ਜਾਅਲੀ ਪਾਸਪੋਰਟ ਬਣਾਉਣ ’ਤੇ ਕੇਸ ਦਰਜ

04/11/2024 6:16:10 PM

ਦਸੂਹਾ (ਝਾਵਰ)- ਦਸੂਹਾ ਦੇ ਪਿੰਡ ਮਹਿਤਾਬਪੁਰ ਦੇ ਇਕ ਵਿਅਕਤੀ ਹਰਸ ਕੁਮਾਰ ਪੁੱਤਰ ਰਾਜ ਕੁਮਾਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਨਾਂ ’ਤੇ ਕਿਸੇ ਹੋਰ ਵਿਅਕਤੀ ਨੇ ਜਾਅਲੀ ਪਾਸਪੋਰਟ ਬਣਾ ਲਿਆ ਹੈ। ਜਿਸ ਦੀ ਜਾਂਚ ਪੜਤਾਲ ਡੀ. ਐੱਸ. ਪੀ. ਦਸੂਹਾ ਜਗਦੀਸ਼ ਰਾਜ ਅੱਤਰੀ ਅਤੇ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਕੀਤੀ।

ਇਸ ਸਬੰਧੀ ਦਸੂਹਾ ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਹਰਸ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਮਹਿਤਾਬਪੁਰ ਦੀ ਸ਼ਿਕਾਇਤ ਦੀ ਜਾਂਚ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ। ਜਾਂਚ ਅਨੁਸਾਰ ਹਰਸ ਕੁਮਾਰ ਉਰਫ਼ ਧਰਮਿੰਦਰ ਬੰਟੀ ਪੁੱਤਰ ਰਾਜ ਕੁਮਾਰ ਵਾਸੀ ਉੱਚੀ ਬੱਸੀ ਨੇ ਜਾਅਲੀ ਪਾਸਪੋਰਟ ਬਣਾ ਲਿਆ। ਇਸ ਸਬੰਧੀ ਜਾਂਚ ਦੇ ਆਧਾਰ ’ਤੇ ਹਰਸ ਕੁਮਾਰ ਉਰਫ਼ ਧਰਮਿੰਦਰ ਬੰਟੀ ਵਿਰੁੱਧ ਜਾਅਲੀ ਪਾਸਪੋਰਟ ਬਣਾਉਣ ’ਤੇ ਧਾਰਾ 420,465,467,468, 471 ਆਈ. ਪੀ. ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ- 74 ਸਾਲਾ ਬਜ਼ੁਰਗ ਨੂੰ ਕੁੜੀ ਨੇ ਫੋਨ ਕਰਕੇ ਬਣਾਈ ਅਸ਼ਲੀਲ ਵੀਡੀਓ, ਫਿਰ ਜੋ ਹੋਇਆ ਵੇਖ ਸਾਰੇ ਟੱਬਰ ਦੇ ਉੱਡੇ ਹੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News