ਐਕਸਾਈਜ਼ ਵਿਭਾਗ ਦੇ ਹੱਥ ਲੱਗੀ ਵੱਡੀ ਸਫ਼ਲਤਾ, ਚਾਲੂ ਭੱਠੀਆਂ ਤੇ ਹੋਰ ਸਾਮਾਨ ਕੀਤਾ ਬਰਾਮਦ

01/01/2021 11:50:15 AM

ਬਟਾਲਾ (ਗੋਰਾਇਆ): ਜ਼ਿਲ੍ਹਾ ਐਕਸਾਈਜ਼ ਸਹਾਇਕ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ ਵਲੋਂ ਐਕਸਾਈਜ਼ ਵਿਭਾਗ ਨੂੰ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਵੱਡੀ ਮਾਤਰਾ ’ਚ ਬਿਆਸ ਦਰਿਆ ਦੇ ਕੰਢੇ ਤੋਂ 42 ਚਾਲੂ ਭੱਠੀਆਂ, ਤਰਪਾਲਾਂ, 35 ਹਜ਼ਾਰ ਲਿਟਰ ਲਾਹਣ 16 ਕੈਨ ਪਲਾਸਟਿਕ ਦੇ ਬਰਾਮਦ ਕੀਤੀ ਗਈ ਹੈ। ਇਸ ਸਬੰਧ ’ਚ ਐਕਸਾਈਜ਼ ਇੰਚਾਰਜ ਹਰਵਿੰਦਰ ਸਿੰਘ, ਇੰਸਪੈਕਟਰ ਗੁਲਜ਼ਾਰ ਮਸੀਹ ਦੀ ਅਗਵਾਈ ਹੇਠ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਵਿਭਾਗ ਅਤੇ ਰੇਡ ਟੀਮ ਵੱਲੋਂ ਬਿਆਸ ਦਰਿਆ ’ਤੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ। 

ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮਾ ਗੈਂਗ ਦੇ ਦੋ ਮੈਂਬਰ ਗਿਰਫ਼ਤਾਰ

ਇਸੇ ਦੌਰਾਨ ਬਿਆਸ ਦਰਿਆ ਦੇ ਕੰਢੇ ਤੋਂ ਸ਼ਰਾਬ ਦੀਆਂ ਚੱਲ ਰਹੀਆਂ 42 ਭੱਠੀਆਂ ਅਤੇ ਵੱਡੀ ਮਾਤਰਾ ’ਚ ਮੌਕੇ ਤੋਂ ਲਾਹਣ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਗਿਆ, ਜਦਕਿ ਰੇਡ ਟੀਮ ਨੂੰ ਦੇਖ ਕੇ ਸ਼ਰਾਬ ਕੱਢਣ ਵਾਲੇ ਸਮੱਗਲਰ ਮੌਕੇ ਤੋਂ ਫ਼ਰਾਰ ਹੋ ਗਏ, ਜਿਨ੍ਹਾਂ ਦੇ ਖ਼ਿਲਾਫ਼ ਜ਼ਿਲ੍ਹਾ ਐਕਸਾਈਜ਼ ਵਿਭਾਗ ਵਲੋਂ ਮਾਮਲਾ ਦਰਜ ਕਰਵਾਉਣ ਉਪਰੰਤ ਫਰਾਰ ਹੋਏ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਦੁਖਦ ਖ਼ਬਰ : ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਕਿਸਾਨ ਦੀ ਮੌਤ


Baljeet Kaur

Content Editor

Related News