ਪਤੰਗ ਉਡਾਉਂਦੇ ਸਮੇਂ ਗਰਮ ਪਾਣੀ 'ਚ ਡਿੱਗਿਆ 5 ਸਾਲਾ ਮਾਸੂਮ, ਮਾਪਿਆਂ ਦਾ ਇਕਲੌਤਾ ਪੁੱਤ ਸੀ ਰੁਦਰ ਸ਼ਰਮਾ

Thursday, Nov 30, 2023 - 05:22 PM (IST)

ਪਤੰਗ ਉਡਾਉਂਦੇ ਸਮੇਂ ਗਰਮ ਪਾਣੀ 'ਚ ਡਿੱਗਿਆ 5 ਸਾਲਾ ਮਾਸੂਮ, ਮਾਪਿਆਂ ਦਾ ਇਕਲੌਤਾ ਪੁੱਤ ਸੀ ਰੁਦਰ ਸ਼ਰਮਾ

ਪਠਾਨਕੋਟ- ਪਠਾਨਕੋਟ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਥੇ ਮਾਮੂਨ 'ਚ ਪਤੰਗ ਉਡਾਉਂਦੇ ਸਮੇਂ ਸਾਢੇ 5 ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੁਦਰ ਸ਼ਰਮਾ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਸਿਰ ਦੇ ਭਾਰ ਉਹ ਗਰਮ ਪਾਣੀ ਦੇ ਪਤੀਲੇ 'ਚ ਡਿੱਗਣ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੁਦਰ ਸ਼ਰਮਾ ਨਰਸਰੀ 'ਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

ਇਹ ਵੀ ਪੜ੍ਹੋ-  ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਵਿਚਾਰ 'ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਆਇਆ ਸਾਹਮਣੇ

ਘਟਨਾ ਦੌਰਾਨ ਮੌਕੇ 'ਤੇ ਖਾਣਾ ਬਣਾਉਣ ਵਾਲੇ ਮਜ਼ਦੂਰ ਨੇ ਰੌਲਾ ਪਾਇਆ, ਜਿਸ ਨੂੰ ਸੁਣ ਕੇ ਨੇੜੇ ਦੇ ਲੋਕ ਅਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ। ਗਰਮ ਪਾਣੀ ਵਾਲੇ ਪਤੀਲੇ 'ਚ ਡਿੱਗਣ ਨਾਲ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ। ਜਿਸ 'ਤੇ ਤੁਰੰਤ ਬੱਚੇ ਨੂੰ ਲੈ ਕੇ ਨਿੱਜੀ ਹਸਪਤਾਲ ਪਹੁੰਚਿਆ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਡੀ.ਐੱਮ.ਸੀ, ਲੁਧਿਆਣਾ ਰੈਫ਼ਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ । 

ਇਹ ਵੀ ਪੜ੍ਹੋ-  ਖ਼ਾਲਿਸਤਾਨੀ ਆਗੂ ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News