ਪੁਰਤਗਾਲ ਭੇਜਣ ਦੇ ਸੁਫ਼ਨੇ ਦਿਖਾ ਕੇ ਪਾਸਟਰ ਨੇ ਨੌਜਵਾਨ ਨਾਲ ਮਾਰੀ 5.60 ਲੱਖ ਰੁਪਏ ਦੀ ਠੱਗੀ

Wednesday, Sep 11, 2024 - 07:07 AM (IST)

ਜਲੰਧਰ (ਵਰੁਣ) : ਥਾਣਾ ਨੰਬਰ 8 ਦੀ ਪੁਲਸ ਨੇ ਪੁਰਤਗਾਲ ਭੇਜਣ ਦੇ ਸੁਫ਼ਨੇ ਦਿਖਾ ਕੇ ਇਕ ਨੌਜਵਾਨ ਤੋਂ 5.60 ਲੱਖ ਰੁਪਏ ਠੱਗਣ ਵਾਲੇ ਫਿਲੌਰ ਦੀ ਚਰਚ ਦੇ ਪਾਸਟਰ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਪਾਸਟਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨਪ੍ਰੀਤ ਕੁਮਾਰ ਪੁੱਤਰ ਪਰਮਜੀਤ ਵਾਸੀ ਵੱਡਾ ਸਈਪੁਰ ਨੇ ਦੱਸਿਆ ਕਿ ਉਸਨੇ ਆਪਣੀ ਔਰਤ ਰਿਸ਼ਤੇਦਾਰ ਨਾਲ ਪੁਰਤਗਾਲ ਜਾਣ ਦੀ ਗੱਲ ਕੀਤੀ ਸੀ। ਉਸਨੇ ਪਹਿਲਾਂ ਤਾਂ ਕਿਹਾ ਕਿ ਉਹ ਕਿਸੇ ਏਜੰਟ ਨਾਲ ਮਿਲ ਕੇ ਏਜੰਟੀ ਦਾ ਕੰਮ ਕਰਦੀ ਹੈ, ਜਿਸ ਨੇ ਪੁਰਤਗਾਲ ਰਹਿਣ ਵਾਲੇ ਇਕ ਏਜੰਟ ਨਾਲ ਗੱਲ ਕਰਵਾਈ, ਜਿਸ ਨੇ ਦਾਅਵਾ ਕੀਤਾ ਕਿ ਉਹ ਉਸ ਨੂੰ 10.50 ਲੱਖ ਰੁਪਏ ਵਿਚ ਪੁਰਤਗਾਲ ਭੇਜ ਦੇਵੇਗਾ।

ਇਹ ਵੀ ਪੜ੍ਹੋ : ਮੁਫ਼ਤ 'ਚ ਅਪਡੇਟ ਕਰੋ ਆਧਾਰ ਕਾਰਡ, ਜਾਣੋ ਆਫਲਾਈਨ-ਆਨਲਾਈਨ ਤਰੀਕਾ, ਦੇਰ ਕੀਤੀ ਤਾਂ ਦੇਣਾ ਹੋਵੇਗਾ ਚਾਰਜ

ਅਗਸਤ 2022 ਤੋਂ ਲੈ ਕੇ ਅਕਤੂਬਰ 2022 ਤਕ ਉਸਨੇ ਏਜੰਟ ਦੇ ਦੱਸੇ ਹੋਏ ਬੈਂਕ ਖਾਤੇ ਵਿਚ 5.60 ਲੱਖ ਰੁਪਏ ਪਾ ਦਿੱਤੇ ਅਤੇ ਪਾਸਪੋਰਟ ਵੀ ਦੇ ਦਿੱਤਾ ਪਰ ਇਕ ਸਾਲ ਬਾਅਦ ਵੀ ਕੰਮ ਨਹੀਂ ਬਣਿਆ ਤਾਂ ਏਜੰਟ ਨੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਭਰੋਸਾ ਦਿੱਤਾ ਕਿ ਉਹ ਉਸ ਨੂੰ ਥੋੜ੍ਹੇ-ਥੋੜ੍ਹੇ ਕਰ ਕੇ ਪੈਸੇ ਵਾਪਸ ਕਰ ਦੇਵੇਗਾ। ਇਸ ਦੌਰਾਨ ਉਸ ਦੀ ਰਿਸ਼ਤੇਦਾਰ ਨੇ ਫਿਲੌਰ ਦੀ ਚਰਚ ਵਿਚ ਪਾਸਟਰ ਦਾ ਕੰਮ ਕਰਨ ਵਾਲੇ ਬਲਬੀਰ ਚੁੰਬਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਰਵਿਦਾਸ ਨਗਰ ਫਿਲੌਰ ਨਾਲ ਉਸ ਦੀ ਮੀਟਿੰਗ ਕਰਵਾਈ, ਜੋ ਉਸਦੇ ਘਰ ਵਿਚ ਹੋਈ ਸੀ।

ਮਨਪ੍ਰੀਤ ਨੇ ਕਿਹਾ ਕਿ ਉਸਨੇ ਵਿਦੇਸ਼ ਵਿਚ ਬੈਠੇ ਆਪਣੇ ਪੁਰਾਣੇ ਏਜੰਟ ਨੂੰ ਬਲਬੀਰ ਚੁੰਬਰ ਦੇ ਦਿੱਤੇ ਖਾਤੇ ਵਿਚ 5.60 ਲੱਖ ਰੁਪਏ ਪਾਉਣ ਲਈ ਕਿਹਾ, ਜਿਸ ਨੇ ਪੈਸੇ ਪਾ ਦਿੱਤੇ ਪਰ ਪੈਸੇ ਅਤੇ ਦਸਤਾਵੇਜ਼ ਲੈ ਕੇ ਪਾਸਟਰ ਬਲਬੀਰ ਚੁੰਬਰ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਬਾਅਦ ਵਿਚ ਟਾਲ-ਮਟੋਲ ਕਰਨ ਲੱਗਾ। ਇਸ ਸਬੰਧੀ ਜਦੋਂ ਮਨਪ੍ਰੀਤ ਕੁਮਾਰ ਨੇ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਲੰਬੀ ਜਾਂਚ ਤੋਂ ਬਾਅਦ ਥਾਣਾ ਨੰਬਰ 8 ਵਿਚ ਪੈਸੇ ਠੱਗਣ ਵਾਲੇ ਬਲਬੀਰ ਚੁੰਬਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News