ਔਰਤਾਂ ਨੇ ਫਰੈਂਡ ਸਰਕਲ ਨਾਲ ਕੀਤਾ ਨਵਾਂ ਸਾਲ ‘ਸੈਲੀਬ੍ਰੇਟ’

Thursday, Jan 01, 2026 - 05:04 PM (IST)

ਔਰਤਾਂ ਨੇ ਫਰੈਂਡ ਸਰਕਲ ਨਾਲ ਕੀਤਾ ਨਵਾਂ ਸਾਲ ‘ਸੈਲੀਬ੍ਰੇਟ’

ਅੰਮ੍ਰਿਤਸਰ (ਕਵਿਸ਼ਾ) : ਸਾਲ ਦਾ ਆਖਰੀ ਦਿਨ ਹਰ ਕਿਸੇ ਲਈ ਖਾਸ ਹੁੰਦਾ ਹੈ ਪਰ ਅੰਮ੍ਰਿਤਸਰ ਦੀਆਂ ਔਰਤਾਂ ਲਈ ਇਹ ਦਿਨ ਫਰੈਂਡਸ਼ਿਪ, ਇੰਪੋਰਟੈਂਸ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਬੀਤੇ ਕੁੱਝ ਸਾਲਾਂ ’ਚ ਇਹ ਦੇਖਣ ਨੂੰ ਮਿਲਿਆ ਹੈ ਕਿ ਅੰਮ੍ਰਿਤਸਰੀ ਔਰਤਾਂ ਹੁਣ ਨਵੇਂ ਸਾਲ ਦੇ ਸਵਾਗਤ ਤੋਂ ਪਹਿਲਾਂ ਸਾਲ ਦੇ ਆਖਰੀ ਦਿਨ ਨੂੰ ਆਪਣੇ ਫਰੈਂਡ ਸਰਕਲ ਨਾਲ ਮਨਾਉਣ ਲੱਗੀਆਂ ਹਨ। ਇਹ ਚਲਨ ਨਾ ਸਿਰਫ ਮਨੋਰੰਜਨ ਦਾ ਜ਼ਰੀਆ ਬਣ ਰਿਹਾ ਹੈ, ਸਗੋਂ ਔਰਤਾਂ ਦੇ ਆਪਸੀ ਰਿਲੇਸ਼ਨਜ਼ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਉਥੇ ਹੀ ਔਰਤਾਂ ਨੇ ਆਪਣੇ ਫਰੈਂਡ ਸਰਕਲ ਨਾਲ ਨਵਾਂ ਸਾਲ ਵੀ ਸੈਲੀਬ੍ਰੇਟ ਕੀਤਾ।
ਅੰਮ੍ਰਿਤਸਰ, ਜੋ ਆਪਣੀ ਸੰਸਕ੍ਰਿਤੀ, ਖਾਣ-ਪੀਣ ਅਤੇ ਆਪਣੇਪਨ ਲਈ ਜਾਣਿਆ ਜਾਂਦਾ ਹੈ, ਉੱਥੇ ਦੀ ਔਰਤਾਂ ਇਸ ਦਿਨ ਨੂੰ ਬੇਹੱਦ ਖਾਸ ਅੰਦਾਜ਼ ’ਚ ਮਨਾਉਂਦੀਆਂ ਹਨ। ਕੋਈ ਕੈਫੇ ’ਚ ਲੰਚ ਪਾਰਟੀ ਰੱਖਦੀ ਹੈ, ਤਾਂ ਕੋਈ ਘਰ ’ਤੇ ਛੋਟੀ-ਜਿਹੀ ਗੈੱਟ-ਟੁਗੈਦਰ ਆਯੋਜਿਤ ਕਰਦੀ ਹੈ। ਕੁੱਝ ਔਰਤਾਂ ਨਾਲ ਮਿਲ ਕੇ ਸ਼ਾਪਿੰਗ ’ਤੇ ਜਾਂਦੀਆਂ ਹਨ ਤਾਂ ਕੁੱਝ ਇਤਿਹਾਸਕ ਸਥਾਨਾਂ ਜਾਂ ਧਾਰਮਿਕ ਅਸਥਾਨਾਂ ’ਤੇ ਜਾ ਕੇ ਸਾਲ ਭਰ ਦੀਆਂ ਚੰਗੀ ਯਾਦਾਂ ਲਈ ਧੰਨਵਾਦ ਅਦਾ ਕਰਦੀਆਂ ਹਨ। ਫਰੈਂਡ ਸਰਕਲ ਨਾਲ ਇਹ ਦਿਨ ਮਨਾਉਣ ਦਾ ਸਭ ਤੋਂ ਵੱਡਾ ਕਾਰਨ ਹੈ, ਬਿਨਾਂ ਕਿਸੇ ਪਰਿਵਾਰਕ ਜਾਂ ਸਮਾਜਿਕ ਜ਼ਿੰਮੇਦਾਰੀ ਦੇ ਖੁੱਲ੍ਹ ਕੇ ਹੱਸਣਾ ਅਤੇ ਖੁਦ ਲਈ ਸਮਾਂ ਕੱਢਣਾ ।
ਗ੍ਰਹਿਣੀਆਂ ਹੋਣ ਜਾਂ ਕੰਮਕਾਜੀ ਔਰਤਾਂ, ਸਾਰਿਆਂ ਲਈ ਇਹ ਦਿਨ ਇਕ ਬ੍ਰੇਕ ਦੀ ਤਰ੍ਹਾਂ ਹੁੰਦਾ ਹੈ, ਜਿੱਥੇ ਉਹ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕਦੀਆਂ ਹਨ ਅਤੇ ਸਾਲ ਭਰ ਦੇ ਅਨੁਭਵਾਂ ’ਤੇ ਚਰਚਾ ਕਰ ਸਕਦੀਆਂ ਹਨ, ਜੋ ਔਰਤਾਂ ਨੂੰ ਆਪਣੀ ਸੈਲਫ ਇੰਪੋਰਟੈਂਸ ਨੂੰ ਉਤਸ਼ਾਹ ਦੇਣ ’ਚ ਕਾਫੀ ਹੈਲਪਫੁੱਲ ਹੈ , ਜੋ ਉਨ੍ਹਾਂ ਦੇ ਕਾਨਫੀਡੈਂਸ ਨੂੰ ਹੋਰ ਵੀ ਜ਼ਿਆਦਾ ਵਧਾ ਰਿਹਾ ਹੈ।
ਇਸ ਸਾਲ ਵੀ ਅੰਮ੍ਰਿਤਸਰੀ ਔਰਤਾਂ ਨੇ ਆਪਣੇ ਫਰੈਂਡ ਸਰਕਲ ਨਾਲ ਵੱਖ-ਵੱਖ ਫ੍ਰੀ ਨਿਊ ਈਅਰ ਪਾਰਟੀ ਦੇ ਆਯੋਜਨ ਕੀਤੇ ਅਤੇ ਸਾਲ ਦੇ ਆਖਰੀ ਘੰਟੇ ਨੂੰ ਖੂਬਸੂਰਤੀ ਨਾਲ ਆਪਣੇ ਫਰੈਂਡ ਸਰਕਲ ਨਾਲ ਮਨਾਇਆ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਨਿਊ ਈਅਰ ਨੂੰ ਆਪਣੇ ਵੱਖ ਅੰਦਾਜ਼ ਨਾਲ ਮਨਾਉਦੇ ਹੋਏ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ।


author

Aarti dhillon

Content Editor

Related News