ਕੋਰਟ ਕੰਪਲੈਕਸ ’ਚੋਂ ਏ. ਐੱਸ. ਆਈ. ਦੀ ਵੀਡੀਓ ਵਾਇਰਲ, ਪੂਰੀ ਕਰਤੂਤ ਜਾਣ ਹੋਵੋਗੇ ਹੈਰਾਨ

Thursday, Nov 03, 2022 - 01:20 PM (IST)

ਕੋਰਟ ਕੰਪਲੈਕਸ ’ਚੋਂ ਏ. ਐੱਸ. ਆਈ. ਦੀ ਵੀਡੀਓ ਵਾਇਰਲ, ਪੂਰੀ ਕਰਤੂਤ ਜਾਣ ਹੋਵੋਗੇ ਹੈਰਾਨ

ਗੁਰਦਾਸਪੁਰ (ਜੀਤ ਮਠਾਰੂ, ਵਿਨੋਦ) : ਗੁਰਦਾਸਪੁਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ’ਚ ਸ਼ਰੇਆਮ ਇਕ ਔਰਤ ਕੋਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਇਕ ਏ. ਐੱਸ. ਆਈ. ਦੀ ਵੀਡਿਓ ਵਾਇਰਲ ਹੋਈ ਹੈ। ਕੁਝ ਹੀ ਮਿੰਟਾਂ ’ਚ ਇਹ ਵੀਡੀਓ ਅੱਗ ਵਾਂਗ ਫੈਲ ਗਈ, ਜਿਸ ਦੇ ਬਾਅਦ ਗੁਰਦਾਸਪੁਰ ਦੇ ਐੱਸ. ਐੱਸ. ਪੀ. ਦੀਪਕ ਹਿਲੌਰੀ ਨੇ ਸਖ਼ਤ ਕਾਰਵਾਈ ਕਰਦਿਆਂ ਉਕਤ ਏ. ਐੱਸ. ਆਈ. ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਸਿਟੀ ਥਾਣੇ ਵਿਚ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਦੀਪਕ ਹਿਲੌਰੀ ਨੇ ਦੱਸਿਆ ਕਿ ਅੱਜ ਏ. ਐੱਸ. ਆਈ. ਰਾਜੀਵ ਕੁਮਾਰ ਦੀ ਇਕ ਔਰਤ ਕੋਲੋਂ 5 ਹਜ਼ਾਰ ਰੁਪਏ ਲੈਣ ਮੌਕੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਸਿਟੀ ਥਾਣੇ ਵਿਚ ਪਰਚਾ ਦਰਜ ਕਰ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਕਤ ਏ. ਐੱਸ. ਆਈ. ਥਾਣਾ ਦੀਨਾਨਗਰ ਵਿਖੇ ਤਾਇਨਾਤ ਹੈ, ਜੋ ਇਕ ਕੇਸ ਦੇ ਮਾਮਲੇ ’ਚ ਗੁਰਦਾਸਪੁਰ ਅਦਾਲਤ ’ਚ ਆਇਆ ਸੀ।

ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਦੀ ਤਿਆਰੀ 'ਚ ਨੌਜਵਾਨ ਨੂੰ ਪਤਨੀ ਨੇ ਭੇਜਿਆ ਅਜਿਹਾ ਸੁਨੇਹਾ ਕਿ ਗਲ਼ ਲਾਈ ਮੌਤ

ਐੱਸ. ਐੱਸ. ਪੀ. ਨੇ ਕਿਹਾ ਕਿ ਜਲਦੀ ਹੀ ਉਕਤ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਸਖ਼ਤ ਤਾੜਨਾ ਕੀਤੀ ਕਿ ਜੇਕਰ ਕਿਸੇ ਵੀ ਪੁਲਸ ਅਧਿਕਾਰੀ, ਕਰਮਚਾਰੀ ਨੇ ਕੰਮ ਕਰਵਾਉਣ ਦੇ ਬਦਲੇ ਕਿਸੇ ਵਿਅਕਤੀ ਨੂੰ ਪ੍ਰੇਸ਼ਾਨ ਕੀਤਾ ਜਾਂ ਕਿਸੇ ਪੈਸੇ ਦੀ ਮੰਗ ਕੀਤੀ ਤਾਂ ਉਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਪੁਲਸ ਕਰਮਚਾਰੀ ਕੰਮ ਕਰਾਉਣ ਬਦਲੇ ਕਿਸੇ ਕਿਸਮ ਦੀ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਇਤਲਾਹ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਭ੍ਰਿਸ਼ਟ ਕਰਮਚਾਰੀਆਂ ਵਿਰੁੱਧ ਠੋਸ ਤੋਂ ਠੋਸ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News