ਸਿੰਗਲ ਕਲਰ ਆਊਟਫਿਟਸ ਦੇ ਰਹੇ ਹਨ ਔਰਤਾਂ ਨੂੰ ਸਟਾਈਲਿਸ਼ ਲੁੱਕ
Wednesday, Aug 13, 2025 - 10:03 AM (IST)

ਅੰਮ੍ਰਿਤਸਰ-ਔਰਤਾਂ ਦੇ ਆਊਟਫਿਟਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਕਈ ਤਰ੍ਹਾਂ ਅਤੇ ਕਈ ਸਟਾਇਲ ਸਮੇਂ-ਸਮੇਂ ’ਤੇ ਪ੍ਰਚਾਲਿਤ ਹੁੰਦੇ ਰਹਿੰਦੇ ਹਨ। ਕਈ ਤਰ੍ਹਾਂ ਦੇ ਇੰਡੀਅਨ ਆਊਟਫਿੱਟਸ, ਕਈ ਤਰ੍ਹਾਂ ਦੇ ਇੰਡੋ ਵੈਸਟਰਨ ਤਾਂ ਕਈ ਤਰ੍ਹਾਂ ਦੇ ਵੈਸਟਰਨ ਆਊਟਫਿਟਸ ਦਾ ਫੈਸ਼ਨ ਆਉਦਾ ਜਾਂਦਾ ਰਹਿੰਦਾ ਹੈ। ਫੈਸ਼ਨ ਦੇ ਬਦਲਾਅ ਵਿਚ ਜਿਵੇਂ ਇਕ ਨਵਾਂ ਫੈਸ਼ਨ ਬਣ ਚੁੱਕਿਆ ਹੈ, ਕਦੇ ਔਰਤਾਂ ਦੇ ਆਊਟਫਿਟਸ ਵਿਚ ਪ੍ਰਿੰਟਿਡ ਤਾਂ ਕਦੇ ਐਂਬਰੌਇਡਰੀ ਵਾਲੇ ਆਉਟਫਿਟਸ ਜ਼ਿਆਦਾ ਪ੍ਰਚਲਿਤ ਹੋਣ ਲੱਗਦੇ ਹਨ ਪਰ ਅੱਜ-ਕਲ ਔਰਤਾਂ ਨੂੰ ਸਿੰਗਲ ਕਲਰ ਆਊਟਫਿਟ ਜ਼ਿਆਦਾ ਪਸੰਦ ਆ ਰਿਹਾ ਹੈ, ਕਿਉਂਕਿ ਸਿੰਗਲ ਕਲਰ ਵਿਚ ਆਪਣੇ ਆਪ ਵਿਚ ਇਕ ਸੋਫਿਸਟਿਕੇਟਿਡ ਟੱਚ ਰਹਿੰਦਾ ਹੈ, ਜੋ ਔਰਤਾਂ ਦੀ ਲੁਕ ਨੂੰ ਕਾਫੀ ਸਟਾਈਲਿਸ਼ ਅਤੇ ਖੂਬਸੂਰਤ ਪ੍ਰੇਜੈਂਟ ਕਰਦਾ ਹੈ ਅਤੇ ਖਾਸ ਤੌਰ ’ਤੇ ਜਦੋਂ ਵੈਸਟਰਨ ਆਊਟਫਿਟਸ ਦੀ ਗੱਲ ਆਵੇ, ਉਦੋਂ ਇਨ੍ਹਾਂ ਸਿੰਗਲ ਕਲਰ ਆਊਟਫਿੱਟਸ ਵਿਚ ਆਪਣੀ ਇਕ ਪ੍ਰੈਮਿਨੈਂਸ ਰਹਿੰਦੀ ਹੈ, ਜੋ ਉਸ ਸੋਲੋ ਕਲਰ ਦੀ ਵਜ੍ਹਾ ਤੋਂ ਕਾਫੀ ਜ਼ਿਆਦਾ ਡੋਮਿਨੇਟਿੰਗ ਹੋ ਕੇ ਨਿਕਲਦੀ ਹੈ। ਇਸ ਤਰ੍ਹਾਂ ਦੇ ਆਊਟਫਿਟਸ ਔਰਤਾਂ ਨੂੰ ਬੇਹੱਦ ਸਟਾਈਲਿਸ਼ ਅਤੇ ਮਾਡਰਨ ਲੁਕ ਦੇ ਰਹੇ ਹਨ।
ਅੰਮ੍ਰਿਤਸਰ ਦੀਆਂ ਔਰਤਾਂ ਕਿੱਤੇ ਨਾ ਕਿੱਤੇ ਫੈਸ਼ਨ ਵਰਡਲ ਵਿਚ ਟ੍ਰੇਂਡ ਸਵੇਟਰ ਵੀ ਹੈ, ਕਿਉਂਕਿ ਇੱਥੋਂ ਦੀਆਂ ਔਰਤਾਂ ਨੂੰ ਫੈਸ਼ਨ ਦੀ ਜਿੰਨੀ ਸੂਝਬੂਝ ਹੈ, ਉਹ ਆਪਣੇ ਆਪ ਵਿਚ ਇਕ ਡਿਜ਼ਾਈਨਰ ਤੋਂ ਘੱਟ ਨਹੀਂ ਹੈ। ਅੰਮ੍ਰਿਤਸਰ ਦੀਆਂ ਔਰਤਾ ਜਿਸ ਟ੍ਰੇਂਡ ਨੂੰ ਫਲੋ ਕਰਦੀਆਂ ਹਨ, ਉਹ ਟ੍ਰੇਂਡ ਕਾਫੀ ਹੱਦ ਤੱਕ ਫੈਸ਼ਨ ਜਗਤ ਵਿਚ ਦਿਖਣ ਲੱਗਦਾ ਹੈ।
ਅੱਜ-ਕੱਲ ਵੀ ਅੰਮ੍ਰਿਤਸਰੀ ਔਰਤਾਂ ਨੂੰ ਇਹ ਸਿੰਗਲ ਕਲਰ ਆਊਟਫਿਟਸ ਖੂਬ ਪਸੰਦ ਆ ਰਹੇ ਹਨ ਜੋ ਲੈਟਸਟ ਟਰੈਂਡ ਵਿਚ ਤਬਦੀਲ ਹੁੰਦੇ ਜਾ ਰਹੇ ਹਨ। ਅੰਮ੍ਰਿਤਸਰ ਔਰਤਾਂ ਅੱਜ ਕੱਲ ਇਸ ਤਰ੍ਹਾਂ ਦੇ ਖੂਬਸੂਰਤ ਯੂਨਿਕ ਸਿੰਗਲ ਕਲਰ ਆਊਟਫਿਟਸ ਪਹਿਨ ਅੰਮ੍ਰਿਤਸਰ ਵਿਚ ਹੋਣ ਵਾਲੇ ਆਯੋਜਨਾਂ ਵਿਚ ਪੁੱਜ ਰਹੀਆਂ ਹਨ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਆਰਕਸ਼ਕ ਸਿੰਗਲ ਸਾਲਿਡ ਕਲਰ ਆਊਟਫਿਟਸ ਪਹਿਨੇ ਤਸਵੀਰ ਆਪਣੇ ਕੈਮਰੇ ਵਿਚ ਕੈਦ ਕੀਤੀਆਂ ਹਨ।