ਵੈਲਵੇਟ ਕੋਟ ਦੇ ਰਹੇ ਮੁਟਿਆਰਾਂ ਨੂੰ ਰਾਇਲ ਲੁਕ

Saturday, Jan 03, 2026 - 09:52 AM (IST)

ਵੈਲਵੇਟ ਕੋਟ ਦੇ ਰਹੇ ਮੁਟਿਆਰਾਂ ਨੂੰ ਰਾਇਲ ਲੁਕ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ’ਚ ਗਰਮਾਹਟ ਅਤੇ ਸਟਾਈਲ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਇਸ ਸੀਜ਼ਨ ’ਚ ਮੁਟਿਆਰਾਂ ਅਤੇ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਵਿੰਟਰ ਡ੍ਰੈੱਸਾਂ ਪਹਿਨਦੀਆਂ ਹਨ, ਜੋ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦੇ ਨਾਲ-ਨਾਲ ਸਟਾਈਲਿਸ਼ ਲੁਕ ਵੀ ਦਿੰਦੀਆਂ ਹਨ। ਡਿਜ਼ਾਈਨਰ ਕੋਟ, ਜੈਕਟ, ਸ਼੍ਰਗ ਅਤੇ ਸਵੈਟਰ ਤਾਂ ਆਮ ਹਨ ਪਰ ਵੈਲਵੇਟ ਫੈਬਰਿਕ ਦੇ ਕੋਟ ਇਨ੍ਹੀਂ ਦਿਨੀਂ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। ਵੈਲਵੇਟ ਕੋਟ ਦੀ ਚਮਕਦਾਰ ਬਣਾਵਟ ਅਤੇ ਰਾਇਲ ਫੀਲ ਮੁਟਿਆਰਾਂ ਨੂੰ ਹਰ ਮੌਕੇ ’ਤੇ ਕਲਾਸੀ ਅਤੇ ਆਕਰਸ਼ਕ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਇਨ੍ਹਾਂ ਨੂੰ ਆਪਣੀ ਪਹਿਲੀ ਪਸੰਦ ਬਣਾ ਰਹੀਆਂ ਹਨ।

ਵੈਲਵੇਟ ਫੈਬਰਿਕ ਦੀ ਖਾਸੀਅਤ ਇਸ ਦਾ ਸ਼ਾਇਨੀ ਅਤੇ ਸਾਫਟ ਟੈਕਸਚਰ ਹੈ, ਜੋ ਹੋਰ ਕੋਟਾਂ ਜਾਂ ਸਵੈਟਰਾਂ ਨਾਲੋਂ ਇਸ ਨੂੰ ਵੱਖ ਅਤੇ ਵਧੇਰੇ ਆਕਰਸ਼ਕ ਬਣਾਉਂਦਾ ਹੈ। ਇਹ ਚਮਕ ਮੁਟਿਆਰਾਂ ਦੀ ਖ਼ੂਬਸੂਰਤੀ ਨੂੰ ਕਈ ਗੁਣਾ ਵਧਾ ਦਿੰਦੀ ਹੈ। ਵੈਲਵੇਟ ਕੋਟ ਸ਼ਾਰਟ, ਮੀਡੀਅਮ ਅਤੇ ਲੌਂਗ ਲੈਂਥ ’ਚ ਉਪਲਬਧ ਹਨ ਪਰ ਜ਼ਿਆਦਾਤਰ ਮੁਟਿਆਰਾਂ ਮੀਡੀਅਮ ਜਾਂ ਸ਼ਾਰਟ ਲੈਂਥ ਨੂੰ ਤਰਜੀਹ ਦਿੰਦੀਆਂ ਹਨ, ਕਿਉਂਕਿ ਇਹ ਕੈਜ਼ੂਅਲ ਅਤੇ ਫਾਰਮਲ ਦੋਵਾਂ ਲੁਕ ਲਈ ਪਰਫੈਕਟ ਹੁੰਦੇ ਹਨ। ਇਨ੍ਹਾਂ ਕੋਟਾਂ ਦੀ ਬਹੁਮੁਖੀ ਪ੍ਰਤਿਭਾ ਇਹ ਹੈ ਕਿ ਇਨ੍ਹਾਂ ਨੂੰ ਇੰਡੀਅਨ, ਵੈਸਟਰਨ ਜਾਂ ਇੰਡੋ-ਵੈਸਟਰਨ ਕਿਸੇ ਵੀ ਡ੍ਰੈੱਸ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਵੈਸਟਰਨ ਸਟਾਈਲ ’ਚ ਜੀਨਸ ਅਤੇ ਟਾਪ ਦੇ ਨਾਲ ਵੈਲਵੇਟ ਕੋਟ ਬੇਹੱਦ ਟ੍ਰੈਂਡੀ ਲੱਗਦਾ ਹੈ।

ਪਾਰਟੀ ਵੀਅਰ ਡ੍ਰੈੱਸ ਦੇ ਨਾਲ ਇਹ ਲੁਕ ਨੂੰ ਹੋਰ ਵੀ ਗਲੈਮਰਸ ਬਣਾਉਂਦੇ ਹਨ। ਉੱਥੇ ਹੀ, ਇੰਡੀਅਨ ਡ੍ਰੈੱਸ ਜਿਵੇਂ ਸਾੜ੍ਹੀ, ਸੂਟ ਜਾਂ ਲਹਿੰਗੇ ਦੇ ਨਾਲ ਇਸ ਨੂੰ ਪਹਿਨ ਕੇ ਰਾਇਲ ਅਤੇ ਐਲੀਗੈਂਟ ਲੁਕ ਹਾਸਲ ਕੀਤੀ ਜਾ ਸਕਦੀ ਹੈ। ਵਿਆਹਾਂ ਦੇ ਸੀਜ਼ਨ ’ਚ ਤਾਂ ਸੱਜ ਵਿਆਹੀਆਂ ਅਤੇ ਔਰਤਾਂ ਵੈਲਵੇਟ ਕੋਟ ਨੂੰ ਸਾੜ੍ਹੀ ਜਾਂ ਅਨਾਰਕਲੀ ਸੂਟ ਦੇ ਉੱਪਰ ਪਹਿਨ ਕੇ ਖ਼ਾਸ ਅੰਦਾਜ਼ ਬਿਖੇਰਦੀਆਂ ਦਿਖਾਈ ਦਿੰਦੀਆਂ ਹਨ। ਇਹ ਠੰਢ ਤੋਂ ਬਚਾਅ ਦੇ ਨਾਲ-ਨਾਲ ਰਵਾਇਤੀ ਆਊਟਫਿੱਟ ਨੂੰ ਮਾਡਰਨ ਟੱਚ ਦਿੰਦਾ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਡਾਰਕ ਸ਼ੇਡਜ਼ ਜਿਵੇਂ ਬ੍ਰਾਊਨ, ਰੈੱਡ, ਮੈਰੂਨ ਅਤੇ ਬਲੂ ਸਭ ਤੋਂ ਪ੍ਰਸਿੱਧ ਹਨ, ਜੋ ਵਿੰਟਰ ਵਾਈਬਸ ਨਾਲ ਪਰਫੈਕਟ ਮੈਚ ਕਰਦੇ ਹਨ। ਲਾਈਟ ਸ਼ੇਡਜ਼ ’ਚ ਪੀਚ, ਕਰੀਮ, ਵ੍ਹਾਈਟ, ਲਾਈਟ ਪਿੰਕ ਅਤੇ ਲਾਈਟ ਬਲਿਊ ਵੀ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ।

ਮਾਰਕੀਟ ’ਚ ਵੈਲਵੇਟ ਕੋਟ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਕਈ ਵਰਾਇਟੀਆਂ ਉਪਲਬਧ ਹਨ। ਕੁਝ ’ਚ ਚੌੜੇ ਕਾਲਰ, ਕੁਝ ’ਚ ਛੋਟੇ ਕਾਲਰ, ਤੇ ਕੁਝ ਵਿਚ ਦੋ ਜਾਂ ਵੱਧ ਬਟਨ ਡਿਟੇਲਿੰਗ ਦਿੱਤੀ ਗਈ ਹੈ। ਪਾਕੇਟ ਵੀ 2 ਤੋਂ 4 ਤੱਕ ਹੁੰਦੀਆਂ ਹਨ, ਜੋ ਇਨ੍ਹਾਂ ਨੂੰ ਪ੍ਰੈਕਟੀਕਲ ਅਤੇ ਸਟਾਈਲਿਸ਼ ਦੋਵੇਂ ਬਣਾਉਂਦੀਆਂ ਹਨ। ਵੈਲਵੇਟ ਕੋਟ ਦੇ ਨਾਲ ਲੁਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੀਆਂ ਅਸੈਸਰੀਜ਼ ਦੀ ਵਰਤੋਂ ਕਰ ਰਹੀਆਂ ਹਨ। ਹੈਂਡਬੈਗ, ਕਲੱਚ ਜਾਂ ਸ਼ਾਲ ਦੇ ਨਾਲ ਗਾਗਲਸ, ਸਟੋਲ, ਕੈਪ ਅਤੇ ਗਲਵਜ਼ ਸਟਾਈਲ ਕੀਤੇ ਜਾ ਰਹੇ ਹਨ। ਫੁੱਟਵੀਅਰ ’ਚ ਜੀਨਸ-ਟਾਪ ਦੇ ਨਾਲ ਲੌਂਗ ਬੂਟਸ ਜਾਂ ਐਂਕਲ ਬੂਟਸ, ਜਦਕਿ ਇੰਡੀਅਨ ਡ੍ਰੈੱਸ ਦੇ ਨਾਲ ਜੁੱਤੀ ਜਾਂ ਸੈਂਡਲ ਪਰਫੈਕਟ ਲੱਗਦੇ ਹਨ। ਕੁੱਲ ਮਿਲਾ ਕੇ ਵੈਲਵੇਟ ਕੋਟ ਇਸ ਸਰਦੀ ਦਾ ਸਭ ਤੋਂ ਬੈਸਟ ਟ੍ਰੈਂਡ ਬਣ ਗਏ ਹਨ, ਜੋ ਠੰਢ ’ਚ ਮੁਟਿਆਰਾਂ ਨੂੰ ਨਿੱਘ ਦੇ ਨਾਲ-ਨਾਲ ਰਾਇਲ ਅਤੇ ਕਲਾਸੀ ਲੁਕ ਦਿੰਦੇ ਹਨ।


author

DIsha

Content Editor

Related News