ਬ੍ਰਾਈਟ ਕਲਰਸ ਦੇ ਰਹੇ ਔਰਤਾਂ ਨੂੰ ਫੈਸਟੀਵਲ ਵਾਈਬ

Saturday, Oct 04, 2025 - 11:03 AM (IST)

ਬ੍ਰਾਈਟ ਕਲਰਸ ਦੇ ਰਹੇ ਔਰਤਾਂ ਨੂੰ ਫੈਸਟੀਵਲ ਵਾਈਬ

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਆਪਣੇ ਆਊਟਫਿਟਸ ਨੂੰ ਲੈ ਕੇ ਕਾਫੀ ਜ਼ਿਆਦਾ ਅਵੇਅਰ ਰਹਿੰਦੀਆਂ ਹਨ। ਹਰ ਸਮੇਂ ਉਨ੍ਹਾਂ ਦੀ ਚੁਆਇੰਸ ਵਿਚ ਕਾਫੀ ਵੇਰੀਏਸ਼ਨ ਆਉਂਦੀ ਰਹਿੰਦੀ ਹੈ। ਔਰਤਾਂ ਦੇ ਫੈਸ਼ਨ ’ਤੇ ਮੌਸਮ ਦਾ ਵੀ ਕਾਫੀ ਅਸਰ ਦਿਖਾਈ ਦਿੰਦਾ ਹੈ ਅਤੇ ਜਦੋਂ ਗੱਲ ਫੈਸਟਿਵ ਸੀਜ਼ਨ ਦੀ ਕੀਤੀ ਜਾਵੇ ਤਾਂ ਔਰਤਾਂ ਦਾ ਫੈਸ਼ਨ ਕੰਪਲੀਟਲੀ ਡਿਫਰੈਂਟ ਜ਼ੋਨ ਵਿਚ ਚੱਲਿਆ ਜਾਂਦਾ ਹੈ, ਜਿਸ ਵਿਚ ਉਨ੍ਹਾਂ ਦੇ ਆਊਟਫਿਟਸ ਕਾਫੀ ਟ੍ਰੈਡੀਸ਼ਨਲੀ ਰਿੱਚ ਰਹਿੰਦੇ ਹਨ, ਜਿਸ ਵਿਚ ਟ੍ਰੈਡੀਸ਼ਨਲ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਨਾਲ ਹੀ ਨਾਲ ਇਨ੍ਹਾਂ ’ਤੇ ਕੀਤੇ ਜਾਣ ਵਾਲੇ ਏਬ੍ਰਾਯਡਰੀ ਵਰਕ ਵੀ ਪੂਰੀ ਤਰ੍ਹਾਂ ਨਾਲ ਟ੍ਰੈਡੀਸ਼ਨਲ ਹੁੰਦੇ ਹਨ ਅਤੇ ਔਰਤਾਂ ਟ੍ਰੈਡੀਸ਼ਨਲ ਜਿਊਲਰੀ ਨੂੰ ਵੀ ਆਪੀ ਲੁਕ ਵਿਚ ਐਂਡ ਕਰਨਾ ਨਹੀਂ ਭੁੱਲਦੀ, ਜਿਸ ਨਾਲ ਕਿ ਉਨ੍ਹਾਂ ਦੇ ਲੁੱਕ ਫੈਸਟੀਵਲਸ ਲਈ ਹੋਰ ਵੀ ਜ਼ਿਆਦਾ ਪ੍ਰਫੈਕਟ ਹੋ ਜਾਂਦੀ ਹੈ।
ਹੁਣ ਜੇਕਰ ਗੱਲ ਔਰਤਾਂ ਦੇ ਫੈਸਟੀਵਲ ਆਊਟਫਿਟਸ ਦੇ ਰੰਗਾਂ ਦੀ ਹੋਵੇ ਤਾਂ ਔਰਤਾਂ ਇਸ ਵਿਚ ਬ੍ਰਾਈਟ ਕਲਰਸ ਨੂੰ ਕਾਫੀ ਜ਼ਿਆਦਾ ਪ੍ਰੈਫਰ ਕਰਦੀ ਹੈ, ਕਿਉਂਕਿ ਬ੍ਰਾਈਟ ਰੰਗਾਂ ਵਿਚ ਆਪਣੀ ਹੀ ਇਕ ਵਾਇਬ ਹੁੰਦੀ ਹੈ, ਜਿਸ ਨਾਲ ਕਿ ਉਹ ਪੂਰੇ ਮਾਹੌਲ ਨੂੰ ਕਾਫੀ ਚਾਜਰਡਅੱਪ ਕਰ ਦਿੰਦੇ ਹਨ ਅਤੇ ਅਜਿਹਾ ਲੱਗਣ ਲੱਗਦਾ ਹੈ ਕਿ ਸੱਚੀ ਤਿਉਹਾਰ ਸ਼ੁਰੂ ਹੋ ਗਏ। ਕਿੱਤੇ ਨਾ ਕਿੱਤੇ ਔਰਤਾਂ ਦੇ ਆਊਟਫਿੱਟ ਤਿਉਹਾਰ ਨੂੰ ਡਿਸਕ੍ਰਾਇਬ ਕਰਨ ਵਿਚ ਕਾਫ਼ੀ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦੇ ਹਨ, ਜਿਸ ਤਰ੍ਹਾਂ ਦਾ ਤਿਉਹਾਰ ਹੁੰਦਾ ਹੈ, ਔਰਤਾਂ ਉਸ ਤਰ੍ਹਾਂ ਦੇ ਹੀ ਆਊਟਫਿੱਟਸ ਪਹਿਨਦੀ ਹੈ, ਜੋ ਦੇਖਣ ਵਾਲੇ ਨੂੰ ਪੂਰੀ ਤਰ੍ਹਾਂ ਨਾਲ ਆੲਡੀਆ ਦੇ ਦਿੰਦਾ ਹੈ ਕਿ ਕਿਹੜਾ ਤਿਉਹਾਰ ਆਉਣਾ ਵਾਲਾ ਹੈ।
ਅੰਮ੍ਰਿਤਸਰ ਦੀਆਂ ਔਰਤਾਂ ਹਰ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਉਦੀਆ ਹਨ, ਇਸ ਲਈ ਅੱਜ-ਕੱਲ ਅੰਮ੍ਰਿਤਸਰ ਵਿਚ ਔਰਤਾਂ ਲਈ ਖਾਸ ਤੌਰ ’ਤੇ ਇੰਡੀਅਨ ਵੀਅਰ ਆਊਟਫਿਟਸ ਵਿਚ ਇਹ ਰੰਗ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਹੇ ਹਨ ਅਤੇ ਅੰਮ੍ਰਿਤਸਰ ਦੀਆਂ ਔਰਤਾਂ ਅੱਜ-ਕੱਲ ਇਨ੍ਹਾਂ ਰੰਗਾਂ ਦੇ ਖੂਬਸੂਰਤ ਇੰਡੀਅਨ ਵਿਅਰ ਵਿਚ ਦਿਖਾਈ ਦੇ ਰਹੀ ਹੈ। ਜਗ ਬਾਣੀ ਦੀ ਟੀਮ ਨੇ ਅੰਿਮ੍ਰਤਸਰ ਵਿਚ ਔਰਤਾਂ ਦੇ ਖੂਬਸੂਰਤ ਬ੍ਰਾਈਟ ਰੰਗਾਂ ਦੇ ਇੰਡੀਅਨ ਵਿਅਰ ਆਊਟਫਿਟ ਵਿਚ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆ ਹਨ।


author

Aarti dhillon

Content Editor

Related News