ਈ-ਰਿਕਸ਼ਾ ਸਵਾਰ ਮਹਿਲਾ ਤੋਂ ਮੋਬਾਈਲ ਅਤੇ ਨਕਦੀ ਖੋਹੀ

Monday, Mar 23, 2026 - 07:17 PM (IST)

ਈ-ਰਿਕਸ਼ਾ ਸਵਾਰ ਮਹਿਲਾ ਤੋਂ ਮੋਬਾਈਲ ਅਤੇ ਨਕਦੀ ਖੋਹੀ

ਲੁਧਿਆਣਾ (ਰਾਜ): ਮਹਾਨਗਰ ਵਿਚ ਮੋਟਰਸਾਈਕਲ ਸਵਾਰ ਝਪਟਮਾਰਾਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੌਸ਼ ਇਲਾਕੇ ਘੁਮਾਰ ਮੰਡੀ ਤੋਂ ਮਾਲ ਰੋਡ ਵੱਲ ਜਾ ਰਹੀ ਇਕ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਅਣਪਛਾਤੇ ਨਕਾਬਪੋਸ਼ ਲੁਟੇਰੇ ਉਸ ਦਾ ਪਰਸ ਖੋਹ ਕੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤੇਜ਼ੀ ਨਾਲ ਫਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ।

ਸ਼ਿਕਾਇਤਕਰਤਾ ਮਹਿਲਾ ਵੀਨਾ ਕਪੂਰ ਨੇ ਪੁਲਸ ਨੂੰ ਦੱਸਿਆ ਕਿ ਉਹ 5 ਮਾਰਚ ਦੀ ਸ਼ਾਮ ਕਰੀਬ 4:14 ਵਜੇ ਘੁਮਾਰ ਮੰਡੀ ਸਲੂਜਾ ਸਟੋਰ ਤੋਂ ਈ-ਰਿਕਸ਼ਾ 'ਤੇ ਸਵਾਰ ਹੋ ਕੇ ਮਾਲ ਰੋਡ ਵੱਲ ਜਾ ਰਹੀ ਸੀ। ਜਿਵੇਂ ਹੀ ਉਸਦਾ ਈ-ਰਿਕਸ਼ਾ ਨਿਰੰਕਾਰੀ ਭਵਨ ਵਾਲੀ ਗਲੀ ਦੇ ਕੋਲ ਪਹੁੰਚਿਆ, ਪਿੱਛੇ ਤੋਂ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ। ਬਾਈਕ ਸਵਾਰ ਨੌਜਵਾਨਾਂ ਨੇ ਝਪਟਾ ਮਾਰ ਕੇ ਉਸਦਾ ਪਰਸ ਖੋਹ ਲਿਆ। ਪਰਸ ਵਿਚ ਇਕ ਸੈਮਸੰਗ ਕੰਪਨੀ ਦਾ ਮੋਬਾਈਲ ਅਤੇ 7,000/- ਰੁਪਏ ਦੀ ਨਕਦੀ ਸੀ।


author

Anmol Tagra

Content Editor

Related News