ਕੰਫਰਟ ਅਤੇ ਸਟਾਈਲ ਦਾ ਕੰਬੀਨੇਸ਼ਨ ਬਣੇ ‘ਐਂਕਲ ਬੂਟਸ’

Friday, Jan 02, 2026 - 09:34 AM (IST)

ਕੰਫਰਟ ਅਤੇ ਸਟਾਈਲ ਦਾ ਕੰਬੀਨੇਸ਼ਨ ਬਣੇ ‘ਐਂਕਲ ਬੂਟਸ’

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਮੁਟਿਆਰਾਂ ਅਤੇ ਔਰਤਾਂ ਹਮੇਸ਼ਾ ਅਜਿਹੇ ਫੁੱਟਵੀਅਰ ਦੀ ਤਲਾਸ਼ ’ਚ ਰਹਿੰਦੀਆਂ ਹਨ ਜੋ ਸਟਾਈਲ ਦੇ ਨਾਲ-ਨਾਲ ਕੰਫਰਟ ਵੀ ਦੇਵੇ। ਹੀਲਜ਼, ਸੈਂਡਲ, ਬੈਲੀ, ਜੁੱਤੀ, ਸਪੋਰਟਸ ਸ਼ੂਜ਼, ਸਨੀਕਰਸ, ਫਲੈਟਸ ਅਤੇ ਲੋਫਰਜ਼ ਤੋਂ ਇਲਾਵਾ ਐਂਕਲ ਬੂਟਸ ਅੱਜਕੱਲ ਉਨ੍ਹਾਂ ਦੀ ਟਾਪ ਚੁਆਇਸ ਬਣ ਗਏ ਹਨ। ਇਨ੍ਹੀਂ ਦਿਨੀਂ ਐਂਕਲ ਬੂਟਸ ਦਾ ਟ੍ਰੈਂਡ ਹੋਰ ਵੀ ਮਜ਼ਬੂਤ ਹੋ ਰਿਹਾ ਹੈ। ਇਨ੍ਹਾਂ ’ਚ ਪੁਆਇੰਟਿਡ ਟੋਅ, ਸੂਡ ਮਟੀਰੀਅਲ, ਬਰਾਊਨ ਅਤੇ ਬਰਗੰਡੀ ਕਲਰਸ, ਨਾਲ ਹੀ ਚੇਲਸੀ ਅਤੇ ਵੈਸਟਰਨ ਸਟਾਈਲ ਕਾਫ਼ੀ ਪਾਪੂਲਰ ਹਨ। ਇਹ ਬੂਟ ਨਾ ਸਿਰਫ਼ ਮੁਟਿਆਰਾਂ ਨੂੰ ਟ੍ਰੈਂਡੀ ਲੁੱਕ ਦਿੰਦੇ ਹਨ, ਸਗੋਂ ਹਰ ਮੌਸਮ ਅਤੇ ਆਕੇਜ਼ਨ ਲਈ ਪਰਫੈਕਟ ਹਨ।

ਐਂਕਲ ਬੂਟਸ ਦੀ ਸਭ ਤੋਂ ਵੱਡੀ ਖ਼ਾਸੀਅਤ ਉਨ੍ਹਾਂ ਦੀ ਐਂਕਲ ਲੈਂਥ ਹੈ, ਜੋ ਪੈਰਾਂ ਨੂੰ ਕਵਰ ਕਰਦੇ ਹੋਏ ਸਟਾਈਲਿਸ਼ ਦਿੱਖ ਦਿੰਦੀ ਹੈ। ਜ਼ਿਆਦਾਤਰ ਇਹ ਲੈਦਰ ਜਾਂ ਸੂਡ ਦੇ ਬਣੇ ਹੁੰਦੇ ਹਨ, ਜੋ ਬਲੈਕ, ਬਰਾਊਨ, ਗ੍ਰੇਅ, ਡਾਰਕ ਗ੍ਰੀਨ, ਡਾਰਕ ਬਲਿਊ, ਚਾਕਲੇਟ, ਮੈਰੂਨ ਤੇ ਬਰਗੰਡੀ ਵਰਗੇ ਗੂੜ੍ਹੇ ਰੰਗਾਂ ’ਚ ਉਪਲੱਬਧ ਹਨ। ਸੂਡ ਐਂਕਲ ਬੂਟਸ ਇਨ੍ਹੀਂ ਦਿਨੀਂ ਖ਼ਾਸ ਤੌਰ ’ਤੇ ਹਿੱਟ ਹਨ, ਕਿਉਂਕਿ ਇਹ ਸੌਫਟ ਅਤੇ ਲਗਜ਼ਰੀ ਫੀਲ ਦਿੰਦੇ ਹਨ। ਜ਼ਿਆਦਾਤਰ ਮੁਟਿਆਰਾਂ ਐਂਕਲ ਬੂਟਸ ਨੂੰ ਇਸ ਲਈ ਪਸੰਦ ਕਰਦੀਆਂ ਹਨ ਕਿਉਂਕਿ ਇਹ ਵਰਸਟਾਈਲ ਹਨ। ਕੈਜ਼ੁਅਲ ਲੁੱਕ ਲਈ ਜੀਨਸ ਜਾਂ ਟਰਾਊਜ਼ਰਜ਼ ਨਾਲ ਪੇਅਰ ਕਰੀਏ ਤਾਂ ਪਰਫੈਕਟ ਕੈਜ਼ੁਅਲ ਵਾਈਬਸ ਆਉਂਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਟ੍ਰੈਂਡ ’ਚ ਪੁਆਇੰਟਿਡ ਟੋਅ ਵਾਲੇ ਬਲੈਕ ਜਾਂ ਬਰਾਊਨ ਐਂਕਲ ਬੂਟਸ ਜੀਨਸ ਨਾਲ ਸਭ ਤੋਂ ਜ਼ਿਆਦਾ ਦੇਖੇ ਜਾ ਰਹੇ ਹਨ। ਆਊਟਿੰਗ, ਪਿਕਨਿਕ, ਸ਼ਾਪਿੰਗ ਜਾਂ ਟ੍ਰੈਵਲ ’ਤੇ ਇਹ ਮੁਟਿਆਰਾਂ ਨੂੰ ਕੰਫਰਟੇਬਲ ਫੀਲ ਕਰਵਾਉਂਦੇ ਹਨ।

ਫਾਰਮਲ ਮੌਕਿਆਂ ਜਿਵੇਂ ਕਿ ਆਫਿਸ, ਇੰਟਰਵਿਊ, ਮੀਟਿੰਗ ਜਾਂ ਪਾਰਟੀ ’ਚ ਐਂਕਲ ਬੂਟਸ ਮੁਟਿਆਰਾਂ ਅਤੇ ਔਰਤਾਂ ਨੂੰ ‘ਬੌਸ ਲੇਡੀ’ ਲੁੱਕ ਦਿੰਦੇ ਹਨ। ਫਾਰਮਲ ਡਰੈੱਸ, ਪੈਂਟ-ਸੂਟ ਜਾਂ ਬਲੇਜ਼ਰ ਨਾਲ ਪੇਅਰ ਕਰ ਕੇ ਪ੍ਰੋਫੈਸ਼ਨਲ ਦਿੱਖ ਕ੍ਰੀਏਟ ਕੀਤੀ ਜਾ ਸਕਦੀ ਹੈ। ਪਾਰਟੀ ਵੀਅਰ ਡਰੈੱਸ ਜਾਂ ਸਕਰਟ ਨਾਲ ਸਟਿਲੇਟੋ ਹੀਲ ਵਾਲੇ ਐਂਕਲ ਬੂਟਸ ਗਲੈਮਰਸ ਟੱਚ ਐਡ ਕਰਦੇ ਹਨ। ਵਿਆਹ ਜਾਂ ਸਪੈਸ਼ਲ ਇਵੈਂਟਸ ’ਚ ਵੀ ਇਹ ਸ਼ਾਨਦਾਰ ਲੱਗਦੇ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫਿਸ ਜਾਣ ਵਾਲੀਆਂ ਔਰਤਾਂ ਤੱਕ, ਸਾਰੇ ਇਨ੍ਹਾਂ ਨੂੰ ਪਸੰਦ ਕਰਦੇ ਹਨ ਕਿਉਂਕਿ ਇਹ ਹਰ ਆਊਟਫਿੱਟ ਨਾਲ ਮੈਚ ਕਰ ਜਾਂਦੇ ਹਨ। ਇਨ੍ਹੀਂ ਦਿਨੀਂ ਬੈਲਟਿਡ ਜਾਂ ਸਟੱਡਿਡ ਡਿਟੇਲਿੰਗ ਵਾਲੇ ਐਂਕਲ ਬੂਟਸ ਪਾਰਟੀ ਲੁੱਕ ਨੂੰ ਹੋਰ ਨਿਖਾਰ ਰਹੇ ਹਨ। ਮੁੱਖ ਟ੍ਰੈਂਡਸ ’ਚ ਪੁਆਇੰਟਿਡ ਟੋਅ ਸੂਡ ਬੂਟਸ, ਚੇਲਸੀ ਸਟਾਈਲ, ਵੈਸਟਰਨ ਇੰਸਪਾਇਰਡ ਅਤੇ ਸਲਾਊਚੀ ਐਂਕਲ ਬੂਟਸ ਸ਼ਾਮਲ ਹਨ। ਐਂਕਲ ਬੂਟਸ ਨਾ ਸਿਰਫ਼ ਦਿਸਣ ’ਚ ਸੁੰਦਰ ਹੁੰਦੇ ਹਨ, ਸਗੋਂ ਮੁਟਿਆਰਾਂ ਦੀ ਲੁਕ ਨੂੰ ਮਾਡਰਨ, ਕਾਨਫੀਡੈਂਟ ਅਤੇ ਆਕਰਸ਼ਕ ਬਣਾਉਂਦੇ ਹਨ।ਇਹ ਬੂਟ ਮੁਟਿਆਰਾਂ ਦਾ ਸਟਾਈਲ ਸਟੇਟਮੈਂਟ ਬਣ ਗਏ ਹਨ। ਇਹੀ ਕਾਰਨ ਹੈ ਕਿ ਐਂਕਲ ਬੂਟਸ ਜ਼ਿਆਦਾਤਰ ਮੁਟਿਆਰਾਂ ਦੇ ਵਾਰਡਰੋਬ ਦਾ ਹਿੱਸਾ ਬਣੇ ਹੋਏ ਹਨ। ਇਹ ਹਰ ਮੌਸਮ ’ਚ ਉਨ੍ਹਾਂ ਦੇ ਹਰ ਆਊਟਫਿਟ ਨੂੰ ਕੰਪਲੀਟ ਕਰਦੇ ਹਨ।


author

DIsha

Content Editor

Related News