ਟੈਂਕ ਟਾਪ ਬਣੇ ਮੁਟਿਆਰਾਂ ਦਾ ਮਾਡਰਨ ਫ਼ੈਸ਼ਨ ਸਟੇਟਮੈਂਟ
Saturday, Sep 27, 2025 - 09:43 AM (IST)

ਮੁੰਬਈ- ਅੱਜਕੱਲ ਵੈਸਟਰਨ ਡਰੈਸ ’ਚ ਮੁਟਿਆਰਾਂ ਕੋਲ ਟਾਪਜ਼ ਦੇ ਢੇਰਾਂ ਆਪਸ਼ਨਜ਼ ਮੌਜੂਦ ਹਨ, ਜਿਸ ਕਾਰਨ ਉਨ੍ਹਾਂ ਨੂੰ ਹਰ ਮੌਕੇ ’ਤੇ ਵੱਖ-ਵੱਖ ਸਟਾਈਲ ’ਚ ਵੇਖਿਆ ਜਾ ਸਕਦਾ ਹੈ। ਟੀ-ਸ਼ਰਟ, ਸ਼ਰਟ ਟਾਪ, ਬੈਲੂਨ ਟਾਪ, ਕ੍ਰਾਪ ਟਾਪ ਅਤੇ ਟੈਂਕ ਟਾਪ ਵਰਗੇ ਕਈ ਆਪਸ਼ਨਜ਼ ’ਚੋਂ ਟੈਂਕ ਟਾਪ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਕੇ ਉੱਭਰੇ ਹਨ। ਟੈਂਕ ਟਾਪ ਨਾ ਸਿਰਫ ਮਾਡਰਨ ਅਤੇ ਸਟਾਈਲਿਸ਼ ਲੁਕ ਦਿੰਦੇ ਹਨ, ਸਗੋਂ ਮੁਟਿਆਰਾਂ ਨੂੰ ਟਰੈਂਡੀ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਵੀ ਮਹਿਸੂਸ ਕਰਾਉਂਦੇ ਹਨ। ਇਨ੍ਹਾਂ ਦਾ ਕਰੇਜ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ ਅਤੇ ਇਹੀ ਵਜ੍ਹਾ ਹੈ ਕਿ ਟੈਂਕ ਟਾਪ ਨੂੰ ਮੁਟਿਆਰਾਂ ਵੱਖ-ਵੱਖ ਬਾਟਮਜ਼ ਜਿਵੇਂ ਜੀਨਸ, ਸ਼ਾਰਟਸ, ਸਕਰਟ, ਲਾਂਗ ਸਕਰਟ, ਪਲਾਜ਼ੋ ਪੈਂਟ ਅਤੇ ਕਾਰਗੋ ਪੈਂਟ ਦੇ ਨਾਲ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ। ਮਾਰਕੀਟ ’ਚ ਟੈਂਕ ਟਾਪਜ਼ ਵੱਖ-ਵੱਖ ਡਿਜ਼ਾਈਨਾਂ, ਰੰਗਾਂ ’ਚ ਉਪਲੱਬਧ ਹਨ। ਖਾਸ ਤੌਰ ’ਤੇ ਬਲੈਕ, ਰੈੱਡ, ਮੈਰੂਨ ਅਤੇ ਚਾਕਲੇਟ ਵਰਗੇ ਰੰਗਾਂ ਦੇ ਟੈਂਕ ਟਾਪਜ਼ ਨੂੰ ਮੁਟਿਆਰਾਂ ਬੇਹੱਦ ਪਸੰਦ ਕਰ ਰਹੀ ਹਨ। ਟੈਂਕ ਟਾਪਜ਼ ਸਲੀਵਲੈੱਸ ਟਾਪਜ਼ ਹੁੰਦੇ ਹਨ। ਟੈਂਕ ਟਾਪਜ਼ ਆਮ ਤੌਰ ’ਤੇ ਫਿਟਿਡ ਜਾਂ ਲੂਜ਼-ਫਿਟ ’ਚ ਉਪਲੱਬਧ ਹੁੰਦੇ ਹਨ। ਇਨ੍ਹਾਂ ’ਚ ਨੈੱਕਲਾਈਨ ’ਚ ਕਈ ਵੈਰਾਇਟੀਜ਼ ਹੁੰਦੀਆਂ ਹਨ, ਜਿਵੇਂ ਰਾਊਂਡ ਨੈੱਕ, ਵੀ-ਨੈੱਕ, ਸਕੂਪ ਨੈੱਕ ਜਾਂ ਹਾਲਟਰ ਨੈੱਕ ਆਦਿ।
ਕੁਝ ਮੁਟਿਆਰਾਂ ਟੈਂਕ ਟਾਪਜ਼ ਦੇ ਨਾਲ ਲੇਅਰਿੰਗ ਕਰਨਾ ਪਸੰਦ ਕਰਦੀਆਂ ਹਨ, ਜਿਵੇਂ ਕਿ ਸ਼ਰੱਘ, ਜੈਕੇਟ ਜਾਂ ਸਕਾਰਫ ਦੀ ਵਰਤੋਂ ਉਨ੍ਹਾਂ ਦੇ ਲੁਕ ਨੂੰ ਹੋਰ ਵੀ ਆਕਰਸ਼ਕ ਬਣਾਉਂਦਾ ਹੈ। ਟੈਂਕ ਟਾਪਜ਼ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੀ ਅਸੈਸਰੀਜ਼ ਦੀ ਵਰਤੋਂ ਕਰਦੀਆਂ ਹਨ। ਬੈਗ, ਸਲਿੰਗ ਬੈਗ, ਪਰਸ, ਗਾਗਲਜ਼, ਕੈਪ ਅਤੇ ਵਾਚ ਵਰਗੀਆਂ ਚੀਜ਼ਾਂ ਉਨ੍ਹਾਂ ਦੇ ਲੁਕ ਨੂੰ ਹੋਰ ਸਟਾਈਲਿਸ਼ ਬਣਾਉਂਦੀਆਂ ਹਨ। ਟੈਂਕ ਟਾਪਜ਼ ਦੇ ਨਾਲ ਹੇਅਰ ਸਟਾਈਲ ਵੀ ਲੁਕ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁਟਿਆਰਾਂ ਓਪਨ ਹੇਅਰ, ਮੈਸੀ ਬੰਨ, ਪੋਨੀਟੇਲ ਜਾਂ ਹਾਫ ਅਪ ਸਟਾਈਲ ਨੂੰ ਤਰਜੀਹ ਦਿੰਦੀਆਂ ਹਨ। ਫੁੱਟਵੀਅਰ ਦੀ ਗੱਲ ਕਰੀਏ ਤਾਂ ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਹਾਈ ਹੀਲਜ਼, ਲਾਂਗ ਸ਼ੂਜ਼, ਸੈਂਡਲਜ਼, ਫਲੈਟਸ ਜਾਂ ਸਪੋਰਟਸ ਸ਼ੂਜ਼ ਦੀ ਚੋਣ ਕਰਦੀਆਂ ਹਨ, ਜੋ ਉਨ੍ਹਾਂ ਦੇ ਆਊਟਫਿਟ ਨੂੰ ਹੋਰ ਸਟਾਈਲਿਸ਼ ਬਣਾਉਂਦਾ ਹੈ। ਟੈਂਕ ਟਾਪਜ਼ ਅੱਜ ਦੀਆਂ ਮੁਟਿਆਰਾਂ ਦੇ ਫ਼ੈਸ਼ਨ ਦਾ ਇਕ ਅਹਿਮ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਦੀ ਵਰਸੇਟੈਲਿਟੀ, ਸਟਾਈਲ ਅਤੇ ਕੰਫਰਟ ਕਾਰਨ ਇਹ ਹਰ ਵਾਰਡਰੋਬ ’ਚ ਜਗ੍ਹਾ ਬਣਾ ਰਹੇ ਹਨ।