ਅਜੀਬੋ-ਗਰੀਬ ਕੰਮਾਂ ਦੇ ਕਾਰਨ ਗਿਨੀਜ਼ ਬੁੱਕ ''ਚ ਹੈ ਇਨ੍ਹਾਂ ਦਾ ਨਾਮ

Saturday, Jan 14, 2017 - 11:46 AM (IST)

ਮੁੰਬਈ—ਦੁਨੀਆਂ ''ਚ ਰਿਕਾਰਡ ਬਣਾਉਣ ਵਾਲਿਆਂ ਦੀ ਕਮੀ ਨਹੀਂ ਹੈ। ਕੁਝ ਲੋਕ ਗਿਨੀਜ਼ ਬੁੱਕ , ਲਿਮਕਾ ਬੁੱਕ ਵਰਗੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਬੁੱਕਸ ''ਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਇਸ ਦੇ ਲਈ ਕਈ ਲੋਕ ਇੰਨੇ ਦੀਵਾਨੇ ਹਨ ਕਿ ਕਈ ਅਜੀਬੋ -ਗਰੀਬ ਕੰਮ ਕਰਦੇ ਹਨ। ਅਸੀਂ ਕੁਝ ਅਜਿਹੇ ਹੀ ਰਿਕਾਰਡ ਦੀ ਗੱਲ ਕਰਨ ਜਾ ਰਹੇ ਹਾਂ ਜੋ ਸਭ ਤੋਂ ਅੱਲਗ ਹਨ।
1. ਥਾਮਸ ਲੇਕੇ  -
ਇਨ੍ਹਾਂ ਦਾ ਨਾਮ ਸਭ ਤੋਂ ਜ਼ਿਆਦਾ ਉਮਰ ਦੇ ਵਿੰਗ ਵਾਰਕ ਹੋਣ ਦਾ ਰਿਕਾਡ ਦਰਜ਼ ਹੈ। 2013 ''ਚ 93 ਸਾਲ ਦੀ ਉਮਰ ''ਚ ਜਹਾਜ਼ ਦੇ ਉੱਪਰਲੇ ਹਿੱਸੇ ਉੱਤੇ ਖੜ੍ਹੇ ਹੋ ਕੇ ਯੂ.ਕੇ, ਉੱਤਰੀ ,ਆਇਰਲੈਂਡ ਅਤੇ ਸਕੋਟਲੈਂਡ ਵਰਗੀਆਂ ਥਾਵਾਂ ਦੀ ਸੈਰ ਕੀਤੀ। ਇਸ ਹੈਰਾਨ ਕਰਨ ਵਾਲੇ ਕਾਰਨਾਮੇ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ''ਚ ਦਰਜ਼ ਹੈ। 
2.ਫਿਨ ਕੇਹੇਲੇਰ
ਫਿਨ ਦੇ ਨਾਮ 10 ਸਕੈਂਡ ''ਚ 43 ਘੋਂਘੇ ਚਿਹਰੇ ਉੱਤੇ ਲੱਗਾ ਕੇ 11 ਸਾਲ ਦੀ ਉਮਰ ''ਚ ਹੀ ਆਪਣਾ ਨਾਮ ਰਿਕਾਰਡ ਗਿਨੀਜ਼ ਬੁੱਕ ''ਚ ਦਰਜ ਕਰਵਾ ਲਿਆ ਸੀ। 
3. ਜੈਕੀ ਬੀਬੀ
2009 ''ਚ ਜੈਕੀ ਨੇ ਗਿਨੀਜ਼ ਬੁੱਕ ''ਚ ਆਪਣਾ ਨਾਮ ਦਰਜ ਕਰਵਾਇਆਂ ਸੀ। ਉਨ੍ਹਾਂ ਨੇ 10 ਸੈਕਿੰਡ ''ਚ 11 ਸੱਪਾਂ ਨੂੰ ਆਪਣੇ ਮੂੰਹ ''ਚ ਫੜ ਕੇ ਰੱਖਿਆ ਸੀ। 
4. ਜਾੱਨ ਇਵੇਨਸ
ਇਨ੍ਹਾਂ ਨੇ 159.6 ਗ੍ਰਾਮ ਦੀ ਕਾਰ ਆਪਣੇ ਸਿਰ ਤੇ ਚੁੱਕਣ ਦਾ ਰਿਕਾਰਡ ਬਣਾਇਆ ਸੀ। 
5. ਦਿਨੇਸ਼ ਉਪਾਧਿਆਏ
ਭਾਰਤ ਦੇ ਮੁੰਬਈ ਸ਼ਹਿਰ ''ਚ  ਰਹਿਣ ਵਾਲੇ ਦਿਨੇਸ਼ ਉਪਾਧਿਆ ਨੇ  208 ਕੰਡਿਆਂ ਨੂੰ ਮੂੰਹ ''ਚ ਰੱਖ ਕੇ  ਸੁੰਤਲਨ ਬਣਾਇਆ ਸੀ। ਇਸ ਅਜੀਬੋ ਗਰੀਬ ਕਾਰਨਾਮੇ ਦੇ ਕਾਰਨ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਰਿਕਾਰਡ ''ਚ ਦਰਜ ਹੈ। 


Related News