ਓਵਰਸਪੀਡ ਬੁਲੇਟ ਮੋਟਰਸਾਈਕਲ ਸਵਾਰ ਨੇ 10 ਸਾਲਾ ਬੱਚੇ ਨੂੰ ਮਾਰੀ ਟੱਕਰ

Thursday, Jan 09, 2025 - 05:26 PM (IST)

ਓਵਰਸਪੀਡ ਬੁਲੇਟ ਮੋਟਰਸਾਈਕਲ ਸਵਾਰ ਨੇ 10 ਸਾਲਾ ਬੱਚੇ ਨੂੰ ਮਾਰੀ ਟੱਕਰ

ਲੁਧਿਆਣਾ (ਬੇਰੀ) : ਵਰਧਮਾਨ ਚੌਂਕ ਦੇ ਨਜ਼ਦੀਕ ਸੜਕ ਪਾਰ ਕਰਦਿਆਂ 10 ਸਾਲਾ ਬੱਚੇ ਨੂੰ ਤੇਜ਼ ਰਫ਼ਤਾਰ ਬੁਲੇਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ। ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸਦਾ ਇਕ ਹੱਥ ਅਤੇ ਪੈਰ ਫਰੈਕਚਰ ਹੋ ਗਿਆ। ਉਸਨੂੰ ਗੰਭੀਰ ਹਾਲਤ ਵਿਚ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ। ਇਸਦੇ ਨਾਲ ਹੀ ਰਾਹਗੀਰਾਂ ਨੇ ਮੋਟਰਸਾਈਕਲ ਸਵਾਰ ਨੂੰ ਫੜ ਲਿਆ ਅਤੇ ਮੌਕੇ 'ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ ਵਰਧਮਾਨ ਚੌਂਕ ਦੇ ਨੇੜੇ ਸਬਜ਼ੀਮੰਡੀ ਤੋਂ ਬੱਚਾ ਸੜਕ ਪਾਰ ਕਰਕੇ ਦੂਜੀ ਸਾਈਡ ਜਾ ਰਿਹਾ ਸੀ। ਇਸ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਨੇ ਆ ਕੇ ਉਸਨੂੰ ਟੱਕਰ ਮਾਰ ਦਿੱਤੀ। 

ਮੋਟਰਸਾਈਕਲ ਬੱਚੇ ਦੇ ਉਤੇ ਹੀ ਡਿੱਗ ਗਿਆ। ਜਿਸ ਕਾਰਣ ਬੱਚੇ ਦੇ ਸਿਰ 'ਤੇ ਸੱਟ ਲੱਗੀ ਅਤੇ ਉਸਦੀ ਹੱਥ-ਪੈਰ ਫਰੈਕਚਰ ਹੋ ਗਏ। ਹਾਦਸਾ ਦੇਖ ਕੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੇ ਮੋਟਰਸਾਈਕਲ ਸਵਾਰ ਨੂੰ ਦਬੋਚ ਲਿਆ। ਉਨ੍ਹਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੌਜਵਾਨ ਨੂੰ ਪਕੜ ਕੇ ਆਪਣੇ ਨਾਲ ਲੈ ਗਈ । ਜਦਕਿ ਜ਼ਖਮੀ ਬੱਚੇ ਨੂੰ ਨੇੜੇ ਦੇ ਹਸਪਤਾਲ ਵਿਚ ਐਡਮਿਟ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।


author

Gurminder Singh

Content Editor

Related News