ਸਿਲਵਰ ਸਮਾਜ ਸੇਵਾ ਸੋਸਾਇਟੀ ਕਰਦੀ ਰਹੇਗੀ ਜਨ ਹਿੱਤ ਦੇ ਕਾਰਜ : ਦਰਸ਼ਨ ਲੱਡੂ
Monday, Nov 05, 2018 - 10:47 AM (IST)

ਲੁਧਿਆਣਾ (ਸੋਨੂੰ)-ਸਿਲਵਰ ਸਮਾਜ ਸੇਵਾ ਸੋਸਾਇਟੀ ਵਲੋਂ ਸ੍ਰੀ ਗਣਪਤੀ ਮੰਦਰ ਨੇਡ਼ੇ ਬਾਈਪਾਸ ’ਚ 58ਵਾਂ ਮਾਸਿਕ ਫੀਸ ਸਮਾਰੋਹ ਚੀਫ ਪੈਟਰਨ ਦਰਸ਼ਨ ਲਾਲ ਲੱਡੂ, ਚੇਅਰਮੈਨ ਬਲਜੀਤ ਸਿੰਘ ਘੁੰਮਣ, ਪ੍ਰਧਾਨ ਅਨਿਲ ਨਈਅਰ, ਦਯਾਨੰਦ ਮਹਿਤਾ, ਸੁਰਿੰਦਰ ਜੈਨ, ਡਿਪਟੀ ਕਪੂਰ, ਬਲਵੰਤ ਸਿੰਘ ਆਦਿ ਦੀ ਦੇਖ-ਰੇਖ ਵਿਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਜ਼ਿਲਾ ਭਾਜਪਾ ਪ੍ਰਧਾਨ ਜਤਿੰਦਰ ਮਿੱਤਲ, ਕਾਂਗਰਸ ਮਹਿਲਾ ਵਿੰਗ ਦੀ ਲੀਨਾ ਟਪਾਰੀਆ, ਅਰੁਣਾ ਟਪਾਰੀਆ, ਮਾਂ ਭਗਵਤੀ ਕਲੱਬ ਦੇ ਅਵਿਨਾਸ਼ ਸਿੱਕਾ, ਵਿਸ਼ਾਲ ਗਰਗ, ਐੱਨ. ਆਰ. ਸੋਹਲ ਨੇ 101 ਜ਼ਰੂਰਤਮੰਦ ਵਿਦਿਆਰਥੀਆਂ ਨੂੰ 500-500 ਰੁਪਏ ਦੇ ਚੈੱਕ ਭੇਟ ਕੀਤੇ ਤੇ 80 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੀਅਾਂ ਵਿਦਿਆਰਥਣਾਂ ਨੂੰ 1000-1000 ਰੁਪਏ ਦੇ ਚੈੱਕ ਦਿੱਤੇ ਗਏ। ਸਮਾਰੋਹ ’ਚ ਜਤਿੰਦਰ ਮਿੱਤਲ ਨੇ ਕਿਹਾ ਕਿ ਸਹੀ ਮਾਇਨੇ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਵਿਚ ਮਦਦ ਕਰ ਕੇ ਸੋੋਸਾਇਟੀ ਸੇਵਾ ਦਾ ਮਹਾਨ ਕਾਰਜ ਕਰ ਰਹੀ ਹੈ। ਜੋ ਸਮਾਜ ਲਈ ਲਾਭਕਾਰੀ ਸਿੱਧ ਹੋਵੇਗਾ। ਲੀਨਾ ਟਪਾਰੀਆ ਨੇ ਕਿਹਾ ਕਿ ਜੇਕਰ ਲਡ਼ਕੀਆਂ ਅੱਗੇ ਵਧਣਗੀਆਂ ਤਾਂ ਦੇਸ਼ ਹੋਰ ਵੀ ਤਰੱਕੀ ਕਰੇਗਾ। ਦਰਸ਼ਨ ਲਾਲ ਲੱਡੂ ਨੇ ਕਿਹਾ ਕਿ ਸੋੋਸਾਇਟੀ ਸਦਾ ਹੀ ਜਨ ਹਿੱਤ ਦੇ ਕਾਰਜ ਕਰਦੀ ਰਹੇਗੀ। ਸਮਾਰੋਹ ’ਚ ਮੰਚ ਸੰਚਾਲਨ ਪ੍ਰੇਮ ਕਿਸ਼ਨ ਬੱਸੀ ਨੇ ਕੀਤਾ। ਇਸ ਮੌਕੇ ਅੰਜਲੀ ਠੁਕਰਾਲ, ਭੁਪਿੰਦਰ ਕੌਰ, ਅੰਜੂ ਗੁਪਤਾ, ਰਾਹੁਲ ਨਈਅਰ, ਰਾਜ ਕੁਮਾਰ, ਸੰਦੀਪ ਸਿੰਘ, ਹਰੀਸ਼ ਸਹਿਗਲ, ਵਿਮਲ ਕੁਮਾਰ, ਰਿਖੀ ਚੌਹਾਨ, ਸਤਪਾਲ ਸਾਗਰ, ਰਾਮ ਨਾਰਾਇਣ, ਲਖਵਿੰਦਰ ਆਦਿ ਮੌਜੂਦ ਸਨ।