ਫੈਸਟੀਵਲ ਸੀਜ਼ਨ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਮਿਰਰ ਵਰਕ ਲਹਿੰਗਾ ਚੋਲੀ
Saturday, Oct 04, 2025 - 09:44 AM (IST)

ਵੈੱਬ ਡੈਸਕ- ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਦੌਰਾਨ ਮੁਟਿਆਰਾਂ ਆਪਣੇ ਸਟਾਈਲ ਵਿਚ ਰਵਾਇਤੀ ਲੁਕ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਇਸ ਵਾਰ ਫੈਸਟੀਵਲ ਸੀਜ਼ਨ ਵਿਚ ਮਿਰਰ ਵਰਕ ਲਹਿੰਗਾ ਚੋਲੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਹ ਨਾ ਸਿਰਫ ਆਕਰਸ਼ਕ ਅਤੇ ਟਰੈਡੀਸ਼ਨਲ ਲੁਕ ਦਿੰਦੇ ਹਨ ਸਗੋਂ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਖੂਬਸੂਰਤ ਅੰਦਾਜ ਵੀ ਪ੍ਰਦਾਨ ਕਰਦੇ ਹਨ।
ਮਿਰਰ ਵਰਕ ਲਹਿੰਗਾ ਚੋਲੀ ਦੀ ਸਭ ਤੋਂ ਵੱਡੀ ਖਾਸੀਅਤ ਇਸਦਾ ਚਮਕਦਾਰ ਮਿਰਰ ਵਰਕ ਹੈ। ਇਹ ਸ਼ੀਸ਼ੇ ਲਹਿੰਗੇ ਨੂੰ ਚਮਕ ਪ੍ਰਦਾਨ ਕਰਦੇ ਹਨ। ਇਸਦੇ ਨਾਲ ਹੀ ਕੁਝ ਲਹਿੰਗਾ ਚੋਲੀਆਂ ਵਿਚ ਮਿਰਰ ਵਰਕ ਤੋਂ ਇਲਾਵਾ ਕੋਡੀ ਵਰਕ, ਗੋਟਾ ਵਰਕ ਅਤੇ ਲੇਸ ਵਰਕ ਵੀ ਕੀਤਾ ਜਾਂਦਾ ਹੈ। ਚੋਲੀ ਦੀ ਨੈੱਕਲਾਈਨ ਅਤੇ ਲਹਿੰਗੇ ਦੇ ਘੇਰੇ ’ਤੇ ਇਹ ਵਰਕ ਇਸਨੂੰ ਹੋਰ ਵੀ ਖਾਸ ਅਤੇ ਸੋਹਣਾ ਬਣਾਉਂਦਾ ਹੈ। ਇਹ ਲਹਿੰਗੇ ਕਈ ਰੰਗਾਂ ਵਿਚ ਮੁਹੱਈਆ ਹਨ। ਮੈਟੇਲਿਕ ਰੰਗ ਜਿਵੇਂ ਗੋਲਡ, ਸਿਲਵਰ ਅਤੇ ਕਾਪਰ ਦੇ ਨਾਲ-ਨਾਲ ਦੋ ਰੰਗਾਂ ਦਾ ਸੁਮੇਲ ਜਿਵੇਂ ਰੈੱਡ-ਬਲੈਕ, ਯੈਲੋ-ਗ੍ਰੀਨ, ਆਰੇਂਜ-ਗ੍ਰੀਨ ਅਤੇ ਵ੍ਹਾਈਟ-ਬਲੈਕ ਮੁਟਿਆਰਾਂ ਵਿਚਾਲੇ ਖੂਬ ਪਸੰਦ ਕੀਤੇ ਜਾ ਰਹੇ ਹਨ। ਇਹ ਲਹਿੰਗੇ ਡਾਂਡੀਆ, ਗਰਬਾ ਵਰਗੇ ਰਵਾਇਤੀ ਸਮਾਗਮਾਂ ਲਈ ਬੇਹੱਦ ਉਪਯੁਕਤ ਹਨ।
ਮਾਰਕੀਟ ਵਿਚ ਮੁਹੱਈਆ ਵੱਖ-ਵੱਖ ਡਿਜ਼ਾਈਨਾਂ ਅਤੇ ਪੈਟਰਨ ਨੇ ਇਸਨੂੰ ਹਰ ਉਮਰ ਦੀਆਂ ਮੁਟਿਆਰਾਂ ਲਈ ਆਕਰਸ਼ਕ ਬਣਾ ਦਿੱਤਾ ਹੈ। ਮਿਰਰ ਵਰਕ ਲਹਿੰਗਾ ਚੋਲੀ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਖਾਸ ਤੌਰ ’ਤੇ ਮਿਰਰ ਡਿਜ਼ਾਈਨ ਜਾਂ ਸਿਲਵਰ ਜਿਊਲਰੀ ਇਸ ਲਹਿੰਗਾ ਚੋਲੀ ਨਾਲ ਬੇਹੱਦ ਖੂਬਸੂਰਤ ਲੱਗਦੀ ਹੈ। ਹੇਅਰ ਸਟਾਈਲ ਵਿਚ ਵੀ ਮੁਟਿਆਰਾਂ ਸਟ੍ਰੇਟ, ਕਰਲੀ ਜਾਂ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ ਜਦਕਿ ਕੁਝ ਬਨ ਜਾਂ ਹੇਅਰ ਡੂ ਨਾਲ ਆਪਣੀ ਲੁਕ ਨੂੰ ਕੰਪਲੀਟ ਕਰਦੀਆਂ ਹਨ।
ਫੁੱਟਵੀਅਰ ਵਿਚ ਮਿਰਰ ਵਰਕ ਜੁੱਤੀ, ਬੈਲੀ ਜਾਂ ਸੈਂਡਲ ਇਸ ਲਹਿੰਗੇ ਨਾਲ ਬਹੁਤ ਜਚਦੇ ਹਨ। ਇਸ ਤੋਂ ਇਲਾਵਾ ਡਿਜ਼ਾਈਨਰ ਪੋਟਲੀ ਬੈਗ ਜਾਂ ਮੈਚਿੰਗ ਪੋਟਲੀ ਬੈਗ ਵੀ ਲੁਕ ਨੂੰ ਕੰਪਲੀਟ ਕਰਦੇ ਹਨ। ਇਹ ਛੋਟੀਆਂ-ਛੋਟੀਆਂ ਅਸੈੱਸਰੀਜ਼ ਸਟਾਈਲ ਨੂੰ ਨਿਖਾਰਣ ਦੇ ਨਾਲ-ਨਾਲ ਮੁਟਿਆਰਾਂ ਦੀ ਲੁਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੀ ਹੈ। ਮਾਰਕੀਟ ਵਿਚ ਮੁਹੱਈਆ ਢੇਰ ਸਾਰੇ ਡਿਜ਼ਾਈਨਾਂ ਅਤੇ ਪੈਟਰਨਾਂ ਨਾਲ ਮਿਰਰ ਵਰਕ ਲਹਿੰਗਾ ਚੋਲੀ ਇਸ ਫੈਸਟੀਵਲ ਸੀਜ਼ਨ ਵਿਚ ਜ਼ਿਆਦਾਤਰ ਮੁਟਿਆਰਾਂ ਦੀ ਵਾਰਡਰੋਬ ਦੀ ਸ਼ਾਨ ਬਣ ਰਿਹਾ ਹੈ।