ਸ਼ਾਰਟ ਡ੍ਰੈੱਸ ਦੇ ਨਾਲ ਮੁਟਿਆਰਾਂ ਨੂੰ ਪਸੰਦ ਆ ਰਹੇ ਓਵਰਕੋਟ
Sunday, Dec 28, 2025 - 10:10 AM (IST)
ਮੁੰਬਈ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਓਵਰਕੋਟ ਦਾ ਕ੍ਰੇਜ਼ ਸਿਖਰ ’ਤੇ ਪਹੁੰਚ ਜਾਂਦਾ ਹੈ। ਮੁਟਿਆਰਾਂ ਅਤੇ ਔਰਤਾਂ ਅਜਿਹੀਆਂ ਵਿੰਟਰ ਡ੍ਰੈੱਸਾਂ ਚੁਣਦੀਆਂ ਹਨ ਜੋ ਠੰਡ ਤੋਂ ਬਚਾਅ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਦੇਵੇ। ਕਈ ਮੁਟਿਆਰਾਂ ਮਲਟੀ ਲੇਅਰਿੰਗ ਜਿਵੇਂ ਸਵੈਟਰ, ਜੈਕੇਟ ਜਾਂ ਕੋਟੀ ਪਹਿਨਣ ਦੀ ਬਜਾਏ ਸਿੰਗਲ ਲੇਅਰ ਨੂੰ ਤਰਜੀਹ ਦਿੰਦੀਆਂ ਹਨ, ਤਾਂ ਜੋ ਪੂਰਾ ਦਿਨ ਕੰਫਰਟੇਬਲ ਰਹਿਣ ਅਤੇ ਠੰਡ ਤੋਂ ਵੀ ਬਚਿਆ ਜਾ ਸਕੇ। ਇਹੀ ਵਜ੍ਹਾ ਹੈ ਕਿ ਓਵਰਕੋਟ ਇਨ੍ਹੀਂ ਦਿਨੀਂ ਉਨ੍ਹਾਂ ਦੀ ਪਹਿਲੀ ਪਸੰਦ ਬਣ ਗਏ ਹਨ।
ਓਵਰਕੋਟ ਨਾ ਸਿਰਫ ਠੰਡ ਤੋਂ ਬਚਾਉਂਦੇ ਹਨ, ਸਗੋਂ ਸੈਲੀਬ੍ਰਿਟੀ ਵਰਗਾ ਗਲੈਮਰਸ ਅਤੇ ਖੂਬਸੂਰਤ ਲੁਕ ਵੀ ਦਿੰਦੇ ਹਨ। ਇੰਡੀਅਨ ਹੋਵੇ ਜਾਂ ਵੈਸਟਰਨ ਵੀਅਰ, ਓਵਰਕੋਟ ਹਰ ਤਰ੍ਹਾਂ ਦੀ ਡ੍ਰੈੱਸ ਨਾਲ ਪਰਫੈਕਟ ਮੈਚ ਕਰਦੇ ਹਨ। ਖਾਸ ਕਰ ਕੇ ਸ਼ਾਰਟ ਡ੍ਰੈੱਸ, ਵਨ ਪੀਸ ਡ੍ਰੈੱਸ, ਸ਼ਾਰਟ ਫਰਾਕ, ਬਾਡੀਕਾਨ ਡ੍ਰੈੱਸ ਅਤੇ ਟੀ-ਸ਼ਰਟ ਦੇ ਨਾਲ ਸ਼ਾਰਟਸ, ਟਾਪਸ ਦੇ ਨਾਲ ਸਕਰਟ ਆਦਿ ਦੇ ਨਾਲ ਓਵਰਕੋਟ ਸਟਾਈਲ ਕਰਨਾ ਮੁਟਿਆਰਾਂ ਦਾ ਫੇਵਰੇਟ ਟ੍ਰੈਂਡ ਬਣ ਗਿਆ ਹੈ। ਇਹ ਸਟਾਈਲ ਫ਼ੈਸ਼ਨ ਨਾਲ ਸਮਝੌਤਾ ਕੀਤੇ ਬਿਨਾਂ ਠੰਡ ਦਾ ਮੁਕਾਬਲਾ ਕਰਨ ਦਾ ਬੈਸਟ ਤਰੀਕਾ ਹੈ। ਪਾਰਟੀ ’ਚ ਵਨ ਪੀਸ ਡ੍ਰੈੱਸ ਪਹਿਨਣ ਵਾਲੀਆਂ ਮੁਟਿਆਰਾਂ ਵੀ ਓਵਰਕੋਟ ਨੂੰ ਖੂਬ ਪਸੰਦ ਕਰ ਰਹੀਆਂ ਹਨ, ਕਿਉਂਕਿ ਇਹ ਉਨ੍ਹਾਂ ਦੀ ਲੁਕ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾ ਦਿੰਦੇ ਹਨ।
ਓਵਰਕੋਟ ਸਾਧਾਰਣ ਕੋਟ ਵਰਗੇ ਹੁੰਦੇ ਹਨ। ਇਹ ਵੂਲਨ ਫੈਬਰਿਕ ਨਾਲ ਬਣੇ ਹੁੰਦੇ ਹਨ ਅਤੇ ਗੋਡਿਆਂ ਤੋਂ ਹੇਠਾਂ ਤੱਕ ਦੀ ਲੰਬਾਈ ’ਚ ਉਪਲੱਬਧ ਹੁੰਦੇ ਹਨ। ਵੱਖ-ਵੱਖ ਰੰਗਾਂ, ਡਿਜ਼ਾਈਨਾਂ ਅਤੇ ਪੈਟਰਨ ’ਚ ਮਿਲਣ ਵਾਲੇ ਓਵਰਕੋਟ ’ਚ ਚੌੜੀ ਜਾਂ ਛੋਟੀ ਕਾਲਰ, ਬਟਨ ਡਿਟੇਲਿੰਗ, 2-4 ਪਾਕੇਟਸ ਅਤੇ ਕੁਝ ’ਚ ਬੈਲਟ ਵੀ ਹੁੰਦੀ ਹੈ, ਜੋ ਵੇਸਟ ਨੂੰ ਸ਼ੇਪ ਦੇ ਕੇ ਲੁਕ ਨੂੰ ਹੋਰ ਸਟਾਈਲਿਸ਼ ਬਣਾਉਂਦੀ ਹੈ। ਮੁਟਿਆਰਾਂ ਇਨ੍ਹਾਂ ਨੂੰ ਵੈਸਟਰਨ ਡ੍ਰੈੱਸ ਜਿਵੇਂ ਜੀਨਸ-ਸ਼ਰਟ, ਜੀਨਸ-ਟਾਪ ਦੇ ਉੱਤੇ ਵੀ ਪਹਿਨਦੀਆਂ ਹਨ। ਓਵਰਕੋਟ ਦੀ ਖਾਸੀਅਤ ਇਸ ਦਾ ਕੰਫਰਟ ਹੈ। ਇਹ ਖੁੱਲ੍ਹੇ ਅਤੇ ਹਲਕੇ ਹੁੰਦੇ ਹਨ, ਇਸ ਲਈ ਆਊਟਿੰਗ, ਪਿਕਨਿਕ, ਸ਼ਾਪਿੰਗ ਜਾਂ ਲੰਮੀ ਯਾਤਰਾ ਦੌਰਾਨ ਦਿਨ-ਰਾਤ ਪਹਿਨੇ ਜਾ ਸਕਦੇ ਹਨ।
ਅਸੈਸਰੀਜ਼ ਦੇ ਨਾਲ ਸਟਾਈਲਿੰਗ ’ਚ ਸਕਾਰਫ, ਸਟਾਲ, ਵਾਚ, ਸਨਗਲਾਸਿਜ਼ ਜਾਂ ਗਾਗਲਸ ਜੋਡ਼ੇ ਜਾਂਦੇ ਹਨ, ਜੋ ਓਵਰਆਲ ਲੁਕ ਨੂੰ ਮਾਡਰਨ ਅਤੇ ਟ੍ਰੈਂਡੀ ਬਣਾਉਂਦੇ ਹਨ। ਫੁੱਟਵੀਅਰ ’ਚ ਸ਼ਾਰਟ ਡ੍ਰੈੱਸ ਦੇ ਨਾਲ ਲਾਂਗ ਬੂਟਸ, ਸਨੀਕਰਸ, ਬੈਲੀ ਹੀਲਸ ਜਾਂ ਐਂਕਲ ਬੂਟਸ ਟਰਾਈ ਕੀਤੇ ਜਾ ਰਹੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ ਸਭ ਤੋਂ ਪਾਪੁਲਰ ਹਨ, ਜਦੋਂ ਕਿ ਕੁਝ ਮੁਟਿਆਰਾਂ ਪੋਨੀਟੇਲ ਜਾਂ ਹਾਫ ਪੋਨੀ ਕਰਨਾ ਵੀ ਪਸੰਦ ਕਰ ਰਹੀਆਂ ਹਨ। ਇਹ ਟ੍ਰੈਂਡ ਨਾ ਸਿਰਫ ਪ੍ਰੈਕਟੀਕਲ ਹੈ, ਸਗੋਂ ਫੈਸ਼ਨੇਬਲ ਵੀ, ਜੋ ਸਰਦੀਆਂ ’ਚ ਮੁਟਿਆਰਾਂ ਨੂੰ ਠੰਡ ਅਤੇ ਸਟਾਈਲ ਦੋਵਾਂ ’ਚ ਅੱਗੇ ਰੱਖਦਾ ਹੈ। ਮੁਟਿਆਰਾਂ ਓਵਰਕੋਟ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਐਕਸਪੈਰੀਮੈਂਟ ਕਰ ਕੇ ਆਪਣੀ ਯੂਨੀਕ ਲੁਕ ਕ੍ਰਿਏਟ ਕਰ ਰਹੀਆਂ ਹਨ।
