ਮੁਟਿਆਰਾਂ ਨੂੰ ‘ਕਿਊਟ ਲੁਕ’ ਦੇ ਰਹੀ ਫੌਕਸ ਫਰ ਜੈਕਟ

Monday, Jan 05, 2026 - 09:52 AM (IST)

ਮੁਟਿਆਰਾਂ ਨੂੰ ‘ਕਿਊਟ ਲੁਕ’ ਦੇ ਰਹੀ ਫੌਕਸ ਫਰ ਜੈਕਟ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਔਰਤਾਂ ਦੀ ਵਾਰਡਰੋਬ ’ਚ ਵਿੰਟਰ ਵੀਅਰ ਦੀ ਰੌਣਕ ਵਧ ਜਾਂਦੀ ਹੈ। ਕੋਟ, ਸਵੈਟਰ ਅਤੇ ਵਿੰਟਰ ਡ੍ਰੈੱਸ ਅਤੇ ਤਰ੍ਹਾਂ-ਤਰ੍ਹਾਂ ਦੀਆਂ ਜੈਕਟਾਂ ਤੋਂ ਇਲਾਵਾ ਫੌਕਸ ਫਰ ਜੈਕਟ ਹਰ ਮੁਟਿਆਰ ਨੂੰ ਸਟਾਈਲਿਸ਼ ਅਤੇ ਕਿਊਟ ਲੁਕ ਦਿੰਦੀ ਹੈ। ਇਹ ਜੈਕਟ ਨਾ ਸਿਰਫ਼ ਠੰਢ ਤੋਂ ਬਚਾਉਂਦੀ ਹੈ, ਸਗੋਂ ਦਿਸਣ ’ਚ ਬਹੁਤ ਸਾਫਟ, ਆਕਰਸ਼ਕ ਅਤੇ ਲਗਜ਼ਰੀ ਫੀਲ ਦਿੰਦੀ ਹੈ। ਇਸ ਦਾ ਮੁਲਾਇਮ ਫਰ ਫੈਬ੍ਰਿਕ ਇਸ ਨੂੰ ਦੂਜੀਆਂ ਜੈਕਟਾਂ ਤੋਂ ਵੱਖ ਬਣਾਉਂਦਾ ਹੈ, ਜੋ ਮੁਟਿਆਰਾਂ ਨੂੰ ਮਾਡਰਨ, ਟ੍ਰੈਂਡੀ ਅਤੇ ਯੂਨੀਕ ਲੁਕ ਦਿੰਦਾ ਹੈ। ਫੌਕਸ ਫਰ ਜੈਕਟ ਲੰਬੀ, ਮੀਡੀਅਮ ਅਤੇ ਸ਼ਾਰਟ ਲੈਂਥ ’ਚ ਉਪਲਬਧ ਹੁੰਦੀ ਹੈ ਪਰ ਮੁਟਿਆਰਾਂ ਜ਼ਿਆਦਾਤਰ ਸ਼ਾਰਟ ਜਾਂ ਕ੍ਰਾਪਡ ਵਰਜ਼ਨ ਪਸੰਦ ਕਰ ਰਹੀਆਂ ਹਨ। ਕ੍ਰਾਪ ਜੈਕਟ ਹਾਈ ਵੇਸਟ ਬਾਟਮਜ਼ ਨਾਲ ਪਰਫੈਕਟ ਲੱਗਦੀ ਹੈ ਅਤੇ ਬਾਡੀ ਨੂੰ ਸ਼ੇਪਫੁਲ ਦਿਖਾਉਂਦੀ ਹੈ।

ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਡਾਰਕ ਸ਼ੇਡਜ਼ ਜਿਵੇਂ ਬਰਾਊਨ, ਚਾਕਲੇਟ, ਮੈਰੂਨ, ਰੈੱਡ ਅਤੇ ਬਲੈਕ ਸਭ ਤੋਂ ਵੱਧ ਟ੍ਰੈਂਡ ’ਚ ਹਨ। ਇਹ ਰੰਗ ਸਰਦੀਆਂ ’ਚ ਰਿਚ ਅਤੇ ਐਲੀਗੈਂਟ ਲੁਕ ਦਿੰਦੇ ਹਨ। ਉੱਥੇ ਹੀ, ਲਾਈਟ ਸ਼ੇਡਜ਼ ’ਚ ਵ੍ਹਾਈਟ, ਕਰੀਮ, ਬੇਬੀ ਪਿੰਕ ਅਤੇ ਲਾਈਟ ਬਲਿਊ ਮੁਟਿਆਰਾਂ ਦੀ ਪਹਿਲੀ ਪਸੰਦ ਹਨ, ਜੋ ਉਨ੍ਹਾਂ ਨੂੰ ਕਿਊਟ ਲੁਕ ਦਿੰਦੇ ਹਨ। ਮੁਟਿਆਰਾਂ ਇਨ੍ਹਾਂ ਨੂੰ ਕੈਜ਼ੂਅਲ ਲੁਕ ਲਈ ਜੀਨਸ ਜਾਂ ਟ੍ਰਾਊਜ਼ਰ ਨਾਲ ਪੇਅਰ ਕਰ ਰਹੀਆਂ ਹਨ। ਮੁਟਿਆਰਾਂ ਬਲੈਕ ਜੀਨਸ ’ਤੇ ਬਰਾਊਨ, ਰੈੱਡ ਅਤੇ ਵ੍ਹਾਈਟ ਫਰ ਜੈਕਟ ਸਟਾਈਲ ਕਰ ਕੇ ਟ੍ਰੈਂਡੀ ਕੈਜ਼ੂਅਲ ਲੁਕ ਪਾ ਰਹੀਆਂ ਹਨ। ਇਨ੍ਹਾਂ ਦੇ ਨਾਲ ਸਨੀਕਰਸ ਜਾਂ ਬੂਟਸ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰ ਰਹੇ ਹਨ। ਇੰਡੀਅਨ ਅਤੇ ਇੰਡੋ-ਵੈਸਟਰਨ ’ਚ ਪਲਾਜ਼ੋ, ਪਲਾਜ਼ੋ ਪੈਂਟਸ ਜਾਂ ਫਾਰਮਲ ਪੈਂਟਸ ਦੇ ਨਾਲ ਵੀ ਇਹ ਖੂਬ ਜੱਚਦੀ ਹੈ।

ਕੁਝ ਮੁਟਿਆਰਾਂ ਕੁੜਤੀ ਜਾਂ ਟਾਪ ’ਤੇ ਫਰ ਜੈਕਟ ਪਾ ਕੇ ਫਿਊਜ਼ਨ ਲੁਕ ਕ੍ਰੀਏਟ ਕਰ ਰਹੀਆਂ ਹਨ। ਪਾਰਟੀ ’ਚ ਬਾਡੀਕਾਨ ਡ੍ਰੈੱਸ ਜਾਂ ਮਿਡੀ ਫਰਾਕ ’ਤੇ ਵੀ ਇਹ ਬਹੁਤ ਸੋਹਣੀ ਲੱਗਦੀ ਹੈ। ਇਸ ਦੇ ਡਿਜ਼ਾਈਨ ’ਚ ਬਟਨ, ਜ਼ਿਪ, ਪਾਕੇਟਸ ਅਤੇ ਕਾਲਰ ਦੀ ਵੈਰਾਇਟੀ ਮਿਲਦੀ ਹੈ। ਕੁਝ ’ਚ ਹੁਡ ਵੀ ਹੁੰਦਾ ਹੈ, ਜੋ ਲੁਕ ਨੂੰ ਹੋਰ ਵੀ ਕਿਊਟ ਬਣਾਉਂਦਾ ਹੈ। ਕੁਝ ਜੈਕਟਾਂ ’ਚ ਸਟੋਨ ਵਰਕ, ਬੀਡਸ, ਪੈਚ ਵਰਕ ਜਾਂ ਲੈਸ ਡਿਟੇਲਿੰਗ ਵੀ ਹੁੰਦੀ ਹੈ ਜੋ ਇਨ੍ਹਾਂ ਨੂੰ ਰਾਇਲ ਬਣਾਉਂਦੀ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਇਨ੍ਹਾਂ ਨੂੰ ਖੂਬ ਪਸੰਦ ਕਰ ਰਹੀਆਂ ਹਨ। ਮੁਟਿਆਰਾਂ ਫਰ ਜੈਕਟ ਦੇ ਨਾਲ ਆਪਣੀ ਲੁਕ ਨੂੰ ਹੋਰ ਸਟਾਈਲਿਸ਼ ਬਣਾਉਣ ਲਈ ਟ੍ਰੈਂਡੀ ਬੈਗਸ, ਈਅਰਰਿੰਗਸ, ਬ੍ਰੇਸਲੇਟ, ਚੇਨ, ਘੜੀ ਅਤੇ ਹੇਅਰ ਅਸੈਸਰੀਜ਼ ਸ਼ਾਮਲ ਕਰ ਰਹੀਆਂ ਹਨ।

ਓਪਨ ਹੇਅਰਜ਼ ਜਾਂ ਹਾਈ ਪੋਨੀਟੇਲ ਦੇ ਨਾਲ ਇਹ ਪਰਫੈਕਟ ਲੱਗਦੀਆਂ ਹਨ। ਕੁਝ ਮੁਟਿਆਰਾਂ ਫਰ ਬਾਟਮਜ਼ ਦੇ ਨਾਲ ਮੋਨੋਕ੍ਰੋਮ ਲੁਕ ਵੀ ਟ੍ਰਾਈ ਕਰ ਰਹੀਆਂ ਹਨ। ਕੁੱਲ ਮਿਲਾ ਕੇ, ਫੌਕਸ ਫਰ ਜੈਕਟ ਇਸ ਸਰਦੀ ਦਾ ‘ਮਸਟ-ਹੈਵ ਪੀਸ’ ਬਣ ਗਈ ਹੈ। ਇਹ ਨਾ ਸਿਰਫ਼ ਸਰਦੀ ਤੋਂ ਬਚਾਅ ਕਰਦੀ ਹੈ, ਸਗੋਂ ਮੁਟਿਆਰਾਂ ਦੀ ਲੁਕ ਨੂੰ ਚਾਰ ਚੰਨ ਲਾ ਦਿੰਦੀ ਹੈ। ਟ੍ਰੈਂਡਸ ਅਨੁਸਾਰ, ਫੌਕਸ ਫਰ ਇਸ ਸੀਜ਼ਨ ’ਚ ਲਗਜ਼ਰੀ ਅਤੇ ਕੋਜ਼ੀ ਵਾਈਬ ਦਾ ਪ੍ਰਤੀਕ ਬਣ ਗਈ ਹੈ, ਜਿਸ ਨੂੰ ਜ਼ਿਆਦਾਤਰ ਮੁਟਿਆਰਾਂ ਆਪਣੀ ਵਾਰਡਰੋਬ ’ਚ ਜ਼ਰੂਰ ਸ਼ਾਮਲ ਕਰ ਰਹੀਆਂ ਹਨ।


author

DIsha

Content Editor

Related News