ਲੋਕਾਂ ਨੂੰ ਭਰੋਸੇ ’ਚ ਲੈ  8 ਲੱਖ ਤੋਂ ਰੁਪਏ ਦੀ ਠੱਗੀ ਮਾਰਨ ਵਾਲੇ 7 ਮੁਲਜ਼ਮ ਨਾਮਜ਼ਦ

Thursday, Jun 08, 2023 - 03:49 PM (IST)

ਤਰਨਤਾਰਨ (ਰਮਨ)- ਥਾਣਾ ਸਿਟੀ ਪੱਟੀ ਦੀ ਪੁਲਸ ਨੇ 2 ਵਿਅਕਤੀਆਂ ਨਾਲ 8,66,444 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 7 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਭੋਲੇ-ਭਾਲੇ ਲੋਕਾਂ ਨੂੰ ਠੱਗਾਂ ਵਲੋਂ ਵੰਨ-ਸਵੰਨੇ ਬਹਾਨੇ ਬਣਾਉਂਦੇ ਹੋਏ ਭਰੋਸੇ ’ਚ ਲੈਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਸਿਲਸਿਲਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਪੁਲਸ ਵਲੋਂ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ-  ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਜਾਣਕਾਰੀ ਅਨੁਸਾਰ ਰਣਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਕੈਰੋਂ ਨੇ ਥਾਣਾ ਸਿਟੀ ਪੱਟੀ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪੰਜਾਬ ਪੁਲਸ ਵਿਭਾਗ ਤੋਂ ਬਤੌਰ ਵਾਇਰਲੈੱਸ ਆਪਰੇਟਰ ਸੇਵਾ ਮੁਕਤ ਹੋ ਚੁੱਕਾ ਹੈ, ਜਿਸ ਤਹਿਤ ਉਸ ਨੂੰ ਸੇਵਾਮੁਕਤੀ ਦੌਰਾਨ ਬਣਦੀ ਰਕਮ ਸਰਕਾਰ ਵਲੋਂ ਦਿੱਤੀ ਗਈ ਸੀ। ਰਣਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ 24 ਮਾਰਚ 2018 ਦੀ ਸਵੇਰ ਇਕ ਵਿਅਕਤੀ ਵਲੋਂ ਫ਼ੋਨ ਕਰਦੇ ਹੋਏ ਮੋਟਾ ਵਿਆਜ਼ ਮਿਲਣ ਸਬੰਧੀ ਲਾਲਚ ਦਿੱਤਾ ਗਿਆ। ਜਿਸ ਤੋਂ ਬਾਅਦ ਆਏ ਦਿਨ ਵੱਖ-ਵੱਖ ਨੰਬਰਾਂ ਤੋਂ ਆਈਆਂ ਫੋਨ ਕਾਲ ਦੌਰਾਨ ਉਸ ਵਲੋਂ ਬੀਮਾ ਕਰਵਾਉਣ ਸਬੰਧੀ ਦੱਸੇ ਗਏ ਬੈਂਕ ਖਾਤਿਆਂ ਵਿਚ 7 ਲੱਖ 66 ਹਜ਼ਾਰ 444 ਰੁਪਏ ਦੀ ਰਾਸ਼ੀ ਜਮ੍ਹਾ ਕਰਵਾ ਦਿੱਤੀ ਗਈ। ਜਿਸ ਤੋਂ ਬਾਅਦ ਸਬੰਧਿਤ ਵਿਅਕਤੀਆਂ ਨੇ ਉਸ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ।

ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਕੈਰੋਂ ਦੇ ਇੰਚਾਰਜ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਾਈਬਰ ਸੈੱਲ ਵਲੋਂ ਕੀਤੀ ਗਈ ਤਫਤੀਸ਼ ਤੋਂ ਬਾਅਦ ਰੁਖਸਰ ਪਤਨੀ ਗੁਲਜ਼ਾਰ ਸਿੰਘ ਵਾਸੀ ਉੱਤਰ ਪ੍ਰਦੇਸ਼, ਮੁਨੀ ਬੇਗਮ ਪਤਨੀ ਮੁਸ਼ਤਾਕ ਵਾਸੀ ਗੱਦੀਪੁਰਾ, ਵਿਸ਼ਨੂੰ ਵਾਘ ਵਾਸੀ ਦਿੱਲੀ, ਲਕਸ਼ਮੀ ਕਾਂਤ ਵਾਸੀ ਸ਼ਹਿਜਾਨਪੁਰ ਉੱਤਰ ਪ੍ਰਦੇਸ਼, ਰਾਮ ਭਰੋਸ ਵਾਸੀ ਬਿਹਾਰ, ਅਕਸ਼ੇ ਕੁਮਾਰ ਵਾਸੀ ਉੱਤਰ ਪ੍ਰਦੇਸ਼ ਖਿਲਾਫ਼ ਧੋਖਾਧਡ਼ੀ ਦਾ ਮਾਮਲਾ ਦਰਜ ਕਰਦੀ ਹੋਈ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਰਡਾਰ 'ਤੇ ਸਾਬਕਾ CM ਚੰਨੀ, ਹੁਣ ਇਸ ਮਾਮਲੇ ਨੂੰ ਲੈ ਕੇ ਵਧ ਸਕਦੀਆਂ ਨੇ ਮੁਸ਼ਕਿਲਾਂ

ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੀ ਪੁਲਸ ਨੂੰ ਅਮਨਦੀਪ ਸਿੰਘ ਪੁੱਤਰ ਤੇਜ਼ ਦਵਿੰਦਰ ਸਿੰਘ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਸਹੁਰਾ ਦਵਿੰਦਰ ਸਿੰਘ ਨੂੰ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਬਾਅਦ ਡਾਕਟਰ ਵਲੋਂ ਆਪ੍ਰੇਸ਼ਨ ਕਰਵਾਉਣ ਲਈ ਦੱਸਿਆ ਗਿਆ ਸੀ। ਇਸ ਦੌਰਾਨ ਉਸ ਦੇ ਸਹੁਰਾ ਦਵਿੰਦਰ ਸਿੰਘ ਨੂੰ ਕਿਸੇ ਵਿਅਕਤੀ ਵਲੋਂ ਉਨ੍ਹਾਂ ਦੇ ਮਾਮੇ ਦਾ ਪੋਤਰਾ ਬਣ ਗੱਲ ਕਰਨੀ ਸ਼ੁਰੂ ਕਰ ਦਿੱਤੀ ਗਈ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਦੋਸਤ ਦੀ ਹਾਲਤ ਸੀਰੀਅਸ ਹੋਣ ਦੇ ਚੱਲਦਿਆਂ ਉਨ੍ਹਾਂ ਪਾਸੋਂ 4 ਲੱਖ ਰੁਪਏ ਦੀ ਮੰਗ ਨੂੰ ਪੂਰਾ ਕਰਨ ਸਬੰਧੀ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਸਬੰਧਿਤ ਵਿਅਕਤੀ ਵਲੋਂ ਬਜ਼ੁਰਗ ਦਵਿੰਦਰ ਸਿੰਘ ਨੂੰ ਭਰੋਸੇ ਵਿਚ ਲੈਣ ਤੋਂ ਬਾਅਦ ਦੱਸੇ ਗਏ ਖਾਤੇ ਵਿਚ 1 ਲੱਖ ਰੁਪਏ ਟਰਾਂਸਫਰ ਕਰਵਾ ਲਏ ਗਏ। ਇਸ ਹੋਈ ਧੋਖਾਧਡ਼ੀ ਦਾ ਉਸ ਵੇਲੇ ਪਤਾ ਲੱਗਾ ਜਦੋਂ ਅਮਨਦੀਪ ਸਿੰਘ ਵਲੋਂ ਪਡ਼ਤਾਲ ਕੀਤੀ ਗਈ।

ਇਹ ਵੀ ਪੜ੍ਹੋ- ਪਾਕਿ 'ਤੇ ਹੋਵੇ ਸਰਜੀਕਲ ਸਟ੍ਰਾਈਕ! ਪੰਜਾਬ 'ਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਰਾਜਪਾਲ ਪੁਰੋਹਿਤ ਦਾ ਵੱਡਾ ਬਿਆਨ

ਥਾਣਾ ਸਿਟੀ ਪੱਟੀ ਦੇ ਸਬ ਇੰਸਪੈਕਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਸਾਈਬਰ ਕਰਾਇਮ ਵਲੋਂ ਕੀਤੀ ਗਈ ਤਫਤੀਸ਼ ਤੋਂ ਬਾਅਦ ਮੁਲਜ਼ਮ ਰਘੂਨਾਥ ਗਣਤੇਤ ਪੁੱਤਰ ਸੈਮਲੀ ਗਣਤੇਤ ਵੈਸਟ ਬੰਗਾਲ ਖਿਲਾਫ਼ ਧੋਖਾਧਡ਼ੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


  


Shivani Bassan

Content Editor

Related News