ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੌਂਪਿਆ ਮੰਗ ਪੱਤਰ

Tuesday, Jun 02, 2026 - 02:50 PM (IST)

ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੌਂਪਿਆ ਮੰਗ ਪੱਤਰ

ਲੁਧਿਆਣਾ (ਮੁੱਲਾਂਪੁਰੀ)- ਅੱਜ ਮਹਾਨਗਰ ’ਚ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਕੇਂਦਰ ਸਰਕਾਰ ਦੀ ਦੇਰੀ, ਕਿਸਾਨਾਂ ਦੀਆਂ ਮੰਗਾਂ ਅਤੇ ਐੱਮ.ਐੱਸ.ਪੀ ਅਤੇ ਹੋਰ ਧਾਰਮਿਕ ਮੰਗਾਂ ਤੋਂ ਇਲਾਵਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਸੀਨੀਅਰ ਆਗੂਆਂ ਨੇ ਇਕ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਂਹੀ ਸੂਬੇ ਦੇ ਗਵਰਨਰ ਨੂੰ ਭੇਜਿਆ। 

ਇਹ ਮੰਗ ਪੱਤਰ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਸੰਤਾਂ ਸਿੰਘ ਉਮੈਦਪੁਰੀ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ, ਭਰਪੂਰ ਸਿੰਘ ਧਾਂਦਰਾ ਮੈਂਬਰ ਧਰਮ ਪ੍ਰਚਾਰ ਕਮੇਟੀ, ਰਾਜਵਿੰਦਰ ਸਿੰਘ ਹਿੱਸੋਵਾਲ ਮੈਂਬਰ ਕੋਰ ਕਮੇਟੀ, ਬਲਵਿੰਦਰ ਸਿੰਘ ਤਾਜਪੁਰ ਸਾਬਕਾ ਚੇਅਰਮੈਨ ਅਤੇ ਹੋਰਨਾ ਸੈਂਕੜੇ ਆਗੂਆਂ ਦੀ ਅਗਵਾਈ ’ਚ ਜਿਨਾਂ ਦੀ ਏ.ਡੀ.ਸੀ ਪੂਨਮ ਸਿੰਘ ਨੂੰ ਪੇਸ਼ ਕੀਤਾ। ਇਸ ਮੌਕੇ ਅੱਤ ਦੀ ਗਰਮੀ ’ਚ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਹੁਣ ਟਿਕ ਕੇ ਨਹੀਂ ਬੈਠੇਗਾ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ’ਤੇ ਅੱਜ ਤੇ ਕੱਲ ਦਿੱਤੇ ਗਏ ਮੰਗ ਪੱਤਰ ਪੰਜਾਬ ਦੀ ਸਿਆਸੀ ਫਿਜਾ ਵਿਚ ਇਕ ਲਹਿਰ ਪੈਦਾ ਕਰਨਗੇ ਕਿਉਂਕਿ ਬਾਕੀ ਪਾਰਟੀਆਂ ਤਾਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਕੁੰਭਕਰਨੀ ਨੀਂਦ ’ਚ ਸੌਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਲਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਨਾਲ ਲੱਗਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਅਜੇ ਤੱਕ ਨਾ ਮਿਲਣਾ, ਕੇਂਦਰ ਵਲੋਂ ਕਿਸਾਨਾਂ ਦੀਆਂ ਫਸਲਾਂ ’ਤੇ ਐੱਮ.ਐੱਸ.ਪੀ ਨਾ ਦੇਣਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 15 ਸਾਲਾਂ ਤੋਂ ਲਟਕਾ ਕੇ ਰੱਖਣਾ। ਇਹ ਬੇਇਨਸਾਫ ਕੇਂਦਰ ਪੰਜਾਬ ਨਾਲ ਕਰਦਾ ਆ ਰਿਹਾ ਹੈ। ਕਰਤਾਰਪੁਰ ਦਾ ਲਾਂਘਾ ਖੋਲਣ ਲਈ ਵੀ ਪਿੱਠ ਦਿਖਾ ਰਿਹਾ ਹੈ। ਭਾਖੜਾ ਡੈਮ ਪੰਜਾਬ ’ਚ ਹੋਣ ਕਰਕੇ ਕੇਂਦਰ ਉਸ ’ਤੇ ਆਪਣੀ ਟੀਮ ਬਿਠਾ ਰਿਹਾ ਹੈ। ਇਹ ਸਭ ਚਾਲਾਂ ਪੰਜਾਬ ਨੂੰ ਬੌਣਾ ਕਰਨ ਦੀਆਂ ਹਨ। ਇਸ ਲਈ ਅਸੀਂ ਹੁਣ ਟਿਕ ਨਹੀਂ ਬੈਠਾਂਗੇ। 

ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਭਮ ਕਲਾਂ, ਗੁਰਸਾਹਿਬ ਸਿੰਘ, ਬਲਵਿੰਦਰ ਸਿੰਘ ਮਾਂਗਟ, ਕੁਲਦੀਪ ਸਿੰਘ ਡਾਲਾ, ਦਲਜੀਤ ਸਿੰਘ ਮਰਵਾਹਾ, ਜਗਦੀਪ ਸਿੰਘ ਭਾਮੀਆ, ਪਵਨਜੀਤ ਸਿੰਘ ਪ੍ਰਧਾਨ, ਤਾਰਾ ਸਿੰਘ ਕੰਡਿਆਣੀ, ਦਲਜੀਤ ਸਿੰਘ, ਕਰਮਵੀਰ ਸਿੰਘ ਭੈਰੋਮੁੰਨਾ, ਮੁਖਤਿਆਰ ਸਿੰਘ, ਗੁਰਚਰਨ ਸਿੰਘ ਉਪਲ, ਸੁਖਦੇਵ ਸਿੰਘ, ਭਾਰਤੀਵੀਰ ਸੁਧਾਰ, ਜਗਤਾਰ ਸਿੰਘ ਸਹਾਰਨਮਾਜਰਾ, ਗੁਰਤੇਜ ਪਾਲ ਸਿੰਘ, ਸੁਰਜੀਤ ਸਿੰਘ ਮਾਂਗਟ, ਗੁਰਨਾਮ ਸਿੰਘ ਖਾਲਸਾ ਆਦਿ ਆਗੂ ਸ਼ਾਮਲ ਸਨ। 


author

Anmol Tagra

Content Editor

Related News