ਬੈਂਕ ਕਰਜ਼ੇ ਵਾਲਾ ਮਕਾਨ ਧੋਖੇ ਨਾਲ ਵੇਚ ਕੇ 5 ਲੱਖ ਦੀ ਕੀਤੀ ਠੱਗੀ

08/17/2019 1:23:12 AM

ਤਰਨਤਾਰਨ, (ਰਾਜੂ)- ਥਾਣਾ ਸਿਟੀ ਪੱਟੀ ਪੁਲਸ ਨੇ ਬੈਂਕ ਕਰਜ਼ੇ ਵਾਲਾ ਮਕਾਨ ਵੇਚ ਕੇ ਧੋਖੇ ਨਾਲ 5 ਲੱਖ ਰੁਪਏ ਬਿਆਨਾਂ ਰਾਸ਼ੀ ਹਡ਼ੱਪਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਸ਼ੋਕ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਜੈਨ ਮੁਹੱਲਾ ਪੱਟੀ ਨੇ ਦੱਸਿਆ ਕਿ ਉਸ ਨੇ ਬਲਵਿੰਦਰ ਕੌਰ ਅਤੇ ਕਰਮਜੀਤ ਸਿੰਘ ਨਾਲ ਉਨ੍ਹਾਂ ਦੇ ਮਕਾਨ ਦਾ ਸੌਦਾ 15 ਲੱਖ 25 ਹਜ਼ਾਰ ਰੁਪਏ ਵਿਚ ਤੈਅ ਕੀਤਾ ਸੀ, ਜਿਸ ਸਬੰਧੀ 5 ਲੱਖ ਰੁਪਏ ਉਨ੍ਹਾਂ ਨੇ ਪੇਸ਼ਗੀ ਦੇ ਤੌਰ ’ਤੇ ਦੇ ਦਿੱਤੇ, ਜਦ ਕਿ 9 ਮਈ 2018 ਨੂੰ ਰਜਿਸਟਰੀ ਕਰਵਾਉਣ ਦੀ ਤਰੀਕ ਮਿੱਥ ਲਈ ਗਈ ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਮਕਾਨ ਉਪਰ ਪੰਜਾਬ ਨੈਸ਼ਨਲ ਬੈਂਕ ਦਾ ਕਰਜ਼ਾ ਹੈ ਅਤੇ ਉਕਤ ਵਿਅਕਤੀਆਂ ਨੇ ਧੋਖੇ ਨਾਲ ਉਸ ਨੂੰ ਮਕਾਨ ਵੇਚ ਕੇ 5 ਲੱਖ ਦੀ ਠੱਗੀ ਕੀਤੀ ਹੈ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਕਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਬਲਵਿੰਦਰ ਕੌਰ ਵਾਸੀ ਸਰਹਾਲੀ ਰੋਡ ਤਰਨਤਾਰਨ ਖਿਲਾਫ ਮੁਕੱਦਮਾ ਨੰਬਰ 132 ਧਾਰਾ 420/120 ਬੀ. ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Bharat Thapa

Content Editor

Related News