ਕਥਿਤ ਰੂਪ ਵਿੱਚ ਕੁੱਟਮਾਰ ਕਰਦੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ

Saturday, Aug 17, 2024 - 06:08 PM (IST)

ਕਥਿਤ ਰੂਪ ਵਿੱਚ ਕੁੱਟਮਾਰ ਕਰਦੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 3 ਖ਼ਿਲਾਫ਼ ਮਾਮਲਾ ਦਰਜ

ਗੁਰੂਹਰਸਹਾਏ (ਸੁਨੀਲ ਵਿੱਕੀ)- ਕਥਿਤ ਰੂਪ ਵਿੱਚ ਇੱਕ ਵਿਅਕਤੀ ਨੂੰ ਕੁੱਟਮਾਰ ਕਰਦੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਇੰਸਪੈਕਟਰ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਸੂਰਜ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਵਾਲਮੀਕੀ ਮੁਹੱਲਾ ਮੁਕਤਸਰ ਸਾਹਿਬ ਰੋਡ ਗੁਰੂਹਰਸਹਾਏ ਨੇ ਦੱਸਿਆ ਕਿ ਉਹ ਆਪਣੀ ਕਾਰ ’ਤੇ ਸਵਾਰ ਹੋ ਕੇ ਟਰੱਕ ਯੂਨੀਅਨ ਗੁਰੂਹਰਸਹਾਏ ਆ ਰਿਹਾ ਸੀ ਤੇ ਜਦ ਉਹ ਗੋਲੂ ਕਾ ਮੋੜ ਕੋਲ ਪਹੁੰਚਿਆ ਤਾਂ ਦੋਸ਼ੀ ਜੋਨੀ ਕਪੂਰ ਪੁੱਤਰ ਨਰੇਸ਼ ਕੁਮਾਰ ਵਾਸੀ ਗੁਰੂਹਰਸਹਾਏ ਨੇ ਆਪਣੀ ਕਾਰ ਨਾਲ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸਦੇ ਬਾਅਦ ਦੋਸ਼ੀ ਜੋਨੀ ਕਪੂਰ ਅਤੇ ਉਸਦੇ ਦੋ ਅਣਪਛਾਤੇ ਸਾਥੀਆਂ ਨੇ ਮੁਦੱਈ ਨੂੰ ਮਾਰਕੁੱਟ ਕਰਦੇ ਜ਼ਖਮੀ ਕਰ ਦਿੱਤਾ।


author

Shivani Bassan

Content Editor

Related News