ਸਰਦੀਆਂ ’ਚ ਮੁਟਿਆਰਾਂ ਨੂੰ ਟ੍ਰੈਂਡੀ ਲੁਕ ਦੇ ਰਹੀ ਕੌਡਰਾਏ ਜੈਕੇਟ

Friday, Jan 09, 2026 - 10:09 AM (IST)

ਸਰਦੀਆਂ ’ਚ ਮੁਟਿਆਰਾਂ ਨੂੰ ਟ੍ਰੈਂਡੀ ਲੁਕ ਦੇ ਰਹੀ ਕੌਡਰਾਏ ਜੈਕੇਟ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਫੈਸ਼ਨ ਦੀ ਦੁਨੀਆ ਵਿਚ ਗਰਮ ਅਤੇ ਸਟਾਈਲਿਸ਼ ਕੱਪੜਿਆਂ ਦੀ ਬਹਾਰ ਆ ਜਾਂਦੀ ਹੈ। ਇਨ੍ਹੀਂ ਦਿਨੀਂ ਮੁਟਿਆਰਾਂ ਖਾਸ ਕਰ ਕੇ ਕੌਡਰਾਏ ਜ਼ਿਪਰ ਜੈਕੇਟ ਨੂੰ ਬਹੁਤ ਪਸੰਦ ਕਰ ਰਹੀਆਂ ਹਨ। ਇਹ ਜੈਕੇਟ ਨਾ ਸਿਰਫ਼ ਉਨ੍ਹਾਂ ਨੂੰ ਟ੍ਰੈਂਡੀ ਲੁਕ ਦਿੰਦੀ ਹੈ, ਸਗੋਂ ਕੜਾਕੇ ਦੀ ਠੰਢ ਤੋਂ ਵੀ ਪੂਰਾ ਬਚਾਅ ਕਰਦੀ ਹੈ। ਕੌਡਰਾਏ ਫੈਬਰਿਕ ਦੀ ਖਾਸੀਅਤ ਇਹ ਹੈ ਕਿ ਇਹ ਦੂਜੀਆਂ ਜੈਕੇਟਾਂ ਦੇ ਮੁਕਾਬਲੇ ਜ਼ਿਆਦਾ ਗਰਮ ਅਤੇ ਆਰਾਮਦਾਇਕ ਹੁੰਦੀ ਹੈ। ਇਹੀ ਕਾਰਨ ਹੈ ਕਿ ਸਕੂਲ-ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਕੰਮਕਾਜੀ ਔਰਤਾਂ ਤੱਕ ਇਸ ਨੂੰ ਆਪਣੀ ਵਾਰਡਰੋਬ ਦਾ ਹਿੱਸਾ ਬਣਾ ਰਹੀਆਂ ਹਨ।

ਕੌਡਰਾਏ ਜ਼ਿਪਰ ਜੈਕੇਟ ’ਚ ਉਭਰੀਆਂ ਹੋਈਆਂ ਲਾਈਨਾਂ ਵਾਲਾ ਡਿਜ਼ਾਈਨ ਹੁੰਦਾ ਹੈ, ਜੋ ਇਸ ਨੂੰ ਬਹੁਤ ਆਕਰਸ਼ਕ ਬਣਾਉਂਦਾ ਹੈ। ਇਹ ਸਿੰਗਲ ਕਲਰ ਜਾਂ ਮਲਟੀਕਲਰ ਵਿਚ ਉਪਲੱਬਧ ਹੁੰਦੀ ਹੈ ਪਰ ਜ਼ਿਆਦਾਤਰ ਮੁਟਿਆਰਾਂ ਸਿੰਗਲ ਕਲਰ ਵਾਲੀ ਜੈਕੇਟ ਪਸੰਦ ਕਰ ਰਹੀਆਂ ਹਨ। ਡਾਰਕ ਸ਼ੇਡਜ਼ ਜਿਵੇਂ ਮੈਰੂਨ, ਰੈੱਡ, ਬਲੈਕ, ਬਲੂ ਅਤੇ ਲਾਈਟ ਸ਼ੇਡਜ਼ ਵਿਚ ਪੀਚ, ਲਾਈਟ ਪਿੰਕ, ਯੈਲੋ, ਵ੍ਹਾਈਟ, ਕਰੀਮ ਰੰਗ ਦੀਆਂ ਜੈਕੇਟਾਂ ਕਾਫ਼ੀ ਪਾਪੂਲਰ ਹਨ। ਇਨ੍ਹਾਂ ਵਿਚ ਲਾਂਗਜ਼ ਸਲੀਵਜ਼ , ਕਾਲਰ ਡਿਟੇਲਿੰਗ, ਜ਼ਿਪਰ ਜਾਂ ਬਟਨ ਅਤੇ 2 ਜੇਬਾਂ ਹੁੰਦੀਆਂ ਹਨ, ਜੋ ਇਸ ਨੂੰ ਸਟਾਈਲਿਸ਼ ਅਤੇ ਪ੍ਰੈਕਟੀਕਲ ਬਣਾਉਂਦੀਆਂ ਹਨ। ਜ਼ਿਆਦਾ ਠੰਢ ਵਿਚ ਜੇਬਾਂ ਹੱਥ ਗਰਮ ਰੱਖਣ ਅਤੇ ਮੋਬਾਈਲ ਕੈਰੀ ਕਰਨ ਦੇ ਕੰਮ ਆਉਂਦੀਆਂ ਹਨ। ਇਹ ਜੈਕੇਟ ਮੀਡੀਅਮ ਅਤੇ ਸ਼ਾਰਟ ਲੈਂਥ ਵਿਚ ਆਉਂਦੀ ਹੈ, ਦੋਵੇਂ ਹੀ ਲੰਬਾਈਆਂ ਮੁਟਿਆਰਾਂ ’ਤੇ ਖੂਬ ਜਚਦੀਆਂ ਹਨ।

ਇਸ ਜੈਕੇਟ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਵਰਸਟਾਈਲ ਹੋਣਾ ਹੈ। ਮੁਟਿਆਰਾਂ ਇਸ ਨੂੰ ਜੀਨਸ ਅਤੇ ਟੌਪ ਨਾਲ ਕੈਜ਼ੂਅਲ ਲੁਕ ਲਈ ਪਹਿਨ ਰਹੀਆਂ ਹਨ, ਤਾਂ ਸੂਟ, ਸਾੜ੍ਹੀ ਜਾਂ ਪਾਰਟੀ ਵੀਅਰ ਡਰੈੱਸ ’ਤੇ ਵੀ ਸਟਾਈਲ ਕਰ ਰਹੀਆਂ ਹਨ। ਲਾਂਗ ਕੁੜਤੀ ਜਾਂ ਸ਼ਾਰਟ ਡਰੈੱਸ ਦੇ ਉੱਪਰ ਇਸ ਨੂੰ ਓਪਨ ਰੱਖ ਕੇ ਸ਼ਰੱਗ ਵਾਂਗ ਪਹਿਨਿਆ ਜਾ ਸਕਦਾ ਹੈ, ਜਦਕਿ ਜ਼ਿਪ ਬੰਦ ਕਰ ਕੇ ਸਵੈਟਰ ਸਟਾਈਲ ਵਿਚ ਵੀ ਕੈਰੀ ਕੀਤਾ ਜਾ ਸਕਦਾ ਹੈ। ਇਨ੍ਹੀਂ ਦਿਨੀਂ ਇਸ ਦੇ ਅੰਦਰ ਸਵੈਟਰ ਪਹਿਨ ਕੇ ਲੇਅਰਡ ਲੁਕ ਤਿਆਰ ਕਰਨਾ ਵੀ ਟ੍ਰੈਂਡ ਵਿਚ ਹੈ। ਇਸ ਨਾਲ ਹਰ ਵਾਰ ਨਵਾਂ ਅਤੇ ਫਰੈਸ਼ ਲੁੱਕ ਮਿਲਦਾ ਹੈ। ਮੁਟਿਆਰਾਂ ਇਸ ਨੂੰ ਅਕਸੈੱਸਰੀਜ਼ ਨਾਲ ਸਟਾਈਲ ਕਰ ਕੇ ਆਪਣੀ ਲੁਕ ਨੂੰ ਹੋਰ ਵੀ ਆਕਰਸ਼ਕ ਬਣਾ ਰਹੀਆਂ ਹਨ।

ਬੈਗ, ਕ੍ਰਾਸ ਬਾਡੀ ਪਰਸ ਜਾਂ ਹੈਂਡਬੈਗ ਇਸ ਦੇ ਨਾਲ ਪ੍ਰਫੈਕਟ ਮੈਚ ਕਰਦੇ ਹਨ। ਹੇਅਰ ਸਟਾਈਲ ਵਿਚ ਹਾਈ ਪੋਨੀ, ਮੀਡੀਅਮ ਪੋਨੀ ਜਾਂ ਓਪਨ ਹੇਅਰਜ਼ ਖੂਬ ਸੂਟ ਕਰਦੇ ਹਨ। ਕੁਝ ਮੁਟਿਆਰਾਂ ਸਟਾਈਲਿਸ਼ ਸਨਗਲਾਸਿਜ਼ ਲਾ ਕੇ ਲੁੱਕ ਨੂੰ ਗਲੈਮਰਸ ਬਣਾ ਰਹੀਆਂ ਹਨ। ਫੁੱਟਵੀਅਰ ਦੀ ਗੱਲ ਕਰੀਏ ਤਾਂ ਜੀਨਸ ਦੇ ਨਾਲ ਸਨੀਕਰਸ ਜਾਂ ਲਾਂਗ ਬੂਟਸ, ਜਦਕਿ ਸੂਟ ਜਾਂ ਸਾੜ੍ਹੀ ਦੇ ਨਾਲ ਜੁੱਤੀ ਜਾਂ ਸੈਂਡਲ ਬਿਹਤਰੀਨ ਲੱਗਦੇ ਹਨ। ਇਹ ਜੈਕੇਟ ਹਰ ਉਮਰ ਦੀਆਂ ਔਰਤਾਂ ਅਤੇ ਮੁਟਿਆਰਾਂ ’ਤੇ ਸੂਟ ਕਰਦੀ ਹੈ। ਇਹੀ ਕਾਰਨ ਹੈ ਕਿ 2025-26 ਦੀਆਂ ਸਰਦੀਆਂ ਵਿਚ ਇਹ ਕਾਫ਼ੀ ਟ੍ਰੈਂਡ ਵਿਚ ਹੈ। ਇਹ ਮੁਟਿਆਰਾਂ ਨੂੰ ਨਾ ਸਿਰਫ਼ ਯੰਗ ਅਤੇ ਮਾਡਰਨ ਲੁਕ ਦਿੰਦੀ ਹੈ, ਸਗੋਂ ਉਨ੍ਹਾਂ ਦਾ ਕਾਨਫੀਡੈਂਸ ਵੀ ਬੂਸਟ ਕਰਦੀ ਹੈ। ਇਹ ਸਰਦੀਆਂ ਵਿਚ ਬਚਾਅ ਦੇ ਨਾਲ-ਨਾਲ ਸਟਾਈਲ ਅਤੇ ਆਰਾਮ ਦਾ ਪ੍ਰਫੈਕਟ ਕੰਬੀਨੇਸ਼ਨ ਹੈ।


author

DIsha

Content Editor

Related News