ਸੱਪ ਦੇ ਡੱਸਣ ਨਾਲ ਨੌਜਵਾਨ ਦੀ ਮੌਤ

Thursday, Sep 12, 2019 - 08:07 PM (IST)

ਸੱਪ ਦੇ ਡੱਸਣ ਨਾਲ ਨੌਜਵਾਨ ਦੀ ਮੌਤ

ਪਠਾਨਕੋਟ, (ਸ਼ਾਰਦਾ)— ਬੀਤੀ ਰਾਤ 21 ਏਰੀਆ ਸਥਿਤ ਕੰਟੀਨ 'ਚ ਤਾਇਨਾਤ 33 ਸਾਲਾ ਸ਼ੈਫ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਕਾਸ ਠਾਕੁਰ ਪੁੱਤਰ ਕ੍ਰਿਸ਼ਨ ਪਾਲ ਠਾਕੁਰ ਵਾਸੀ ਜਸਵਾਲ ਪਿੰਡ (ਹਿ. ਪ੍ਰ.) ਵਜੋਂ ਹੋਈ। ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਹੁਲ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਹੈ। ਉਥੇ ਹੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।


author

KamalJeet Singh

Content Editor

Related News