ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰਿਫ਼ਤਾਰ
Thursday, Aug 14, 2025 - 07:03 PM (IST)

ਅੰਮ੍ਰਿਤਸਰ (ਸੰਜੀਵ)-ਚਾਰ ਸਾਲਾ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਗੌਰਵ ਨੂੰ ਥਾਣਾ ਚਾਟੀਵਿੰਡ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪ੍ਰਮੋਦ ਨੇ ਦੱਸਿਆ ਕਿ ਉਸ ਦੀ 4 ਸਾਲ ਦੀ ਬੇਟੀ ਵੈਨ ’ਚ ਸਕੂਲ ਜਾਂਦੀ ਹੈ। ਉਹ ਆਮ ਵਾਂਗ ਸਕੂਲ ਗਈ ਸੀ ਅਤੇ ਦੁਪਹਿਰ ਨੂੰ ਜਦੋਂ ਸਕੂਲ ਵੈਨ ਉਸ ਦੇ ਘਰ ਤੋਂ ਲਗਭਗ 200 ਗਜ਼ ਦੀ ਦੂਰੀ ’ਤੇ ਛੱਡ ਗਈ ਅਤੇ ਉਹ ਪੈਦਲ ਘਰ ਵਾਪਸ ਆ ਰਹੀ ਸੀ, ਤਾਂ ਮੁਲਜ਼ਮ ਨੇ ਰਸਤੇ ’ਚ ਉਸ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਨੇ ਉਸ ਨੂੰ ਇਸ ਬਾਰੇ ਦੱਸਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ Weather Update, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8