ਇੰਝ ਰੱਖੋ ਆਪਣੇ ‘ਕਲਰਡ ਵਾਲਾਂ’ ਦਾ ਖਿਆਲ, ਨਹੀਂ ਪੈਣਗੇ ਜਲਦੀ ਫਿੱਕੇ

Friday, Sep 26, 2025 - 11:13 AM (IST)

ਇੰਝ ਰੱਖੋ ਆਪਣੇ ‘ਕਲਰਡ ਵਾਲਾਂ’ ਦਾ ਖਿਆਲ, ਨਹੀਂ ਪੈਣਗੇ ਜਲਦੀ ਫਿੱਕੇ

ਵੈੱਬ ਡੈਸਕ- ਹਾਲ ਦੇ ਦਿਨਾਂ ’ਚ ਵਾਲਾਂ ਨੂੰ ਕਲਰ ਕਰਾਉਣਾ ਆਮ ਗੱਲ ਹੋ ਗਈ ਹੈ। ਆਏ ਦਿਨ ਨਵੇਂ-ਨਵੇਂ ਕਲਰ ਸਟਾਈਲ ਸਾਹਮਣੇ ਆ ਰਹੇ ਹਨ। ਜਿੱਥੇ ਹੇਅਰ ਕਲਰ ਦੇ ਸ਼ੌਕੀਨਾਂ ਦੇ ਕੋਲ ਚੁਨਣ ਦੇ ਲਈ ਢੇਰੋਂ ਸਟਾਈਲ ਹਨ, ਉਥੇ ਨਵੇਂ ਲੋਕ ਇੰਨ੍ਹਾਂ ਆਕਰਸ਼ਕ ਹੇਅਰ ਕਲਰ ਨੂੰ ਅਜਮਾਉਣ ਦੇ ਲਈ ਉਤਸੁਕ ਰਹਿੰਦੇ ਹਨ। ਉਂਝ ਵਾਲਾਂ ਨੂੰ ਕਲਰ ਕਰਾਉਣਾ ਮਜੇਦਾਰ ਹੁੰਦਾ ਹੈ, ਪਰ ਕਲਰ ਕੀਤੇ ਗਏ ਵਾਲਾਂ ਦੀ ਦੇਖਭਾਲ ’ਚ ਬਹੁਤ ਮਿਹਨਤ ਲੱਗਦੀ ਹੈ ਅਤੇ ਇਹ ਮਿਹਨਤ ਵੀ ਉਦੋਂ ਸਾਰਥ ਹੁੰਦੀ ਹੈ, ਜਦੋਂ ਕਿ ਤੁਹਾਡੇ ਵਾਲ ਉਨ੍ਹਾਂ ਚਮਕਦਾਰ ਰੰਗਾਂ ਨਾਲ ਸਿਹਤਮੰਦ ਰਹਿੰਦੇ ਹਨ।

ਵਾਲ ਕਲਰ ਕਰਵਾਉਣ ਦੇ ਬਾਅਦ ਵਾਲ ਬਹੁਤ ਖੂਬਸੁਰਤ ਨਜ਼ਰ ਆਉਂਦੇ ਹਨ, ਪਰ ਜੇਕਰ ਉਨ੍ਹਾਂ ਦਾ ਠੀਕ ਤਰ੍ਹਾਂ ਖਿਆਲ ਨਾ ਰੱਖਿਆ ਜਾਵੇ ਤਾਂ ਕਲਰ ਕੁਝ ਦਿਨਾਂ ’ਚ ਫਿੱਕਾ ਪੈਣ ਲੱਗਦਾ ਹੈ। ਤੁਹਾਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਤੁਸੀਂ ਇਨ੍ਹਾਂ ਉਪਾਅ ਦੇ ਨਾਲ ਵਾਲਾਂ ਦੇ ਕਲਰ ਨੂੰ ਲੰਬੇ ਸਮੇਂ ਤੱਕ ਬਣਾਈ ਰੱਖ ਸਕਦੇ ਹੋ।

ਸਟਾਈਲਿਸ਼ ਵਲੋਂ ਸੁਝਾਏ ਗਏ ਸ਼ੈਂਪੂ ਕਰੋ

ਵਾਲਾਂ ਨੂੰ ਕਲਰ ਕਰਨ ਦੇ 72 ਘੰਟਿਆਂ ਬਾਅਦ ਸ਼ੈਂਪੂ ਕਰੋ। ਇਸ ਨਾਲ ਕਲਰ ਨੂੰ ਸੈੱਟ ਹੋਣ ਦਾ ਸਮਾਂ ਮਿਲਦਾ ਹੈ ਅਤੇ ਤੁਹਾਡੇ ਵਾਲਾਂ ’ਚ ਕਲਰ ਜ਼ਿਆਦਾ ਦਿਨਾਂ ਤੱਕ ਟਿਕਦਾ ਹੈ। ਸ਼ੈਪੂ ਕਰਨ ਨਾਲ ਵਾਲਾਂ ਤੋਂ ਗੰਦਗੀ ਨੂੰ ਖ਼ਤਮ ਹੋ ਜਾਂਦੀ ਹੈ, ਪਰ ਹੇਅਰ ਕਲਰ ਫਿੱਕਾ ਪੈਣ ਦਾ ਚਾਂਸ ਵੀ ਰਹਿੰਦਾ ਹੈ।

ਰਿਵਰਸ ਹੇਅਰ ਵਾਸ਼ ਕਰੋ

ਰਿਵਰਸ ਹੇਅਰ ਵਾਸ਼ ਯਾਨੀ ਸ਼ੈਂਪੂ ਤੋਂ ਪਹਿਲਾਂ ਕੰਡੀਸ਼ਨਰ ਦਾ ਇਸਤੇਮਾਲ। ਸ਼ੈਪੂ ਦੇ ਬਾਅਦ ਕੰਡੀਸ਼ਨਿੰਗ ਕਰਨਾ ਆਮ ਪ੍ਰਕਿਰਿਆ ਹੈ, ਇਸ ਲਈ ਤੁਸੀਂ ਠੀਕ ਇਸਦਾ ਉਲਟਾ ਕਰੋ। ਇਸ ਨਾਲ ਤੁਹਾਡੇ ਵਾਲਾਂ ਦਾ ਕਲਰ ਲੰਬੇਂ ਸਮੇਂ ਤੱਕ ਬਣਿਆ ਰਹੇਗਾ। ਤੁਹਾਡੇ ਵਾਲਾਂ ’ਚ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਕੰਡੀਸ਼ਨਰ ਲਗਾਓ, ਫਿਰ ਸ਼ੈਂਪੂ ਨਾਲ ਵਾਲ ਧੋਵੋ। ਅਜਿਹਾ ਕਰਨ ਨਾਲ ਵਾਲਾਂ ਦੇ ਕਲਰ ਦਾ ਕੋਈ ਨੁਕਸਾਨ ਨਹੀਂ ਪਹੁੰਚੇਗਾ।

ਸਹੀ ਸ਼ੈਂਪੂ ਚੁਣੋ

ਵਾਲਾਂ ਨੂੰ ਧੋਂਦੇ ਸਮੇਂ ਸਲਫੇਟ-ਫ੍ਰੀ ਸ਼ੈਂਪੂ ਜਾਂ ਕਲਰਡ ਹੇਅਰ ਦੇ ਲਈ ਜਿਸ ਸ਼ੈਂਪੂ ਦਾ ਇਸਤੇਮਾਲ ਵਧੀਆ ਹੋਵੇ, ਉਸ ਦਾ ਇਸਤੇਮਾਲ ਕਰੋ। ਵਾਲਾਂ ਨੂੰ ਫਿਲਟਰ ਪਾਣੀ ਨਾਲ ਧੋਵੋ। ਇਸ ਨਾਲ ਵਾਲਾਂ ਦੇ ਕਲਰ ਨੂੰ ਹਾਨੀ ਪਹੁੰਚਾਉਣ ਵਾਲੇ ਕਲੋਰੀਨ ਅਤੇ ਮਿਨਰਲਸ ਵਾਲਾਂ ਦੇ ਸੰਪਰਕ ’ਚ ਨਹੀਂ ਆਉਂਦੇ। ਗਰਮ ਪਾਣੀ ਦਾ ਸ਼ਾਵਰ ਲੈਣ ਤੋਂ ਬਚੋ। ਇਸ ਨਾਲ ਵਾਲਾਂ ਦੇ ਕਿਊਟਿਕਲਸ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਹੇਅਰ ਕਲਰ ਖਤਮ ਹੁੰਦਾ ਹੈ।

ਧੁੱਪ ਤੋਂ ਬਚਾਓ

ਧੁੱਪ ’ਚ ਵਾਲਾਂ ਦੇ ਕਲਰ ਦੀ ਰੰਗਤ ਨਾ ਬਦਲੇ, ਇਸ ਲਈ ਜਦੋਂ ਵੀ ਤੁਸੀਂ ਘਰ ਤੋਂ ਬਾਹ ਨਿਕਲੋਂ, ਸਿਰ ’ਤੇ ਹੈੱਟ ਲਗਾਕੇ ਨਿਕਲੋ। ਜਦੋਂ ਵੀ ਤੁਸੀਂ ਪੂਲ ’ਚ ਜਾਓ, ਵਾਲਾਂ ’ਤੇ ਨਾਰੀਅਲ ਦਾ ਤੇਲ ਲਗਾਕੇ ਜਾਓ? ਹੇਅਰ ਸਟਾਈਲ ਬਣਾਉਂਦੇ ਸਮੇਂ ਵੀ ਜਿੰਨਾ ਹੋ ਸਕੇ, ਹੀਟ ਤੋਂ ਬਚਾਓ। ਜੇਕਰ ਤੁਸੀਂ ਹੀਟ ਦਾ ਇਸਤੇਮਾਲ ਕਰਦੇ ਹੋ, ਤਾਂ ਘੱਟ ਤਾਪਮਾਨ ’ਤੇ ਸੈੱਟ ਕਰੋ। ਨਾਲ ਹੀ ਹੀਟ ਪ੍ਰੋਟੈਕਟੈਂਟ ਪ੍ਰੋਡਕਟਸ ਦਾ ਇਸਤੇਮਾਲ ਕਰੋ।

ਸਹੀ ਟ੍ਰੀਟਮੈਂਟ

ਆਮਬ੍ਰੇ ਜਾਂ ਬਲਯਾਜ ਵਰਗੇ ਹੇਅਰ ਕਲਰ ਤੁਹਾਡੇ ਵਾਲਾਂ ਦੀ ਕੁਦਰਤੀ ਸੁੰਦਰਤਾ ਨੂੰ ਵਧਾਉਂਦਾ ਹੈ। ਤੁਹਾਡੇ ਵੱਧਦੇ ਵਾਲਾਂ ’ਤੇ ਇਹ ਕਲਰਸ ਖਰਾਬ ਵੀ ਨਹੀਂ ਲੱਗਦੇ। ਤੁਹਾਡੇ ਮੌਜੂਦਾ ਹੇਅਰ ਕਲਰ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਤੁਸੀਂ ਗਲੇਜ ਕਰਾ ਸਕਦੇ ਹੋ। ਇਸ ਨਾਲ ਤੁਹਾਡੇ ਵਾਲਾਂ ਨੂੰ ਚਮਕ ਮਿਲੇਗੀ ਅਤੇ ਤੁਹਾਡੇ ਹੇਅਰ ਕਲਰ ਨੂੰ ਨਵਾਂ ਅਤੇ ਚਮਕਦਾਰ ਦਿਖਾਏਗਾ।

ਆਇਲ ਮਸਾਜ ਲਵੋ

ਵਾਲਾਂ ਦੇ ਲਈ ਕੈਸਟਰ ਅਤੇ ਕੋਕੋਨਟ ਆਇਲ ਸਭ ਤੋਂ ਕਾਰਗਰ ਸਾਬਿਤ ਹੁੰਦਾ ਹੈ। ਕੋਕੋਨਟ ਆਇਲ ਨਾਲ ਜਿਥੇ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ, ਉਥੇ ਕੈਸਟਰ ਆਇਲ ਵਾਲਾਂ ਦੇ ਵਿਕਾਸ ’ਚ ਮਦਦ ਕਰਦਾ ਹੈ। ਤਿੰਨ ਚਮਚ ਕੋਕੋਨਟ ਆਇਲ ’ਚ ਇਕ ਚਮਚ ਕੈਸਟਰ ਆਇਲ ਮਿਲਾਓ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਆਪਣੇ ਵਾਲਾਂ ’ਚ ਚੰਗੀ ਤਰ੍ਹਾਂ ਨਾਲ ਲਗਾਓ। ਹਾਂ ਲਗਾਉਣ ਤੋਂ ਪਹਿਲਾਂ ਤੇਲ ਨੂੰ ਥੋੜ੍ਹਾ ਗਰਮ ਕਰ ਲਵੋ। ਕੋਸੇ ਤੇਲ ਦੀ ਮਾਲਿਸ਼ ਕਲਰਡ ਵਾਲਾਂ ਦੀ ਸਿਹਤ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦੀ ਹੈ। ਕਲਰਡ ਵਾਲ ਕਈ ਵਾਰ ਬਹੁਤ ਟੁੱਟਦੇ ਹਨ ਅਤੇ ਨਾਲ ਹੀ ਦੋ-ਮੂੰਹੇ ਹੋ ਕੇ ਆਪਣੀ ਚਮਕ ਖੋ ਦਿੰਦੇ ਹਨ। ਵਾਲਾਂ ਨਾਲ ਜੁੜੀ ਇਨ੍ਹਾਂ ਸਮੱਸਿਆਵਾਂ ਤੋਂ ਪਾਰ ਪਾਉਣ ਦੇ ਲਈ ਤੁਸੀਂ ਇਸ ਪ੍ਰਕਿਰਿਆ ਨੂੰ ਹਫਤੇ ’ਚ 2 ਤੋਂ 3 ਵਾਰ ਦੋਹਰਾ ਸਕਦੇ ਹੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News