ਇੰਡੀਅਨ ਐਥਨਿਕ ਵੀਅਰ ’ਚ ਡੋਰੀ ਬੈਕ ਨੈੱਕ ਡਿਜ਼ਾਈਨ ਦਾ ਵਧਿਆ ਕ੍ਰੇਜ਼

Sunday, Jan 11, 2026 - 10:08 AM (IST)

ਇੰਡੀਅਨ ਐਥਨਿਕ ਵੀਅਰ ’ਚ ਡੋਰੀ ਬੈਕ ਨੈੱਕ ਡਿਜ਼ਾਈਨ ਦਾ ਵਧਿਆ ਕ੍ਰੇਜ਼

ਵੈੱਬ ਡੈਸਕ- ਭਾਰਤੀ ਔਰਤਾਂ ਖਾਸ ਮੌਕਿਆਂ ਜਿਵੇਂ ਵਿਆਹ, ਮੰਗਣੀ, ਮਹਿੰਦੀ, ਸੰਗੀਤ, ਪੂਜਾ, ਰਿਸੈਪਸ਼ਨ ਅਤੇ ਪਾਰਟੀ ਵਿਚ ਇੰਡੀਅਨ ਡਰੈੱਸ ਪਹਿਨਣਾ ਬਹੁਤ ਪਸੰਦ ਕਰਦੀਆਂ ਹਨ। ਸੂਟ, ਸਾੜ੍ਹੀ, ਲਹਿੰਗਾ-ਚੋਲੀ, ਅਨਾਰਕਲੀ, ਫਰਾਕ ਸੂਟ ਅਤੇ ਹੋਰ ਐਥਨਿਕ ਆਊਟਫਿਟਸ ਵਿਚ ਉਹ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਕੱਟਸ ਤੇ ਸਲੀਵਜ਼ ਚੁਣਦੀਆਂ ਹਨ। ਇਨ੍ਹਾਂ ਵਿਚ ਨੈੱਕਲਾਈਨ ਦਾ ਰੋਲ ਸਭ ਤੋਂ ਅਹਿਮ ਹੁੰਦਾ ਹੈ। ਫਰੰਟ ਨੈੱਕਲਾਈਨ ਵਿਚ ਰਾਊਂਡ, ਬੋਰਡ, ਸਵੀਟਹਾਰਟ, ਸਕੁਏਅਰ ਜਾਂ ਡਿਜ਼ਾਈਨਰ ਸਟਾਈਲ ਪਾਪੂਲਰ ਰਹਿੰਦੇ ਹਨ ਪਰ ਬੈਕ ਨੈੱਕਲਾਈਨ ਵਿਚ ਡੋਰੀ ਬੈਕ ਨੈੱਕ ਜਾਂ ਬੈਕ ਡੋਰੀ ਨੈੱਕ ਦਾ ਕ੍ਰੇਜ਼ ਅੱਜਕਲ ਸਿਖਰਾਂ ’ਤੇ ਹੈ।

ਇਹ ਟ੍ਰੈਂਡ ਨਵਾਂ ਨਹੀਂ ਹੈ ਸਗੋਂ ਕਾਫ਼ੀ ਪੁਰਾਣਾ ਹੈ। ਪਹਿਲਾਂ ਸਿੰਪਲ ਇਕ ਜਾਂ ਦੋ ਡੋਰੀਆਂ ਲਾ ਕੇ ਬੈਕ ਨੂੰ ਬੰਨ੍ਹਣ ਦਾ ਰਿਵਾਜ ਸੀ ਪਰ ਹੁਣ ਇਹ ਕਾਫ਼ੀ ਵਿਕਸਿਤ ਹੋ ਚੁੱਕਾ ਹੈ। ਮੁਟਿਆਰਾਂ ਹੁਣ ਡਿਜ਼ਾਈਨਰ ਡੋਰੀ ਬੈਕ ਨੈੱਕ ਨੂੰ ਤਰਜੀਹ ਦੇ ਰਹੀਆਂ ਹਨ, ਜਿਸ ਵਿਚ ਮਲਟੀਪਲ ਡੋਰੀਆਂ, ਕ੍ਰਾਸ, ਕ੍ਰਿਸ-ਕ੍ਰਾਸ, ਜ਼ਿਗ-ਜ਼ੈਗ ਜਾਂ ਡਬਲ-ਟ੍ਰਿਪਲ ਲੇਅਰ ਵਾਲੀਆਂ ਡੋਰੀਆਂ ਸ਼ਾਮਲ ਹਨ। ਇਨ੍ਹਾਂ ਵਿਚ ਲਟਕਣ ਦੀ ਵਰਤੋਂ ਬਹੁਤ ਵਧ ਗਈ ਹੈ। ਕਦੇ ਸਿੰਗਲ, ਕਦੇ 2-3 ਜਾਂ ਇਸ ਤੋਂ ਵੱਧ, ਜੋ ਸਟੋਨ, ਮਿਰਰ, ਪੋਮ-ਪੋਮ, ਲੇਸ, ਬੀਡਸ ਜਾਂ ਘੁੰਗਰੂਆਂ ਨਾਲ ਸਜੀਆਂ ਹੁੰਦੀਆਂ ਹਨ। ਇਹ ਲਟਕਣ ਸੂਟ ਜਾਂ ਬਲਾਊਜ਼ ਨੂੰ ਹੈਵੀ, ਰਾਇਲ ਤੇ ਐਲੀਗੈਂਟ ਲੁੱਕ ਦਿੰਦੀਆਂ ਹਨ।

PunjabKesari

ਡੋਰੀ ਬੈਕ ਨੈੱਕ ਸਿਰਫ਼ ਸੂਟ ਤੱਕ ਸੀਮਤ ਨਹੀਂ ਰਿਹਾ। ਹੁਣ ਸਾੜ੍ਹੀ ਦੇ ਬਲਾਊਜ਼, ਲਹਿੰਗਾ-ਚੋਲੀ ਅਤੇ ਇੱਥੋਂ ਤੱਕ ਕਿ ਫਿਊਜ਼ਨ ਵੀਅਰ ਵਿਚ ਵੀ ਇਹ ਡਿਜ਼ਾਈਨ ਖੂਬ ਦੇਖਿਆ ਜਾ ਰਿਹਾ ਹੈ। ਡੀਪ ਬੈਕ ਨੈੱਕ ਵਾਲਾ ਡੋਰੀ ਸਟਾਈਲ ਖਾਸ ਤੌਰ ’ਤੇ ਪਾਰਟੀ ਅਤੇ ਵੈਡਿੰਗ ਸੀਜ਼ਨ ਵਿਚ ਹਿੱਟ ਹੈ, ਜਿੱਥੇ ਯੂ-ਸ਼ੇਪ, ਵੀ-ਸ਼ੇਪ, ਰਾਊਂਡ ਜਾਂ ਸਕੁਏਅਰ ਕੱਟ-ਆਊਟ ਦੇ ਨਾਲ ਡੋਰੀਆਂ ਬੰਨ੍ਹੀਆਂ ਜਾਂਦੀਆਂ ਹਨ। ਮਾਰਕੀਟ ਵਿਚ ਮਹਿੰਗੇ-ਮਹਿੰਗੇ ਡਿਜ਼ਾਈਨਰ ਸੂਟ, ਲਹਿੰਗੇ ਬਲਾਊਜ਼ ਮਿਲਦੇ ਹਨ, ਜਿਨ੍ਹਾਂ ਵਿਚ ਡੋਰੀ ਬੈਕ ਨੈੱਕ ਨੂੰ ਹੈਵੀ ਐਂਬ੍ਰਾਇਡਰੀ, ਜ਼ਰੀ, ਸੀਕੁਵੈਂਸ ਜਾਂ ਮਿਰਰ ਵਰਕ ਦੇ ਨਾਲ ਸਟਾਈਲ ਕੀਤਾ ਗਿਆ ਹੈ। ਹੁਣ ਮੁਟਿਆਰਾਂ ਡੋਰੀ ਡਰੈਸਿੰਗ ਨੂੰ ਨਾ ਸਿਰਫ਼ ਨੈੱਕ ’ਤੇ, ਸਗੋਂ ਸਲੀਵਜ਼, ਸਾਈਡ ਕੱਟ, ਫਰੰਟ ਕਮਰ ਜਾਂ ਦੁਪੱਟੇ ਵਿਚ ਵੀ ਅਪਣਾਉਣ ਲੱਗੀਆਂ ਹਨ। ਇਸ ਨਾਲ ਪੂਰਾ ਲੁੱਕ ਹੋਰ ਵੀ ਸੁੰਦਰ, ਗ੍ਰੈਂਡ ਤੇ ਮਾਡਰਨ ਲੱਗਦਾ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਅਜਿਹੀ ਡਰੈੱਸ ਦੇ ਨਾਲ ਓਪਨ ਹੇਅਰ, ਪਰਾਂਦਾ, ਗੁੱਤ, ਜੂੜਾ ਜਾਂ ਬਨ ਸਾਰੇ ਹੇਅਰਸਟਾਈਲ ਜਚਦੇ ਹਨ।

ਫੁੱਟਵੀਅਰਜ਼ ਵਿਚ ਜੁੱਤੀ, ਹੀਲਜ਼ ਜਾਂ ਸੈਂਡਲ ਚੰਗੇ ਲੱਗਦੇ ਹਨ। ਐਕਸੈੱਸਰੀਜ਼ ਵਿਚ ਮੈਚਿੰਗ ਕਲੱਚ, ਲਾਈਟ ਤੋਂ ਹੈਵੀ ਜਿਊਲਰੀ ਜਿਵੇਂ ਪੋਲਕੀ, ਕੁੰਦਨ ਜਾਂ ਸਟੇਟਮੈਂਟ ਪੀਸ ਲੁੱਕ ਨੂੰ ਕੰਪਲੀਟ ਕਰਦੇ ਹਨ। ਕੁੱਲ ਮਿਲਾ ਕੇ ਡੋਰੀ ਬੈਕ ਨੈੱਕ ਦਾ ਟ੍ਰੈਂਡ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਇਹ ਟ੍ਰੈਡੀਸ਼ਨਲ ਤੇ ਮਾਡਰਨ ਦਾ ਪਰਫੈਕਟ ਬਲੈਂਡ ਹੈ। ਇਹ ਔਰਤਾਂ ਤੇ ਮੁਟਿਆਰਾਂ ਨੂੰ ਕਾਨਫੀਡੈਂਟ, ਗਲੈਮਰਸ ਤੇ ਯੂਨੀਕ ਲੁੱਕ ਦਿੰਦਾ ਹੈ। ਇਹ ਨਾ ਸਿਰਫ਼ ਫੈਸ਼ਨੇਬਲ ਹੈ, ਸਗੋਂ ਮੁਟਿਆਰਾਂ ਦੀ ਸੁੰਦਰਤਾ ਨੂੰ ਕਈ ਗੁਣਾ ਵਧਾਉਂਦਾ ਹੈ।


author

DIsha

Content Editor

Related News