ਰਿਕਾਰਡਿੰਗ ਭੇਜ ਕੇ ਮੰਗੀ 50 ਲੱਖ ਦੀ ਫਿਰੌਤੀ, ਕੇਸ ਦਰਜ
Friday, Aug 15, 2025 - 05:31 PM (IST)

ਅੰਮ੍ਰਿਤਸਰ(ਸੰਜੀਵ)-ਫੋਨ ਕੱਟਣ ਤੋਂ ਬਾਅਦ ਰਿਕਾਰਡਿੰਗ ਭੇਜ ਕੇ ਲੱਖਾਂ ਰੁਪਇਆ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਥਾਣਾ ਝੰਡੇਰ ਦੀ ਪੁਲਸ ਨੇ ਡੋਨੀ ਬਲ ਖਿਲਾਫ ਕੇਸ ਦਰਜ ਕੀਤਾ ਹੈ। ਬਲਰਾਜ ਸਿੰਘ ਨੇ ਦੱਸਿਆ ਕਿ ਉਹ ਆਮ ਵਾਂਗ ਆਪਣੇ ਮੈਡੀਕਲ ਸਟੋਰ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਪਰ ਆਵਾਜ਼ ਸਾਫ਼ ਨਾ ਹੋਣ ਕਾਰਨ ਉਸ ਨੇ ਕਾਲ ਕੱਟ ਦਿੱਤੀ।
ਇਹ ਵੀ ਪੜ੍ਹੋ- ਸਿਹਤ ਕਰਮਚਾਰੀ ਦੀ ਸ਼ਰਮਨਾਕ ਕਰਤੂਤ, ਡੇਢ ਦਰਜਨ ਮਹਿਲਾ ਕਰਮਚਾਰੀਆਂ ਨੂੰ ਕਰਦਾ ਸੀ...
ਕੁਝ ਸਮੇਂ ਬਾਅਦ ਉਸ ਨੂੰ 45 ਸੈਕਿੰਡ ਦੀ ਰਿਕਾਰਡਿੰਗ ਮਿਲੀ, ਜਿਸ ’ਚ ਨੌਜਵਾਨ ਆਪਣੇ ਆਪ ਨੂੰ ਡੋਨੀ ਬਲ ਦੱਸ ਰਿਹਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 50 ਲੱਖ ਦੀ ਫਿਰੌਤੀ ਮੰਗ ਰਿਹਾ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ 16, 17, 18, 19 ਤੱਕ ਦੀ ਨਵੀਂ Update
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8