ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੀ ਧਾਕੜ ਸਪੀਚ

Monday, Aug 11, 2025 - 03:15 PM (IST)

ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੀ ਧਾਕੜ ਸਪੀਚ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ (ਬਾਗੀ) ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਤੇ ਸੂਬੇ ਦੀ ਆਰਥਿਕ ਸਥਿਤੀ ਬਾਰੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਦੀ ਆਰਥਿਕ ਹਾਲਤ ਬਹੁਤ ਮਜ਼ਬੂਤ ਨਹੀਂ ਰਹੀ, ਜਦਕਿ ਕਦੇ ਪੰਜਾਬ ਅਮੀਰ ਸੂਬਿਆਂ ਵਿਚੋਂ ਇੱਕ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਆਰਥਿਕ ਹੱਕਾਂ ਦੇ ਦਬਾਅ ਦੀ ਗੰਭੀਰ ਆਲੋਚਨਾ ਕਰਦਿਆਂ ਕਿਹਾ ਕਿ ਜੇ ਸਿੱਖ ਕੌਮ ਨੂੰ 1947 ਤੋਂ ਹੁਣ ਤੱਕ ਉਹ ਹੱਕ ਮਿਲਦੇ, ਤਾਂ ਅੱਜ ਭਾਰਤ ਦੀ 60 ਫੀਸਦੀ ਆਰਥਿਕਤਾ ਸਿੱਖ ਕੌਮ ਦੇ ਹੱਥ ਹੋਣੀ ਸੀ।

ਉਨ੍ਹਾਂ ਨੇ ਸਰਕਾਰ ਵੱਲੋਂ ਖੇਤੀ ਪ੍ਰਣਾਲੀ ਖਤਮ ਕਰਨ ਅਤੇ ਕਿਸਾਨਾਂ ਤੋਂ ਉਨ੍ਹਾਂ ਦੀ ਰੋਜ਼ਗਾਰ ਲੈਣ ਦੀ ਵੀ ਗੱਲ ਕਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕੋਸ਼ਿਸ਼ ਕਰ ਰਿਹਾ ਹੈ ਪਰ ਸਮਾਂ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹ ਸਮਝ ਗਏ ਹਨ ਕਿ ਅਸੀਂ ਸਾਮਾਜ ਲਈ ਵਫਾਦਾਰ ਹਾਂ।

ਪਾਰਟੀ ਦੇ ਮਾਮਲਿਆਂ ‘ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਚੁੱਲ੍ਹਾ ਇਕ ਸਟੈਡ 'ਤੇ ਅਟਕਿਆ ਹੋਇਆ ਹੈ ਅਤੇ ਜਿਹੜੇ ਸਟੈਡ 'ਤੇ ਉਹ ਖੜ੍ਹਾ ਹੈ ਉਹ ਵੀ ਅਸੀਂ ਲੈ ਲੈਣਾ ਹੈ, ਜਿਸ ਦਿਨ ਸਟੈਡ ਲੈ ਲਿਆ ਉਸ ਦੀ ਇਨ੍ਹਾਂ ਨੇ ਖੇਰੂ-ਖੇਰੂ ਹੋ ਜਾਣਾ ਹੈ। ਤਿੰਨ ਸਟੈਡ ਦੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੇ ਸਟੈਡ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦੂਜਾ ਚੋਣ ਨਿਸ਼ਾਨ ਅਤੇ ਤੀਜਾ ਦਫਤਰ ਲੈਣਾ ਹੈ।

ਉਨ੍ਹਾਂ ਅੱਗੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਪਰ ਇਨ੍ਹਾਂ ਨੇ ਅੰਦਰ ਵੜ ਕੇ 7 ਮੈਂਬਰੀ ਕਮੇਟੀ ਨੂੰ ਮਜ਼ਬੂਰ ਕੀਤਾ ਕਿ ਤੁਸੀਂ ਅਸਤੀਫ਼ੇ ਦੇ ਦਿਓ, ਜਿਸ 'ਚੋਂ 2 ਨੇ ਅਸਤੀਫ਼ੇ ਦੇ ਦਿੱਤੇ। ਅੱਜ ਮੈਨੂੰ ਫਰਕ ਹੋ ਰਿਹਾ ਹੈ ਜਿਨ੍ਹਾਂ 5 ਦੇ ਨਾਂ ਮੈਂ ਆਪਣੇ ਹੱਥੀ ਲਿਖੇ ਸੀ, ਉਨ੍ਹਾਂ ਨੇ ਮੇਰੇ ਲਿਖੇ ਹੋਏ ਨਾਮ ਦੀ ਲਾਜ ਰੱਖੀ ਹੈ।

ਗਿਆਨੀ ਹਰਪ੍ਰੀਤ ਨੇ ਕਿਹਾ ਜੇਕਰ ਮੇਰੀ ਪਾਰਟੀ ਦੇ ਕਿਸੇ ਵੀ ਵਰਕਰ ਦੀ ਕਰਾਰਕੁਸ਼ੀ ਕਰਦਿਆਂ ਪਰਿਵਾਰਾਂ ਤੱਕ ਗਏ ਤਾਂ ਤੁਹਾਡੇ ਘਰਾਂ ਦੇ ਬੂਹੇ ਅੱਗੇ ਨੰਗਾ ਕਰੇ ਤੁਹਾਨੂੰ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਮੇਰੇ ਕੋਲ ਵੀ ਬਹੁਤ ਕੁਝ ਹੈ ਤੁਹਾਡੇ ਪ੍ਰਧਾਨ ਦੀਆਂ ਕਿੱਥੇ-ਕਿੱਥੇ ਜਾਇਦਾਦਾਂ ਹਨ ਇਸ ਦੀਆਂ ਲੰਮੀਆਂ ਲਿਸਟਾਂ ਮੇਰੇ ਕੋਲ ਪਹੁੰਚ ਗਈਆਂ ਹਨ। ਇਹ ਮੈਨੂੰ ਕਿਸੇ ਹੋਰ ਨੇ ਮੁਹੱਇਆ ਨਹੀਂ ਕਰਵਾਈਆਂ ਇਹ ਤੁਹਾਡੇ ਗੱਡੀ 'ਚ ਬੈਠਣ ਵਾਲੇ ਲੋਕਾਂ ਨੇ ਮੁਹੱਈਆਂ ਕਰਵਾਈਆਂ ਹਨ। ਉਨ੍ਹਾਂ ਕਿਹਾ ਪਹਿਲਾਂ ਮੈਂ ਇਕੱਲਾ ਸੀ ਅੱਜ ਮੇਰੇ ਨਾਲ 15 ਲੱਖ ਲੋਕ ਹਨ।

 


author

Shivani Bassan

Content Editor

Related News