ਮੁਟਿਆਰਾਂ ਨੂੰ ਏਂਜਲ ਲੁਕ ਦੇ ਰਹੀਆਂ ਨੈੱਟ ਫੈਬਰਿਕ ਦੀਆਂ ਡਰੈੱਸਾਂ

Wednesday, Oct 01, 2025 - 09:47 AM (IST)

ਮੁਟਿਆਰਾਂ ਨੂੰ ਏਂਜਲ ਲੁਕ ਦੇ ਰਹੀਆਂ ਨੈੱਟ ਫੈਬਰਿਕ ਦੀਆਂ ਡਰੈੱਸਾਂ

ਵੈੱਬ ਡੈਸਕ- ਅੱਜਕੱਲ ਭਾਰਤੀ ਫ਼ੈਸ਼ਨ ’ਚ ਨੈੱਟ ਫੈਬਰਿਕ ਦੀਆਂ ਡਰੈੱਸਾਂ ਮੁਟਿਆਰਾਂ ਅਤੇ ਔਰਤਾਂ ’ਚ ਕਾਫ਼ੀ ਟਰੈਂਡ ’ਚ ਹਨ। ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਰ ਗਾਊਨ, ਲਹਿੰਗਾ ਚੋਲੀ ਅਤੇ ਸਾਡ਼੍ਹੀਆਂ ’ਚ ਨੈੱਟ ਫੈਬਰਿਕ ਦਾ ਰੁਝਾਨ ਫਿਰ ਤੋਂ ਪਰਤ ਆਇਆ ਹੈ। ਇਹ ਡਰੈੱਸਾਂ ਨਾ ਸਿਰਫ ਸਟਾਈਲਿਸ਼ ਅਤੇ ਕਲਾਸੀ ਲੁਕ ਦਿੰਦੀਆਂ ਹਨ, ਸਗੋਂ ਆਪਣੇ ਹਲਕੇ ਅਤੇ ਸੁੰਦਰ ਫੈਬਰਿਕ ਕਾਰਨ ਹਰ ਮੌਕੇ ’ਤੇ ਪਹਿਨਣ ਲਈ ਪਸੰਦ ਕੀਤੀਆਂ ਜਾ ਰਹੀਆਂ ਹਨ। ਵਿਆਹ, ਪਾਰਟੀ, ਮਹਿੰਦੀ, ਸਗਾਈ, ਪੂਜਾ ਪ੍ਰੋਗਰਾਮ ਤੋਂ ਲੈ ਕੇ ਬਰਥਡੇ ਪਾਰਟੀ ਤੱਕ, ਨੈੱਟ ਫੈਬਰਿਕ ਦੀਆਂ ਡਰੈੱਸਾਂ ਹਰ ਮੌਕੇ ’ਤੇ ਛਾਈਆਂ ਹੋਈਆਂ ਹਨ।

PunjabKesari

ਨੈੱਟ ਫੈਬਰਿਕ ਦੀਆਂ ਡਰੈੱਸਾਂ ਇੰਨੀਆਂ ਹਲਕੀਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਪੂਰਾ ਦਿਨ ਪਹਿਨਣਾ ਆਸਾਨ ਅਤੇ ਆਰਾਮਦਾਇਕ ਹੁੰਦਾ ਹੈ। ਇਸ ਦੇ ਬਾਵਜੂਦ ਨੈੱਟ ਫੈਬਰਿਕ ਦਾ ਵਾਲਿਊਮ ਜ਼ਿਆਦਾ ਦਿਸਦਾ ਹੈ, ਜੋ ਪਹਿਨਣ ਵਾਲੀਆਂ ਮੁਟਿਆਰਾਂ ਨੂੰ ਇਕ ਸ਼ਾਨਦਾਰ ਅਤੇ ਏਂਜਲ ਲੁਕ ਦਿੰਦਾ ਹੈ। ਸਕੂਲ ਅਤੇ ਕਾਲਜ ਜਾਣ ਵਾਲੀ ਮੁਟਿਆਰਾਂ ਜਿੱਥੇ ਵ੍ਹਾਈਟ, ਬਲਿਊ, ਸਕਾਈ ਬਲਿਊ, ਯੈਲੋ ਅਤੇ ਬਲੈਕ ਵਰਗੇ ਰੰਗਾਂ ਦੇ ਲਹਿੰਗਾ ਚੋਲੀ, ਗਾਊਨ ਅਤੇ ਸਾੜ੍ਹੀਆਂ ਨੂੰ ਪਸੰਦ ਕਰ ਰਹੀਆਂ ਹਨ, ਉੱਥੇ ਹੀ, ਔਰਤਾਂ ਗ੍ਰੀਨ, ਡਾਰਕ ਬਲਿਊ, ਪਰਪਲ ਅਤੇ ਵਾਈਨ ਵਰਗੇ ਗੂੜ੍ਹੇ ਰੰਗਾਂ ਦੀਆਂ ਡਰੈੱਸਾਂ ਚੁਣ ਰਹੀਆਂ ਹਨ। ਨਿਊ ਬ੍ਰਾਇਡਲਜ਼ ਵੱਲੋਂ ਰੈੱਡ, ਮੈਰੂਨ, ਆਰੇਂਜ, ਚਾਕਲੇਟ ਅਤੇ ਵਾਈਨ ਵਰਗੇ ਰੰਗਾਂ ਦੇ ਨੈੱਟ ਫੈਬਰਿਕ ਦੇ ਲਹਿੰਗਾ ਚੋਲੀ ਅਤੇ ਗਾਊਨ ਬੇਹੱਦ ਪਸੰਦ ਕੀਤੇ ਜਾ ਰਹੇ ਹਨ। ਇਹ ਰੰਗ ਅਤੇ ਡਿਜ਼ਾਈਨ ਉਨ੍ਹਾਂ ਨੂੰ ਇਕ ਕਲਾਸੀ, ਰਾਇਲ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਨੈੱਟ ਫੈਬਰਿਕ ਦੀਆਂ ਡਰੈੱਸਾਂ ਨੂੰ ਹੋਰ ਵੀ ਆਕਰਸ਼ਕ ਬਣਾਉਣ ਲਈ ਇਸ ’ਤੇ ਵੱਖ-ਵੱਖ ਤਰ੍ਹਾਂ ਦੇ ਵਰਕ ਕੀਤੇ ਜਾਂਦੇ ਹਨ। ਸਟੋਨ ਵਰਕ, ਜਰੀ ਵਰਕ, ਲੈਸ ਵਰਕ ਅਤੇ ਮਿਰਰ ਵਰਕ ਵਰਗੇ ਡਿਜ਼ਾਈਨ ਇਨ੍ਹਾਂ ਡਰੈੱਸਾਂ ਨੂੰ ਹੋਰ ਖੂਬਸੂਰਤ ਬਣਾਉਂਦੇ ਹਨ।

ਕੁਝ ਗਾਊਨ ’ਤੇ ਫਲਾਵਰ ਵਰਕ ਵੀ ਕੀਤਾ ਜਾਂਦਾ ਹੈ, ਜੋ ਇਸ ਨੂੰ 3-ਡੀ ਲੁਕ ਦਿੰਦਾ ਹੈ। ਇਹ 3-ਡੀ ਨੈੱਟ ਗਾਊਨ ਅੱਜਕੱਲ ਫ਼ੈਸ਼ਨ ’ਚ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ। ਇਸ ਤੋੋਂ ਇਲਾਵਾ, ਇਨ੍ਹਾਂ ਡਰੈੱਸਾਂ ’ਚ ਵੱਖ-ਵੱਖ ਤਰ੍ਹਾਂ ਦੇ ਨੈੱਕ ਡਿਜ਼ਾਈਨ, ਸਲੀਵਜ਼ ਡਿਜ਼ਾਈਨ ਅਤੇ ਕੱਟਸ ਦਿੱਤੇ ਜਾਂਦੇ ਹਨ, ਜੋ ਇਨ੍ਹਾਂ ਨੂੰ ਹੋਰ ਵੀ ਸਟਾਈਲਿਸ਼ ਬਣਾਉਂਦੇ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੀਆਂ ਅਸੈਸਰੀਜ਼ ਅਤੇ ਜਿਊਲਰੀ ਦੀ ਵਰਤੋਂ ਕਰਦੀਆਂ ਹਨ। ਪੋਟਲੀ ਬੈਗ, ਕਲੱਚ ਬੈਗ, ਗੋਲਡਨ, ਸਿਲਵਰ, ਡਾਇਮੰਡ ਜਾਂ ਮੈਚਿੰਗ ਜਿਊਲਰੀ ਇਨ੍ਹਾਂ ਦੀ ਲੁਕ ਨੂੰ ਹੋਰ ਨਿਖਾਰਦੀ ਹੈ। ਕੁਝ ਮੁਟਿਆਰਾਂ ਕ੍ਰਾਊਨ ਜਾਂ ਡਿਜ਼ਾਈਨਰ ਹੇਅਰ ਪਿਨ ਵਰਗੀਆਂ ਹੇਅਰ ਅਸੈਸਰੀਜ਼ ਦੀ ਵੀ ਵਰਤੋਂ ਕਰਦੀਆਂ ਹਨ। ਹੇਅਰ ਸਟਾਈਲ ’ਚ ਓਪਨ ਹੇਅਰ ਤੋਂ ਲੈ ਕੇ ਬੰਨ ਤੱਕ, ਹਰ ਸਟਾਈਲ ਇਨ੍ਹਾਂ ਡਰੈੱਸਾਂ ਨਾਲ ਖੂਬ ਜੱਚਦਾ ਹੈ। ਫੁੱਟਵੀਅਰ ’ਚ ਪਲੇਟਫਾਰਮ ਹੀਲਜ਼ ਅਤੇ ਹਾਈ ਹੀਲਜ਼ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਇਹ ਨਾ ਸਿਰਫ ਲੁਕ ਨੂੰ ਕੰਪਲੀਟ ਕਰਦੇ ਹਨ, ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੇ ਹਨ। 


author

DIsha

Content Editor

Related News