ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

04/03/2024 6:40:40 PM

ਜਲੰਧਰ/ਲੁਧਿਆਣਾ- ਪੰਜਾਬ 'ਚ ਇਸ ਵਾਰ ਮਾਰਚ ਦਾ ਮਹੀਨਾ ਪਿਛਲੇ 13 ਸਾਲ ਦੇ ਰਿਕਾਰਡ 'ਚ ਕਾਫ਼ੀ ਠੰਡਾ ਬੀਤਿਆ ਹੈ। ਹਾਲਾਂਕਿ ਗਰਮੀ ਦੇ ਮਹੀਨੇ ਦੀ ਸ਼ੁਰੂਆਤ ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 13 ਸਾਲ 'ਚ ਇਸ ਵਾਰ ਦਿਨ ਦਾ ਤਾਪਮਾਨ ਔਸਤ ਸਾਰੇ ਜ਼ਿਲ੍ਹਿਆਂ 'ਚ 27-28 ਡਿਗਰੀ ਤੱਕ ਹੀ ਦਰਜ ਹੋਇਆ, ਜੋ ਪਿਛਲੇ 13 ਸਾਲ ਦੇ ਰਿਕਾਰਡ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 2022 'ਚ ਔਸਤ 29.7 ਤੋਂ 31.8 ਡਿਗਰੀ ਤੱਕ ਔਸਤ ਪਾਰਾ ਰਿਕਾਰਡ ਹੋਇਆ ਸੀ ,ਜੋ ਇਹ ਲੰਘੇ 13 ਸਾਲ 'ਚ ਸਭ ਤੋਂ ਘੱਟ ਰਿਕਾਰਡ ਹੋਇਆ ਸੀ । ਦੋ ਸਾਲ ਦੇ ਫਰਕ 'ਚ ਹੀ 3 ਤੋਂ 4 ਡਿਗਰੀ ਤਾਪਮਾਨ ਅਤੇ ਗਿਰਾਵਟ ਲੈਂਦੇ ਹੋਏ ਮਾਰਚ ਦਾ ਗਰਮੀ ਵਾਲਾ ਮਹੀਨਾ ਰਾਹਤ ਵਾਲਾ ਬੀਤਿਆ ਹੈ।

ਅਪ੍ਰੈਲ ਦਾ ਪਹਿਲਾ ਹਫ਼ਤਾ ਵੀ ਰਾਹਤ ਭਰਿਆ ਹੀ ਰਹੇਗਾ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਵੱਡੇ ਬਦਲਾਅ ਦੇ ਪਿੱਛੇ ਕਾਰਨ ਇਹ ਹੈ ਕਿ ਸੂਬੇ 'ਚ ਮਾਰਚ ਵਿੱਚ 4  ਡਬਲਿਊ. ਡੀ. ਐਕਟਿਵ ਹੋਏ। ਸ਼ੁਰੂਆਤ 'ਚ ਅਤੇ ਆਖਰੀ ਦਿਨਾਂ 'ਚ ਐਕਟਿਵ ਹੋਏ ਡਬਲਿਊ. ਡੀ. ਨੇ ਤਾਪਮਾਨ ਨੂੰ ਜ਼ਿਆਦਾ ਵੱਧਣ ਨਹੀਂ ਦਿੱਤਾ। ਸਭ ਤੋਂ ਹਾਈਐਸਟ ਪਾਰਾ ਆਖ਼ਰੀ ਦਿਨਾਂ ਵਿੱਚ ਅੰਮ੍ਰਿਤਸਰ 'ਚ 32.4 ਡਿਗਰੀ ,ਲੁਧਿਆਣਾ 'ਚ 33.6 ਡਿਗਰੀ ਅਤੇ ਪਟਿਆਲਾ 'ਚ 35.3 ਡਿਗਰੀ ਤੱਕ ਰਿਹਾ, ਜਦਕਿ ਬਾਕੀ ਦੇ ਪੂਰੇ ਮਹੀਨੇ 'ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਹੇਠਾਂ ਰਿਹਾ ।

ਇਹ ਵੀ ਪੜ੍ਹੋ: ਦੀਨਾਨਗਰ 'ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਗੈਸ ਚੜ੍ਹਨ ਕਾਰਨ ਇਕ ਮਜ਼ਦੂਰ ਦੀ ਮੌਤ

ਐਕਸਪਰਟਸ ਦੀ ਕਿਸਾਨਾਂ ਨੂੰ ਸਲਾਹ
ਕਣਕ ਦੀ ਅਗੇਤੀ ਫ਼ਸਲ 'ਤੇ ਮਾਰਚ 'ਚ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਪ੍ਰਭਾਵ ਪਿਆ ਹੈ। ਜੋ ਸਬਜ਼ੀਆਂ ਪੱਕਣ ਵਾਲੀਆਂ ਹਨ, ਉਨ੍ਹਾਂ 'ਤੇ ਵੀ ਕੁੱਝ ਅਸਰ ਪਿਆ ਹੈ। ਬਾਗਵਾਨੀ ਦੀ ਫ਼ਸਲਾਂ 'ਚ ਜੇਕਰ  ਬਾਗ਼ 'ਚ ਪਾਣੀ ਭਰਿਆ ਹੈ ਅਤੇ ਹੁਣ ਵੀ ਨਹੀਂ ਕੱਢਿਆ ਗਿਆ ਹੈ ਤਾਂ ਫ਼ਸਲ ਦੀ ਉਪਜ ਪ੍ਰਭਾਵਿਤ ਹੋਵੇਗੀ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੇਜ਼ ਹਵਾ ਚੱਲਣ 'ਤੇ ਸਿੰਚਾਈ ਨਾ ਕਰਨ। ਸਮੇਂ 'ਤੇ ਬੀਜੀ ਗਈ ਫ਼ਸਲ 'ਚ ਸਿੰਚਾਈ ਤਾਪਮਾਨ ਨੂੰ ਵੇਖ ਕੇ ਹੀ ਕਰਨ।

ਅੱਗੇ ਕਿਹੋ ਜਿਹਾ ਰਹੇਗਾ ਮੌਸਮ
ਪੰਜਾਬ ਵਿੱਚ ਨਵਾਂ ਵੈਸਟਰਨ ਡਿਸਟਰਬੈਂਸ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ 'ਚ ਵੇਖਣ ਨੂੰ ਮਿਲੇਗਾ । 3 ਤੋਂ 5 ਅਪ੍ਰੈਲ ਤੱਕ ਬੱਦਲ ਛਾਏ ਰਹਿਣਗੇ । ਮੌਸਮ 'ਚ ਹਲਕਾ ਬਦਲਾਅ ਆ ਸਕਦਾ ਹੈ । ਉਥੇ ਹੀ ਹਿਮਾਚਲ 'ਚ ਅੱਜ ਤੋਂ 5 ਅਪ੍ਰੈਲ ਤੱਕ ਮੀਂਹ- ਬਰਫ਼ਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਮੰਨਿਆ ਜਾ ਰਿਹੈ ਬਨਾਰਸ ਕੁਨੈਕਸ਼ਨ!
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News