ਨਗਰ ਨਿਗਮ ਲੁਧਿਆਣਾ ਨੇ ਨਾਜਾਇਜ਼ ਉਸਾਰੀ ਵਿਰੁੱਧ ਕੀਤੀ ਕਾਰਵਾਈ
Saturday, Mar 21, 2026 - 07:11 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਵੱਲੋਂ ਸ਼ਨੀਵਾਰ ਨੂੰ ਇਕ ਨਾਜਾਇਜ਼ ਬਿਲਡਿੰਗ ਵਿਰੁੱਧ ਕਾਰਵਾਈ ਕੀਤੀ ਗਈ। ਇਹ ਬਿਲਡਿੰਗ ਲੁਧਿਆਣਾ ਦੇ ਕਿਚਲੂ ਨਗਰ ਵਿਚ ਬਣ ਰਹੀ ਸੀ ਜੋ ਜ਼ੋਨ ਡੀ ਦੇ ਅਧੀਨ ਆਉਂਦਾ ਹੈ। ਕਿਚਲੂ ਨਗਰ ਇੰਪਰੂਵਮੈਂਟ ਟਰੱਸਟ ਵੱਲੋਂ ਡਿਵੈਲਪ ਕੀਤਾ ਗਿਆ ਹੈ ਤੇ ਪੂਰੀ ਤਰ੍ਹਾਂ ਰਿਹਾਇਸ਼ੀ ਹੈ।
ਇੱਥੇ ਮੇਨ ਰੋਡ ਤੇ ਪੁਲਸ ਚੌਕੀ ਦੇ ਸਾਹਮਣੇ ਇਕ ਵਿਅਕਤੀ ਵੱਲੋਂ ਰਿਹਾਇਸ਼ੀ ਮਕਾਨ ਨੂੰ ਮਾਰਕੀਟ ਵਿਚ ਤਬਦੀਲ ਕੀਤਾ ਜਾ ਰਿਹਾ ਸੀ। ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਉਸਾਰੀ ਦਾ ਕੰਮ ਕਈ ਵਾਰ ਰੋਕਿਆ ਗਿਆ ਸੀ, ਪਰ ਵਿਅਕਤੀ ਨੇ ਸ਼ਨੀ-ਐਤਵਾਰ ਦੀ ਛੁੱਟੀ ਦਾ ਫ਼ਾਇਦਾ ਚੁੱਕ ਕੇ ਲੈਂਟਰ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਸ਼ਿਕਾਇਤ ਮਿਲਣ 'ਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਪਿੱਲਰ ਢਾਹ ਦਿੱਤੇ ਗਏ। ਅਧਿਕਾਰੀਆਂ ਮੁਤਾਬਕ ਇਸ ਜਗ੍ਹਾ ਦਾ ਰਿਹਾਇਸ਼ੀ ਨਕਸ਼ਾ ਪਾਸ ਹੈ, ਪਰ ਮੌਕੇ 'ਤੇ ਕਮਰਸ਼ੀਅਲ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ, ਜਿਸ ਦਾ ਨਾ ਤਾਂ ਨਕਸ਼ਾ ਪਾਸ ਹੈ ਤੇ ਨਾ ਹੀ ਫ਼ੀਸ ਜਮ੍ਹਾਂ ਕਰ ਕੇ ਰੈਗੂਲਰ ਕੀਤਾ ਜਾ ਸਕਦਾ ਹੈ। ਇਸ ਲਈ ਨਗਰ ਨਿਗਮ ਵੱਲੋਂ ਬਿਲਡਿੰਗ ਬਣਾਉਣ ਦਾ ਕੰਮ ਰੁਕਵਾ ਦਿੱਤਾ ਗਿਆ ਹੈ।
