ਬਾਈਕਰ ਗੈਂਗ ਦੇ 2 ਲੋਕਾਂ ''ਤੇ ਕੇਸ ਦਰਜ

12/09/2018 8:45:22 PM

ਝਬਾਲ/ਬੀੜ ਸਾਹਿਬ(ਲਾਲੂਘੁੰਮਣ, ਬਖਤਾਵਰ)-ਥਾਣਾ ਝਬਾਲ ਦੀ ਪੁਲਿਸ ਨੇ ਬਾਈਕਰ ਗੈਂਗ ਦੇ ਗ੍ਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਸੇਰੋਂ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਲਾਕੇ ਅੰਦਰ ਬਾਈਕਰ ਗੈਂਗ ਸਰਗਰਮ ਹੈ ਜੋ ਰਾਹ ਜਾਂਦੇ ਲੋਕਾਂ ਨੂੰ ਲੁੱਟਖੋਹ ਦਾ ਸ਼ਿਕਾਰ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਇਕ ਖੇਤਰ 'ਚ ਪੈਂਦਲ ਜਾਂਦੇ ਲੋਕਾਂ ਦੇ ਮੁਬਾਇਲ, ਪੈਸੇ ਅਤੇ ਔਰਤਾਂ ਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਆਦਿ ਦੀ ਸਨੈਚਿੰਗ ਕਰਨ ਵਾਲੇ ਅਜਿਹੇ ਗ੍ਰੋਹ ਵਿਰੁੱਧ ਪੁਲਿਸ ਵੱਲੋਂ ਕੱਸੇ ਗਏ ਸਿਕੰਜੇ ਦੇ ਚੱਲਦਿਆਂ ਬੀਤੇ ਕੱਲ ਇਕ ਔਰਤ ਕੁਲਦੀਪ ਕੌਰ ਪਤਨੀ ਬਿਕਰਮ ਸਿੰਘ ਵਾਸੀ ਭਾਈ ਮੰਜ਼ ਖਾਲਸਾ ਰੋਡ ਤਰਨਤਾਰਨ, ਚਾਟੀਵਿੰਡ, ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਉਕਤ ਔਰਤ ਦਾ ਮੋਬਾਇਲ ਝਪਟਨ ਦੇ ਮਾਮਲੇ 'ਚ ਬਾਈਕਰ ਗੈਂਗ ਦੇ 2 ਲੋਕਾਂ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਦੌਰਾਨ ਬੀਤੀ ਦੇਰ ਸ਼ਾਮ ਸਥਾਨਿਕ ਕਸਬੇ ਸਥਿਤ ਲਾਏ ਗਏ ਨਾਕੇ ਦੌਰਾਨ ਇਕ ਮੋਟਰਸਾਇਕਲ ਨੰਬਰ ਪੀ.ਬੀ. 46 ਪੀ. 9522 'ਤੇ ਸ਼ੱਕੀ ਹਲਾਤ 'ਚ ਆ ਰਹੇ 2 ਲੋਕਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਨ•ਾਂ ਵਿਚੋਂ ਇਕ ਨੌਜਵਾਨ ਜੋ ਬਾਈਕ ਦੇ ਪਿੱਛੇ ਬੈਠਾ ਸੀ ਮੌਕਾ ਤਾਕ ਕੇ ਫਰਾਰ ਹੋਣ 'ਚ ਸਫਲ ਹੋ ਗਿਆ ਜਦੋਂ ਕਿ ਬਾਈਕ ਸਵਾਰ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਗੁਰਸਾਹਬ ਸਿੰਘ ਵਾਸੀ ਮੂਸੇ ਖੁਰਦ, ਥਾਣਾ ਝਬਾਲ ਵਜੋਂ ਕਰਾਂਉਦਿਆਂ ਮੰਨਿਆਂ ਕਿ ਉਹ ਨਸ਼ਿਆਂ ਦੇ ਆਦੀ ਹਨ ਅਤੇ ਨਸ਼ਿਆਂ ਦੀ ਪੂਰਤੀ ਲਈ ਝਪਟਮਾਰ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਅੱਜ ਸਵੇਰੇ ਹੀ ਉਨ•ਾਂ ਵੱਲੋਂ ਇਕ ਔਰਤ ਤੋਂ ਮੁਬਾਇਲ ਵੀ ਝਪਟ ਕੇ ਖੋਖਿਆ ਗਿਆ ਹੈ। ਏ.ਐੱਸ.ਆਈ. ਸੇਰੋਂ ਨੇ ਦੱਸਿਆ ਕਿ ਦੋਸ਼ੀ ਵੱਲੋਂ ਔਰਤ ਤੋਂ ਝਪਟਿਆ ਗਿਆ ਮੁਬਾਇਲ ਵੀ ਬਰਾਮਦ ਕਰਾ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਦੂਜੇ ਦੋਸ਼ੀ ਦੀ ਪਛਾਣ ਗੁਰਸ਼ਾਮ ਸਿੰਘ ਵਾਸੀ ਮੂਸੇ ਵਜੋਂ ਹੋਈ ਹੈ। ਉਨ•ਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਵਿਰੋਧ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News