ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਬਣੀਆਂ ਬੈਗੀ ਜੀਨਸ

Monday, Dec 29, 2025 - 09:52 AM (IST)

ਸਟਾਈਲ ਅਤੇ ਕੰਫਰਟ ਦਾ ਪਰਫੈਕਟ ਕੰਬੀਨੇਸ਼ਨ ਬਣੀਆਂ ਬੈਗੀ ਜੀਨਸ

ਵੈੱਬ ਡੈਸਕ- ਅੱਜਕੱਲ ਫ਼ੈਸ਼ਨ ਦੀ ਦੁਨੀਆ ’ਚ ਬੈਗੀ ਜੀਨਸ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੀਆਂ ਹਨ। ਇਹ ਜੀਨਸ ਨਾ ਸਿਰਫ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੀਆਂ ਹਨ, ਸਗੋਂ ਪੂਰਾ ਦਿਨ ਕੰਫਰਟ ਵੀ ਰੱਖਦੀਆਂ ਹਨ। ਵੈਸਟਰਨ ਡ੍ਰੈੱਸ ’ਚ ਜੀਨਸ-ਟਾਪ ਦਾ ਕੰਬੀਨੇਸ਼ਨ ਸਭ ਤੋਂ ਲੋਕਪ੍ਰਿਯ ਹੈ ਅਤੇ ਮੁਟਿਆਰਾਂ ਵੱਖ-ਵੱਖ ਡਿਜ਼ਾਈਨਰ ਟਾਪਸ ਨੂੰ ਵੱਖ-ਵੱਖ ਸਟਾਈਲ ਦੀਆਂ ਜੀਨਸ ਦੇ ਨਾਲ ਪੇਅਰ ਕਰਨਾ ਪਸੰਦ ਕਰਦੀਆਂ ਹਨ। ਜਿੱਥੇ ਟਾਪਸ ’ਚ ਢੇਰ ਸਾਰੇ ਆਪਸ਼ਨਜ਼ ਉਪਲੱਬਧ ਹਨ, ਉੱਥੇ ਹੀ ਜੀਨਸ ’ਚ ਵੀ ਫਿਟਿੰਗ ਤੋਂ ਲੈ ਕੇ ਲੂਜ਼ ਵੇਰੀਐਂਟ ਤੱਕ ਕੋਈ ਕਮੀ ਨਹੀਂ ਹੈ। ਬੈਗੀ ਜੀਨਸ, ਜਿਨ੍ਹਾਂ ਨੂੰ ਵਾਈਡ ਲੈੱਗ ਜੀਨਸ ਵੀ ਕਿਹਾ ਜਾਂਦਾ ਹੈ, ਸਾਧਾਰਣ ਜੀਨ ਦੇ ਮੁਕਾਬਲੇ ਕਾਫ਼ੀ ਆਰਾਮਦਾਇਕ ਹੁੰਦੀਆਂ ਹਨ। ਇਹ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਤੱਕ ਸਾਰਿਆਂ ਨੂੰ ਪਸੰਦ ਆ ਰਹੀਆਂ ਹਨ।

ਬੈਗੀ ਜੀਨਸ ਸਟਾਈਲ ਅਤੇ ਕੰਫਰਟ ਦਾ ਬੈਸਟ ਫ਼ੈਸ਼ਨ ਸਟੇਟਮੈਂਟ ਬਣ ਗਈ ਹੈ। ਇਹ ਲੂਜ਼ ਫਿਟਿੰਗ ਕਾਰਨ ਪੂਰਾ ਦਿਨ ਪਹਿਨਣ ਜਾਂ ਯਾਤਰਾ ਦੌਰਾਨ ਵੀ ਆਰਾਮ ਦਿੰਦੀ ਹੈ, ਜਿਸ ਨਾਲ ਮੁਟਿਆਰਾਂ ਇਸ ਨੂੰ ਪੂਰੇ ਆਤਮਵਿਸ਼ਵਾਸ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਮਾਰਕੀਟ ’ਚ ਬੈਗੀ ਜੀਨਸ ਕਈ ਡਿਜ਼ਾਈਨਾਂ ’ਚ ਉਪਲੱਬਧ ਹਨ, ਜਿਵੇਂ ਹਾਈ ਵੇਸਟ ਬੈਗੀ, ਨਾਰਮਲ ਬੈਗੀ, ਕਾਰਗੋ ਸਟਾਈਲ ਬੈਗੀ, ਪਲੇਟਿਡ ਸਟਾਈਲ ਬੈਗੀ ਅਤੇ ਸਟ੍ਰੇਟ ਬੈਗੀ ਜੀਨਸ ਆਦਿ। ਇਨ੍ਹਾਂ ਨੂੰ ਕਰਾਪ ਟਾਪ, ਓਵਰਸਾਈਜ਼ਡ ਟਾਪ, ਟੀ-ਸ਼ਰਟ, ਕੁੜਤੀ ਜਾਂ ਸ਼ਾਰਟ ਫਰਾਕ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਹ ਹਰ ਤਰ੍ਹਾਂ ਦੇ ਟਾਪਜ਼ ਨਾਲ ਖੂਬ ਜੱਚਦੀ ਹੈ ਅਤੇ ਮੁਟਿਆਰਾਂ ਨੂੰ ਇਕ ਟਰੈਂਡੀ ਮਾਡਰਨ ਲੁਕ ਦਿੰਦੀ ਹੈ।

ਰੰਗਾਂ ਦੇ ਮਾਮਲੇ ’ਚ ਲਾਈਟ ਬਲਿਊ ਅਤੇ ਡਾਰਕ ਬਲਿਊ ਸਭ ਤੋਂ ਜ਼ਿਆਦਾ ਪਾਪੁਲਰ ਹਨ, ਜਦੋਂ ਕਿ ਗ੍ਰੇਅ, ਬਲੈਕ, ਵ੍ਹਾਈਟ, ਪੀਚ ਅਤੇ ਗ੍ਰੀਨ ਵਰਗੇ ਰੰਗ ਵੀ ਮੁਟਿਆਰਾਂ ਨੂੰ ਆਕਰਸ਼ਤ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਬੈਗੀ ਜੀਨਸ ਦਾ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ, ਕਿਉਂਕਿ ਇਹ ਨਾ ਸਿਰਫ ਸਟਾਈਲਿਸ਼ ਸਗੋਂ ਕੰਫਰਟੇਬਲ ਵੀ ਹੈ। ਮੁਟਿਆਰਾਂ ਬੈਗੀ ਜੀਨਸ ਦੇ ਨਾਲ ਆਪਣੀ ਲੁਕ ਨੂੰ ਕੰਪਲੀਟ ਕਰਨ ਲਈ ਬੈਗ, ਵਾਚ, ਕਲੱਚ, ਸਟਾਲ, ਕੈਪ ਅਤੇ ਗਾਗਲਸ ਵਰਗੀਆਂ ਅਸੈਸਰੀਜ਼ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ’ਚ ਸਨੀਕਰਜ਼, ਜੁੱਤੀ, ਬੈਲੀ, ਫਲੈਟਸ, ਲੋਫਰਸ ਜਾਂ ਹਾਈ ਹੀਲਜ਼ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ, ਪੋਨੀਟੇਲ, ਬਰੇਡ, ਜੂੜਾ ਜਾਂ ਗੁੱਤ ਆਦਿ ਮੁਟਿਆਰਾਂ ’ਤੇ ਸੂਟ ਕਰਦੀਆਂ ਹਨ। ਬੈਗੀ ਜੀਨਸ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਮਾਰਕੀਟ ’ਚ ਵੱਖ-ਵੱਖ ਡਿਜ਼ਾਈਨਾਂ ਅਤੇ ਰੰਗਾਂ ਦੀਆਂ ਬੈਗੀ ਜੀਨਸ ਉਪਲੱਬਧ ਹਨ। ਮੁਟਿਆਰਾਂ ਆਪਣੀ ਪਸੰਦ ਅਨੁਸਾਰ ਇਨ੍ਹਾਂ ਨੂੰ ਚੁਣ ਕੇ ਇਕ ਯੂਨੀਕ ਅਤੇ ਅਟਰੈਕਟਿਵ ਲੁਕ ਕ੍ਰੀਏਟ ਕਰ ਰਹੀਆਂ ਹਨ। ਬੈਗੀ ਜੀਨ ਅੱਜ ਦੀਆਂ ਮੁਟਿਆਰਾਂ ਦਾ ਫ਼ੈਸ਼ਨ ਆਈਕਨ ਬਣ ਚੁੱਕੀ ਹੈ।


author

DIsha

Content Editor

Related News