ਫੈਸ਼ਨ ਦੀ ਦੁਨੀਆ ’ਚ ਛਾਇਆ ਮਸਟਰਡ ਕਲਰ ਦੀ ਡ੍ਰੈਸਿਜ਼ ਦਾ ਜਾਦੂ

Wednesday, Oct 08, 2025 - 09:52 AM (IST)

ਫੈਸ਼ਨ ਦੀ ਦੁਨੀਆ ’ਚ ਛਾਇਆ ਮਸਟਰਡ ਕਲਰ ਦੀ ਡ੍ਰੈਸਿਜ਼ ਦਾ ਜਾਦੂ

ਵੈੱਬ ਡੈਸਕ- ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਫੈਸ਼ਨ ਦੀ ਦੁਨੀਆ ਵਿਚ ਮਸਟਰਡ ਕਲਰ ਦੀ ਡ੍ਰੈਸਿਜ਼ ਦਾ ਜਾਦੂ ਛਾ ਗਿਆ ਹੈ। ਇਹ ਰੰਗ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ। ਮਸਟਰਡ ਕਲਰ ਦੀ ਇੰਡੀਅਨ ਅਤੇ ਇੰਡੋ-ਵੈਸਟਰਨ ਡ੍ਰੈਸਿਜ਼ ਨੇ ਖਾਸ ਕਰ ਕੇ ਵਿਆਹ, ਮੰਗਣੀ, ਮਹਿੰਦੀ ਅਤੇ ਹੋਰ ਫੈਮਿਲੀ ਫੰਕਸ਼ਨਾਂ ਵਿਚ ਆਪਣੀ ਖਾਸ ਥਾਂ ਬਣਾ ਲਈ ਹੈ। ਮਸਟਰਡ ਕਲਰ ਆਪਣੀ ਰਾਇਲ ਅਤੇ ਕਲਾਸੀ ਲੁਕ ਲਈ ਜਾਣਿਆ ਜਾਂਦਾ ਹੈ। ਇਹ ਰੰਗ ਨਾ ਸਿਰਫ ਅੱਖਾਂ ਨੂੰ ਸਕੂਨ ਦਿੰਦਾ ਹੈ ਸਗੋਂ ਪਹਿਨਣ ਵਾਲੇ ਨੂੰ ਭੀੜ ਵਿਚ ਵੱਖਰਾ ਅਤੇ ਖਾਸ ਬਣਾਉਂਦਾ ਹੈ। ਕਈ ਮੁਟਿਆਰਾਂ ਅਤੇ ਔਰਤਾਂ ਫੁੱਲ ਮਸਟਰਡ ਕਲਰ ਦੀ ਡਰੈੱਸ ਪਹਿਨਣਾ ਪਸੰਦ ਕਰ ਰਹੀਆਂ ਹਨ ਜਦਕਿ ਕੁਝ ਇਸ ਰੰਗ ਨੂੰ ਮੈਰੂਨ, ਰੈੱਡ, ਗ੍ਰੀਨ ਵਰਗੇ ਹੋਰ ਰੰਗਾਂ ਨਾਲ ਕੰਬੀਨੇਸ਼ਨ ਵਿਚ ਚੁਣ ਰਹੀਆਂ ਹਨ। 

ਮਸਟਰਡ ਕਲਰ ਦੀ ਕੁੜਤੀ ਨਾਲ ਮੈਰੂਨ ਜਾਂ ਗ੍ਰੀਨ ਪਲਾਜ਼ੋ, ਪਜਾਮਾ ਅਤੇ ਸ਼ਰਾਰਾ ਸੈੱਟ ਵਿਚ ਮੁਟਿਆਰਾਂ ਬੇਹੱਦ ਖੂਬਸੂਰਤ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਰੇਗਾਂ ਦੀਆਂ ਡਰੈੱਸਾਂ ਨਾਲ ਮਸਟਰਡ ਕਲਰ ਦਾ ਹੈਵੀ ਦੁਪੱਟਾ ਵੀ ਬਹੁਤ ਟਰੈਂਡ ਵਿਚ ਹੈ, ਜੋ ਲੁਕ ਨੂੰ ਹੋਰ ਨਿਖਾਰ ਦਿੰਦਾ ਹੈ। ਮਸਟਰਡ ਕਲਰ ਦੀ ਡ੍ਰੈਸਿਜ਼ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ਜਿਵੇਂ ਲੇਸ ਵਰਕ, ਜਰੀ ਵਰਕ, ਸਟੋਨ ਵਰਕ, ਮਿਰਰ ਵਰਕ ਅਤੇ ਕਢਾਈ ਵਰਕ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਵਿਚ ਫਲੇਅਰ ਸੂਟ, ਸ਼ਰਾਰਾ ਸੂਟ, ਗਰਾਰਾ ਸੂਟ, ਲਹਿੰਗਾ, ਟਾਪ-ਪਲਾਜ਼ੋ ਅਤੇ ਜੈਕੇਟ ਸਟਾਈਲ ਡ੍ਰੈਸਿਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮਸਟਰਡ ਕਲਰ ਦੀ ਡ੍ਰੈਸਿਜ਼ ਰੈੱਡ, ਬਲਿਊ ਜਾਂ ਗ੍ਰੀਨ ਵਰਗੇ ਹੋਰ ਰੰਗਾਂ ਦੇ ਮੁਕਾਬਲੇ ਜ਼ਿਆਦਾ ਆਕਰਸ਼ਕ ਅਤੇ ਟਰੈਂਡੀ ਮੰਨੀ ਜਾ ਰਹੀ ਹੈ।
ਔਰਤਾਂ ਤੇ ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਜਿਊਲਰੀ ਨੂੰ ਆਸਾਨੀ ਨਾਲ ਸਟਾਈਲ ਕਰ ਸਕਦੀਆਂ ਹਨ। ਮਸਟਰਡ ਕਲਰ ਦੀ ਡਰੈੱਸ ਨਾਲ ਗੋਲਡਨ ਅਤੇ ਸਿਲਵਰ ਹੇਅਰ ਅਸੈੱਸਰੀਜ਼, ਜਿਵੇਂ ਮਾਂਗ ਟਿੱਕਾ ਜਾਂ ਹੇਅਰ ਬੈਂਡ, ਲੁਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਫੁੱਟਵੀਅਰ ਵਿਚ ਗੋਲਡਨ ਜੁੱਤੀ ਜਾਂ ਹਾਈ ਹੀਲਸ ਦੀ ਮੰਗ ਸਭ ਤੋਂ ਜ਼ਿਆਦਾ ਹੈ ਜੋ ਇਸ ਰੰਗ ਦੀ ਡਰੈੱਸ ਨਾਲ ਪਰਫੇਕਟਲੀ ਮੈਚ ਕਰਦੇ ਹਨ। ਇਸ ਤੋਂ ਇਲਾਵਾ ਪੋਟਲੀ ਬੈਗ ਜਾਂ ਕਲਚ ਵਰਗੀ ਸਟਾਈਲਿਸ਼ ਅਸੈੱਸਰੀਜ਼ ਵੀ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸਟਾਈਲਿਸ਼ ਅਤੇ ਆਕਰਸ਼ਕ ਬਣਾਉਂਦੀ ਹੈ। 


author

DIsha

Content Editor

Related News