ਗੁਰੂ ਨਾਨਕ ਦੇਵ ਹਸਪਤਾਲ ਦੀ ਨਰਸ ਵੱਲੋਂ ICU ’ਚ ਮਰੀਜ਼ ਦੀ ਜਾਨ ਨਾਲ ਖਿਲਵਾੜ, ਪੂਰਾ ਮਾਮਲਾ ਕਰੇਗਾ ਹੈਰਾਨ

Friday, Aug 08, 2025 - 11:00 AM (IST)

ਗੁਰੂ ਨਾਨਕ ਦੇਵ ਹਸਪਤਾਲ ਦੀ ਨਰਸ ਵੱਲੋਂ ICU ’ਚ ਮਰੀਜ਼ ਦੀ ਜਾਨ ਨਾਲ ਖਿਲਵਾੜ, ਪੂਰਾ ਮਾਮਲਾ ਕਰੇਗਾ ਹੈਰਾਨ

ਅੰਮ੍ਰਿਤਸਰ (ਦਲਜੀਤ)-ਗੁਰੂ ਨਾਨਕ ਦੇਵ ਹਸਪਤਾਲ ਦੇ ਆਈ. ਸੀ. ਯੂ. ਵਿਚ ਮਰੀਜ਼ ਦੀ ਜਾਨ ਨਾਲ ਖਿਲਵਾੜ ਹੋਇਆ ਹੈ। ਮਰੀਜ਼ ਦੇ ਬਲੱਡ ਸੈਂਪਲ ਲੈ ਕੇ ਉਸ ’ਤੇ ਕਿਸੇ ਹੋਰ ਮਰੀਜ਼ ਦਾ ਨਾਂ ਦਰਜ ਕਰ ਕੇ ਟੈਸਟਿੰਗ ਲਈ ਮਰੀਜ਼ ਦੇ ਵਾਰਿਸਾਂ ਨੂੰ ਲੈਬੋਰੇਟਰੀ ਵਿਚ ਭੇਜਿਆ ਗਿਆ। ਇਕ ਵਾਰ ਨਹੀਂ ਬਲਕਿ ਦੋ ਵਾਰ ਉਕਤ ਗਲਤੀ ਨੂੰ ਦੁਹਰਾਇਆ ਗਿਆ ਹੈ। ਤੀਸਰੀ ਵਾਰ ਮੁੜ ਸਹੀ ਸੈਂਪਲ ਲੈ ਕੇ ਮਰੀਜ਼ ਦਾ ਵਾਰਿਸ ਬਲੱਡ ਸੈਂਪਲ ਟੈਸਟਿੰਗ ਕਰਵਾਉਣ ਲਈ ਲੈਬੋਰੇਟਰੀ ਵਿਚ ਪੁੱਜੇ। ਵਾਰਿਸਾਂ ਨੇ ਜਦੋਂ ਸਟਾਫ ਨਰਸ ਨੂੰ ਵਾਰ-ਵਾਰ ਗਲਤ ਸੈਂਪਲ ਦੇਣ ਬਾਰੇ ਕਿਹਾ ਤਾਂ ਅੱਗਿਓ ਸਟਾਫ ਨਰਸ ਨੇ ਕਿਹਾ ਕਿ ਫਿਰ ਕੀ ਹੋ ਗਿਆ ਗਲਤੀ ਤਾਂ ਹੋ ਹੀ ਜਾਂਦੀ ਹੈ। ਆਈ. ਸੀ. ਯੂ. ਵਿਚ ਇੰਨੀ ਵੱਡੀ ਘੋਰ ਲਾਪ੍ਰਵਾਹੀ ਨੇ ਇਕ ਵਾਰ ਫਿਰ ਸਰਕਾਰੀ ਪ੍ਰਬੰਧਾਂ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ ਲਾ ਦਿੱਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਨੂੰ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕਰਾਰ ਦਿੱਤਾ ਗਿਆ ਹੈ ਅਤੇ ਬਿਹਤਰੀਨ ਇਲਾਜ ਲਈ ਸਰਕਾਰੀ ਦਾਅਵੇ ਵੀ ਵੱਡੇ-ਵੱਡੇ ਕੀਤੇ ਜਾ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਹਸਪਤਾਲ ਦੇ ਆਈ. ਸੀ. ਯੂ. ਵਿਚ ਮਰੀਜ਼ ਦੇ ਇਲਾਜ ਵਿਚ ਘੋਰ ਲਾਪ੍ਰਵਾਹੀ ਸਾਹਮਣੇ ਆਈ ਹੈ। ਮਰੀਜ਼ ਦੇ ਵਾਰਿਸ ਨੇ ਦੱਸਿਆ ਕਿ ਉਨ੍ਹਾਂ ਦਾ ਮਰੀਜ਼ ਆਈ. ਸੀ. ਯੂ. ਵਿਚ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ-ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ ਹੋਇਆ ASI, ਰਿਟਾਇਰਡ ਹੋਣ ਮਗਰੋਂ ਵੱਡੇ ਖੁਲਾਸੇ

ਮਰੀਜ਼ ਦੇ ਮਹੱਤਵਪੂਰਨ ਟੈਸਟ ਹੋਣੇ ਸੀ, ਇਸ ਲਈ ਲੈਬੋਰੇਟਰੀ ਟੈਸਟਾਂ ਲਈ ਆਈ. ਸੀ. ਯੂ. ਵਿਚ ਤਾਇਨਾਤ ਸਟਾਫ ਨਰਸ ਵਲੋਂ ਉਨ੍ਹਾਂ ਦੇ ਸਾਹਮਣੇ ਮਰੀਜ਼ ਦਾ ਬਲੱਡ ਲੈ ਕੇ ਸੈਂਪਲ ਟੈਸਟਿੰਗ ਲਈ ਉਨ੍ਹਾਂ ਨੂੰ ਸੈਂਪਲ ਦਿੱਤਾ ਗਿਆ। ਜਦੋਂ ਉਹ ਟੈਸਟਿੰਗ ਲਈ ਸੈਂਪਲ ਦੇਣ ਲਈ ਲੈਬੋਰੇਟਰੀ ਵਿਚ ਗਏ ਤਾਂ ਉਥੇ ਤਾਇਨਾਤ ਮੁਲਾਜ਼ਮ ਨੇ ਕਿਹਾ ਕਿ ਤੁਹਾਡੇ ਮਰੀਜ਼ ਦਾ ਕੀ ਨਾਂ ਹੈ। ਜਦੋਂ ਉਸ ਨੇ ਮਰੀਜ਼ ਦਾ ਨਾਂ ਪੁੱਛਿਆ ਤਾਂ ਸੈਂਪਲ ’ਤੇ ਕਿਸੇ ਹੋਰ ਮਰੀਜ਼ ਦਾ ਨਾਂ ਲਿਖਿਆ ਹੋਇਆ ਸੀ ਤਾਂ ਲੈਬੋਰੇਟਰੀ ਵਿਚ ਤਾਇਨਾਤ ਮੁਲਾਜ਼ਮ ਵਲੋਂ ਸੈਂਪਲ ਮੁੜ ਲਿਆਉਣ ਲਈ ਉਨ੍ਹਾਂ ਨੂੰ ਕਿਹਾ ਗਿਆ।

ਇਹ ਵੀ ਪੜ੍ਹੋ-ਰੇਲ ਮੰਤਰਾਲੇ ਵੱਲੋਂ ਯਾਤਰੀਆਂ ਲਈ ਵੱਡਾ ਤੋਹਫ਼ਾ, 10 ਅਗਸਤ ਤੋਂ ਸ਼ੁਰੂ ਹੋਵੇਗੀ ਇਹ ਟਰੇਨ

ਜਦੋਂ ਉਹ ਆਈ. ਸੀ. ਯੂ. ਵਿਚ ਮੁੜ ਸਟਾਫ ਨਰਸ ਕੋਲੋਂ ਸੈਂਪਲ ਲੈਣ ਗਏ ਤਾਂ ਦੁਬਾਰਾ ਮਰੀਜ਼ ਦੀ ਬਾਂਹ ਵਿਚੋਂ ਬਲੱਡ ਲੈ ਕੇ ਸੈਂਪਲ ਉਨ੍ਹਾਂ ਨੂੰ ਸਟਾਫ ਨਰਸ ਵਲੋਂ ਦਿੱਤਾ ਗਿਆ। ਜਦੋਂ ਉਹ ਦੁਬਾਰਾ ਲੈਬੋਰੇਟਰੀ ਵਿਚ ਗਏ ਤਾਂ ਮੁੜ ਗਲਤ ਨਾਂ ਦਰਜ ਕਰ ਕੇ ਸੈਂਪਲ ਦਿੱਤਾ ਗਿਆ, ਜਿਸ ਕਾਰਨ ਲੈਬੋਰੇਟਰੀ ਮੁਲਾਜ਼ਮ ਵਲੋਂ ਵਾਪਸ ਉਨ੍ਹਾਂ ਨੂੰ ਫਿਰ ਸਹੀ ਸੈਂਪਲ ਲਿਆਉਣ ਲਈ ਕਿਹਾ ਗਿਆ।

ਮਰੀਜ਼ ਦੇ ਵਾਰਿਸ ਅਨੁਸਾਰ ਉਨ੍ਹਾਂ ਨੇ ਡਿਊਟੀ ’ਤੇ ਤਾਇਨਾਤ ਸਟਾਫ ਨਰਸ ਨੂੰ ਬਾਰ-ਬਾਰ ਸੈਂਪਲ ਗਲਤ ਦੇਣ ਬਾਰੇ ਪੁੱਛਿਆ ਤਾਂ ਅੱਗੇ ਸਟਾਫ ਨਰਸ ਨੇ ਤੀਸਰਾ ਸੈਂਪਲ ਦਿੰਦਿਆਂ ਕਿਹਾ ਕਿ ਕੀ ਹੋਇਆ ਗਲਤੀ ਤਾਂ ਹੋ ਹੀ ਜਾਂਦੀ ਹੈ। ਮਰੀਜ਼ ਦੇ ਵਾਰਿਸ ਅਨੁਸਾਰ ਦੋ ਵਾਰ ਗਲਤ ਅਤੇ ਇਕ ਵਾਰ ਸਹੀ ਸੈਂਪਲ ਉਨ੍ਹਾਂ ਨੂੰ ਦੇਣ ਤੋਂ ਬਾਅਦ ਮਰੀਜ਼ ਦੀ ਬਾਂਹ ਤੋਂ ਲਏ ਗਏ ਬਲੱਡ ਨਾਲ ਮਰੀਜ਼ ਦੀ ਬਾਂਹ ਵੀ ਸੁੱਝ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਸਾਰੀ ਵੀਡੀਓ ਵੀ ਬਣਾ ਲਈ ਹੈ, ਤਾਂ ਕਿ ਭਵਿੱਖ ਵਿਚ ਕੋਈ ਮੁਲਾਜ਼ਮ ਮੁਕਰ ਕੇ ਉਨ੍ਹਾਂ ’ਤੇ ਹੀ ਗੰਭੀਰ ਦੋਸ਼ ਨਾਲ ਲਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਰੀਜ਼ ਦੇ ਇਲਾਜ ਵਿਚ ਘੋਰ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਤੇ ਇਲਾਜ ਵਿਚ ਗਲਤੀਆਂ ਕਾਰਨ ਉਨ੍ਹਾਂ ਦੇ ਮਰੀਜ਼ ਦੀ ਜਾਨ ਹੀ ਨਾ ਚਲੀ ਜਾਵੇ।

ਮਾਮਲੇ ਦੀ ਡੂੰਘਾਈ ਨਾਲ ਹੋਵੇਗੀ ਜਾਂਚ

ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਦਿੱਲੀ ਆਏ ਹਨ। ਮਾਮਲਾ ਉਨ੍ਹਾਂ ਦੇ ਧਿਆਨ ਵਿਚ ਮੀਡੀਆ ਵਲੋਂ ਲਿਆਂਦਾ ਗਿਆ ਹੈ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਕਿ ਆਖਿਰ ਕਿਹੜੇ ਮੁਲਾਜ਼ਮ ਦੀ ਡਿਊਟੀ ਸੀ ਅਤੇ ਕਿਸ ਨੇ ਇਲਾਜ ਵਿਚ ਘੋਰ ਲਾਪ੍ਰਵਾਹੀ ਵਰਤੀ ਹੈ। ਨਿਯਮਾਂ ਅਨੁਸਾਰ ਬਣਦੀ ਕਾਰਵਾਈ ਜਲਦ ਅਮਲ ਵਿਚ ਲਿਆਂਦੀ ਜਾਵੇਗੀ।

ਮਰੀਜ਼ ਦੇ ਵਾਰਿਸਾਂ ਨੇ ਸਟਾਫ ’ਤੇ ਲਾਏ ਜਲੀਲ ਕਰਨ ਦੇ ਦੋਸ਼ 

ਸਟਾਫ ਨਰਸ ਅਤੇ ਮਰੀਜ਼ ਦੇ ਵਾਰਿਸਾਂ ਵਿਚ ਹੋਏ ਵਿਵਾਦ ਤੋਂ ਬਾਅਦ ਹੁਣ ਮਰੀਜ਼ ਆਈ. ਸੀ. ਯੂ. ਵਿਚ ਜ਼ੇਰੇ ਇਲਾਜ ਹੈ। ਮਰੀਜ਼ ਦੇ ਵਾਰਿਸਾਂ ਨੇ ਦੋਸ਼ ਲਾਏ ਕਿ ਉਨ੍ਹਾਂ ਨੂੰ ਸਟਾਫ ਵਲੋਂ ਜਲੀਲ ਕੀਤਾ ਜਾ ਰਿਹਾ ਹੈ। ਸਾਰੇ ਮਰੀਜ਼ਾਂ ਦੇ ਵਾਰਿਸ ਆਈ. ਸੀ. ਯੂ. ਵਿਚ ਮੋਬਾਇਲ ਲੈ ਕੇ ਜਾ ਰਹੇ ਹਨ ਪਰ ਉਨ੍ਹਾਂ ਦੇ ਮੋਬਾਇਲ ਬਾਹਰ ਰਖਵਾ ਕੇ ਉਨ੍ਹਾਂ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਕਿਤੇ ਕੋਈ ਨਵੀਂ ਵੀਡੀਓ ਤਾਂ ਉਨ੍ਹਾਂ ਵਲੋਂ ਨਹੀਂ ਬਣਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਦੀ ਚੈਕਿੰਗ ਵੀ ਵੱਖਰੇ ਤੌਰ ’ਤੇ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਮਰੀਜ਼ਾਂ ਦੇ ਵਾਰਿਸਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਜਾ ਰਹੀ। ਮਰੀਜ਼ ਦੇ ਵਾਰਿਸਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੱਲ-ਗੱਲ ’ਤੇ ਜਲੀਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News