰ ਸਿੰਘ ਆਪਣੀ ਟੀਮ ਸਮੇਤ ਡਿਊਟੀ 'ਤੇ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੜਕ 'ਤੇ ਹੰਗਾਮਾ ਕਰ ਰਿਹਾ ਹੈ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਉਸ ਨੌਜਵਾਨ ਨੇ ਪੁਲਸ ਕਰਮੀਆਂ ਨਾਲ ਹੀ ਉਲਝਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣੇ ਸੀ ਵੱਡੇ ਧਮਾਕੇ! ਅੱਤਵਾਦੀ ਨੈੱਟਵਰਕ ਦਾ ਮੈਂਬਰ 2 IEDs ਤੇ RDX ਸਮੇਤ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ, ਨੌਜਵਾਨ ਨੇ ਏ.ਐੱਸ.ਆਈ. ਦਾ ਕਾਲਰ ਅਤੇ ਵਰਦੀ 'ਤੇ ਲੱਗਾ ਸਟਾਰ ਫੜ੍ਹ ਕੇ ਖਿੱਚਿਆ ਅਤੇ ਵਰਦੀ ਪਾੜ ਦਿੱਤੀ। ਇਸ ਤੋਂ ਬਾਅਦ ਦੋਵੇਂ ਪਾਸਿਆਂ ਵਿਚਾਲੇ ਜ਼ਬਰਦਸਤ ਧੱਕਾ ਮੁੱਕੀ ਹੋਈ। ਖੁਦ ਨੂੰ ਛੁਡਾਉਣ ਲਈ ਏ.ਐੱਸ.ਆਈ. ਨੇ ਨੌਜਵਾਨ ਦਾ ਹੱਥ ਮਰੋੜ ਦਿੱਤਾ। ਇਸ ਦੌਰਾਨ ਨੌਜਵਾਨ ਦੇ ਸਿਰ ਵਿਚੋਂ ਖੂਨ ਵੀ ਨਿਕਲ ਰਿਹਾ ਸੀ। ਜਿਸ ਦੀ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ-ਤਰਨਤਾਰਨ ਜ਼ਿਮਨੀ ਚੋਣ ਤੋਂ ਸਿਆਸਤ 'ਚ ਵੱਡਾ ਭੁਚਾਲ

ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ.ਸੀ.ਆਰ. ਰਾਹੀਂ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਭੰਨਤੋੜ ਕਰ ਰਿਹਾ ਹੈ। ਉਹਨਾਂ ਕਿਹਾ ਕਿ ਨੌਜਵਾਨ ਮਾਨਸਿਕ ਤੌਰ 'ਤੇ ਵੀ ਸਿਹਤਮੰਦ ਨਹੀਂ ਲੱਗਦਾ ਸੀ ਅਤੇ ਜਦੋਂ ਪੁਲਸ ਪਹੁੰਚੀ, ਉਸਦੇ ਸਿਰ ਵਿਚੋਂ ਪਹਿਲਾਂ ਹੀ ਖੂਨ ਨਿਕਲ ਰਿਹਾ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਗੈਂਗਸਟਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News