ਅਟਾਰੀ ਸਰਹੱਦ ‘ਤੇ Retreat Ceremony ਦਾ ਬਦਲਿਆ ਸਮਾਂ, ਹੁਣ ਇਸ TIMING 'ਤੇ ਹੋਵੇਗੀ ਪਰੇਡ
Saturday, Oct 18, 2025 - 02:11 PM (IST)

ਅੰਮ੍ਰਿਤਸਰ (ਨੀਰਜ)– ਮੌਸਮ 'ਚ ਆਏ ਬਦਲਾਅ ਨੂੰ ਧਿਆਨ ਵਿੱਚ ਰੱਖਦਿਆਂ ਬੀਐੱਸਐੱਫ ਅੰਮ੍ਰਿਤਸਰ ਸੈਕਟਰ ਨੇ ਅਟਾਰੀ ਸਰਹੱਦ ‘ਤੇ ਹੋਣ ਵਾਲੀ ਰਿਟਰੀਟ ਸਮਾਰੋਹ ਪਰੇਡ ਦਾ ਸਮਾਂ ਬਦਲ ਦਿੱਤਾ ਹੈ। ਹੁਣ ਇਹ ਪਰੇਡ ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਹੋਵੇਗੀ। ਪਹਿਲਾਂ ਇਹ ਸਮਾਰੋਹ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੁੰਦਾ ਸੀ।
ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਬੀਐੱਸਐੱਫ ਅਧਿਕਾਰੀਆਂ ਮੁਤਾਬਕ ਸਮਾਂ ਤਬਦੀਲੀ ਮੌਸਮ ਕਰਕੇ ਅਤੇ ਦਰਸ਼ਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਕੇ ਕੀਤੀ ਗਈ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਆਪ੍ਰੇਸ਼ਨ “ਸਿੰਦੂਰ” ਤੋਂ ਬਾਅਦ ਹਾਲਾਤਾਂ ਨੂੰ ਵੇਖਦਿਆਂ ਹੱਥ ਮਿਲਾਉਣ ‘ਤੇ ਅਜੇ ਵੀ ਪਾਬੰਦੀ ਜਾਰੀ ਹੈ। ਜ਼ੀਰੋ ਲਾਈਨ ‘ਤੇ ਦੋਵੇਂ ਪਾਸਿਆਂ ਦੇ ਗੇਟ ਪੂਰੀ ਤਰ੍ਹਾਂ ਬੰਦ ਹਨ ਅਤੇ ਸਿਰਫ਼ ਪਰੇਡ ਪ੍ਰਦਰਸ਼ਨ ਹੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਫੈਲ ਰਹੀ ਭਿਆਨਕ ਬੀਮਾਰੀ, ਵਿਦੇਸ਼ ਤੋਂ ਆਏ ਨੌਜਵਾਨ ਦੀ ਮੌਤ
ਪਰੇਡ ਦੇ ਸਮੇਂ ‘ਚ ਇਸ ਤਬਦੀਲੀ ਨਾਲ ਸੈਲਾਨੀਆਂ ਨੂੰ ਹੁਣ ਕੁਝ ਸਮਾਂ ਪਹਿਲਾਂ ਹੀ ਸਰਹੱਦ ‘ਤੇ ਪਹੁੰਚਣਾ ਹੋਵੇਗਾ, ਤਾਂ ਜੋ ਉਹ ਰਿਟਰੀਟ ਸਮਾਰੋਹ ਦਾ ਪੂਰਾ ਅਨੰਦ ਲੈ ਸਕਣ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੀ ਝੜੀ, ਨੋਟੀਫਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8