ਅਨਾਜ ਮੰਡੀ ਅਜਨਾਲਾ ਦੇ ਮਜ਼ਦੂਰਾਂ ਨੇ ਝੋਨੇ ਦੇ ਸੀਜ਼ਨ ਦੌਰਾਨ ਲੋਡਿੰਗ ਦਾ ਕੰਮ ਨਾ ਕਰਨ ਦਾ ਲਿਆ ਫ਼ੈਸਲਾ
Sunday, Aug 03, 2025 - 08:09 PM (IST)

ਅਜਨਾਲਾ (ਫਰਿਆਦ) : ਅਨਾਜ ਮੰਡੀ ਮਜ਼ਦੂਰ ਯੂਨੀਅਨ ਅਜਨਾਲਾ ਦੇ ਆਗੂਆਂ ਤੇ ਵਰਕਰਾਂ ਵੱਲੋਂ ਅਨਾਜ ਮੰਡੀ ਅਜਨਾਲਾ ਵਿਖੇ ਜਥੇਬੰਦੀ ਦੇ ਪ੍ਰਧਾਨ ਮੰਗਾ ਸਿੰਘ ਦੀ ਅਗਵਾਈ ਹੇਠ ਮੰਡੀ 'ਚ ਸੀਜ਼ਨ ਦੌਰਾਨ ਅਨਾਜ ਦੀ ਲੋਡਿੰਗ ਕਰਨ ਸਮੇਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਫੌਰੀ ਹੱਲ ਅਤੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਅਗਾਉਂ ਵਿਚਾਰ -ਵਟਾਂਦਰਾ ਕਰਨ ਲਈ ਭਰਵੀਂ ਮੀਟਿੰਗ ਕੀਤੀ।
ਇਸ ਮੌਕੇ ਉਕਤ ਯੂਨੀਅਨ ਦੇ ਸਮੂਹ ਮਜ਼ਦੂਰਾਂ ਦੀ ਹਾਜ਼ਰੀ 'ਚ ਪ੍ਰਧਾਨ ਮੰਗਾ ਸਿੰਘ ਵੱਲੋਂ ਆੜ੍ਹਤ ਯੂਨੀਅਨ ਅਜਨਾਲਾ ਦੇ ਪ੍ਰਧਾਨ ਸਤਬੀਰ ਸਿੰਘ ਸੰਧੂ, ਸੁਖਬੀਰ ਸਿੰਘ ਰਿਆੜ ਤੋਂ ਇਲਾਵਾ ਦੂਜੀ ਆੜ੍ਹਤ ਯੂਨੀਅਨ ਅਜਨਾਲਾ ਦੇ ਪ੍ਰਧਾਨ ਹਰਿੰਦਰ ਸਿੰਘ ਸ਼ਾਹ ਨੂੰ ਮੰਗ ਪੱਤਰ ਦੇਣ ਉਪਰੰਤ ਕਥਿਤ ਤੌਰ 'ਤੇ ਦੱਸਿਆ ਕਿ ਅਨਾਜ ਮੰਡੀ ਅਜਨਾਲਾ ਦੇ ਮਜ਼ਦੂਰਾਂ ਨੂੰ ਮੰਡੀ 'ਚ ਪਿਛਲੇ ਵੱਖ-ਵੱਖ ਸੀਜ਼ਨ ਦੌਰਾਨ ਆਪਣੇ ਬਣਦੇ ਹੋਰ ਸਖਤ ਮਿਹਨਤੀ ਕੰਮ ਕਰਨ ਦੇ ਨਾਲ-ਨਾਲ ਬਿੰਨਾਂ ਕਿਸੇ ਮਿਹਨਤਾਨੇ ਦੇ ਅਨਾਜ ਦੀ ਲੋਡਿੰਗ ਕਰਨ ਕਰਕੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਕਰਕੇ ਉਹਨਾਂ ਦੀ ਲੇਬਰ ਨਹੀਂ ਟਿੱਕਦੀ ਹੈ।
ਇਸ ਮੌਕੇ ਉਨ੍ਹਾਂ ਵੱਲੋਂ ਸਮੂਹਿਕ ਤੌਰ 'ਤੇ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਲੋਡਿੰਗ ਦਾ ਕੰਮ ਨਾ ਕਰਨ ਦਾ ਫੈਸਲਾ ਲੈਂਦੇ ਹੋਏ ਅਨਾਜ ਮੰਡੀ ਅਜਨਾਲਾ ਦੀਆਂ ਆੜ੍ਹਤ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਅਨਾਜ ਮੰਡੀ ਵਿਖੇ ਆਉਂਦੇ ਬੋਲੀਕਾਰਾਂ (ਦਲਾਲ) ਨੂੰ ਪਹਿਲਾਂ ਸੂਚਿਤ ਕਰਵਾ ਦੇਣ ਤਾਂ ਕਿ ਕਿਸੇ ਵੀ ਧਿਰ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਕਤ ਯੂਨੀਅਨ ਦੇ ਮੀਤ ਪ੍ਰਧਾਨ ਬੰਟੀ, ਦਿਆਲ ਸਿੰਘ , ਯਾਕੂਬ ਚਮਿਆਰੀ, ਮੰਗਤ ਮਸੀਹ, ਘੁੱਲੀ, ਗੋਰਾ , ਮਨਜ਼ੂਰ , ਮਹਿੰਦਰ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ ਸਰਾਂ, ਸੋਨੂੰ, ਗੋਲੀ, ਪਿੰਕਾ, ਨਿੰਦਾ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e