ਘਰ ''ਚ ਵੜ ਕੇ 4 ਸਾਲਾ ਬੱਚੀ ਕੋਲੋਂ ਖੋਹ ਕੇ ਲੈ ਗਏ ਮੋਬਾਈਲ, ਰੌਲ਼ਾ ਪਾਉਂਦੀ ਰਹਿ ਗਈ ਦਾਦੀ

Friday, Mar 20, 2026 - 07:05 PM (IST)

ਘਰ ''ਚ ਵੜ ਕੇ 4 ਸਾਲਾ ਬੱਚੀ ਕੋਲੋਂ ਖੋਹ ਕੇ ਲੈ ਗਏ ਮੋਬਾਈਲ, ਰੌਲ਼ਾ ਪਾਉਂਦੀ ਰਹਿ ਗਈ ਦਾਦੀ

ਲੁਧਿਆਣਾ (ਰਾਜ/ਅਨਿਲ): ਸ਼ਹਿਰ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਘਰਾਂ ਵਿਚ ਵੜ ਕੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਤਾਜ਼ਾ ਮਾਮਲੇ ਵਿਚ ਇਕ ਮਹਿਲਾ ਨੇ ਘਰ 'ਚ ਵੜ ਕੇ ਖੇਡ ਰਹੀ ਮਾਸੂਮ ਬੱਚੀ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਸ ਦੇ ਹੱਥੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਈ। ਹਾਲਾਂਕਿ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਮੁਲਜ਼ਮਾਂ ਨੂੰ ਦਬੋਚ ਲਿਆ ਹੈ। ਮੁਲਜ਼ਮ ਪਤੀ-ਪਤਨੀ ਹੈ। ਉਨ੍ਹਾਂ ਦੀ ਪਛਾਣ ਜੱਸੀਆ ਰੋਡ ਦੇ ਰਹਿਣ ਵਾਲੇ ਰੀਤੂ ਉਰਫ਼ ਮਨੂੰ ਤੇ ਰਾਜਕੁਮਾਰ ਉਰਫ਼ ਰਾਜੂ ਵਜੋਂ ਹੋਈ ਹੈ। 

ਸ਼ਿਕਾਇਤਕਰਤਾ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਘਟਨਾ ਦੇ ਵੇਲੇ ਉਨ੍ਹਾਂ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਿਆ ਸੀ। ਘਰ ਦੇ ਅੰਦਰ ਕਮਰੇ ਵਿਚ ਉਨ੍ਹਾਂ ਦੀ 4 ਸਾਲਾ ਪੋਤਰੀ ਆਪਣੀ ਮਾਂ ਦੇ ਮੋਬਾਈਲ ਫ਼ੋਨ ਨਾਲ ਖੇਡ ਰਹੀ ਸੀ। ਕੋਲ ਹੀ ਸੋਫ਼ੇ 'ਤੇ ਬੱਚੀ ਦੀ ਦਾਦੀ ਲੰਮੇ ਪਈ ਹੋਈ ਸੀ। ਇਸੇ ਦੌਰਾਨ ਇਕ ਅਣਪਛਾਤੀ ਮਹਿਲਾ ਘਰ ਵਿਚ ਦਾਖ਼ਲ ਹੋਈ ਤੇ ਬੱਚੀ ਤੋਂ ਮੋਬਾਈਲ ਖੋਹ ਕੇ ਭੱਜਣ ਲੱਗ ਪਈ। ਦਾਦੀ ਨੇ ਜਿਉਂ ਹੀ ਰੌਲ਼ਾ ਸੁਣਿਆ, ਉਹ ਤੁਰੰਤ ਉੱਠੀ ਤੇ ਉਕਤ ਮਹਿਲਾ ਦਾ ਪਿੱਛਾ ਕੀਤਾ। ਘਰ ਦੇ ਬਾਹਰਰ ਮਹਿਲਾ ਦਾ ਇਕ ਸਾਥੀ ਐਕਟਿਵਾ ਸਟਾਰਟ ਕਰ ਕੇ ਪਹਿਲਾਂ ਹੀ ਖੜ੍ਹਾ ਸੀ। ਮਹਿਲਾ ਫੁਰਤੀ ਨਾਲ ਐਕਟਿਵਾ 'ਤੇ ਸਵਾਰ ਹੋਈ ਤੇ ਦੋਵੇਂ ਮੋਬਾਈਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। 

ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੁਲਜ਼ਮਾਂ ਤੋਂ ਵਾਰਦਾਤ ਦੌਰਾਨ ਖੋਹਿਆ ਗਿਆ ਮੋਬਾਈਲ ਬਰਾਮਦ ਕਰ ਲਿਆ ਹੈ, ਹੁਣ ਰਿਮਾਂਡ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Anmol Tagra

Content Editor

Related News