ਮੁਟਿਆਰਾਂ ਦਾ ਫੈਸ਼ਨ ਸਟੇਟਮੈਂਟ ਬਣੇ ਵਿੰਟਰ ਕ੍ਰਾਪ ਟਾਪ

Saturday, Jan 10, 2026 - 10:04 AM (IST)

ਮੁਟਿਆਰਾਂ ਦਾ ਫੈਸ਼ਨ ਸਟੇਟਮੈਂਟ ਬਣੇ ਵਿੰਟਰ ਕ੍ਰਾਪ ਟਾਪ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਫੈਸ਼ਨ ਜਗਤ ’ਚ ਫੁੱਲ ਸਲੀਵਜ਼ ਵਿੰਟਰ ਕ੍ਰਾਪ ਟਾਪ ਦਾ ਇਕ ਨਵਾਂ ਟ੍ਰੈਂਡ ਛਾ ਗਿਆ ਹੈ। ਇਹ ਟਾਪ ਅੱਜਕੱਲ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਜਿੱਥੇ ਪਹਿਲਾਂ ਠੰਢ ’ਚ ਲੰਬੇ ਸਵੈਟਰ ਜਾਂ ਫੁੱਲ-ਲੈਂਥ ਟਾਪ ਹੀ ਪਹਿਨੇ ਜਾਂਦੇ ਸਨ, ਉਥੇ ਹੀ ਹੁਣ ਫੁੱਲ ਲਾਂਗ ਸਲੀਵਜ਼ ਵਾਲੇ ਕ੍ਰਾਪ ਟਾਪਸ ਨੇ ਬਾਜ਼ੀ ਮਾਰ ਲਈ ਹੈ।

ਇਹ ਟਾਪ ਨਾ ਸਿਰਫ਼ ਗਰਮਾਹਟ ਪ੍ਰਦਾਨ ਕਰਦੇ ਹਨ, ਸਗੋਂ ਯੰਗ, ਟ੍ਰੈਂਡੀ ਅਤੇ ਕਾਨਫੀਡੈਂਟ ਲੁੱਕ ਵੀ ਦਿੰਦੇ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ, ਕਾਲਜ ਸਟੂਡੈਂਟਸ ਅਤੇ ਯੁਵਾ ਪ੍ਰੋਫੈਸ਼ਨਲਜ਼ ਸਭ ਇਨ੍ਹਾਂ ਨੂੰ ਖ਼ੂਬ ਪਸੰਦ ਕਰ ਰਹੀਆਂ ਹਨ। ਕ੍ਰਾਪ ਟਾਪ ਦੀ ਖ਼ਾਸੀਅਤ ਉਸ ਦੀ ਛੋਟੀ ਲੰਬਾਈ ਹੈ। ਵਿੰਟਰ ਵਰਜ਼ਨ ’ਚ ਫੁੱਲ ਸਲੀਵਜ਼ ਹੋਣ ਨਾਲ ਠੰਢ ’ਚ ਆਰਾਮ ਮਿਲਦਾ ਹੈ, ਫਿਰ ਵੀ ਸਟਾਈਲ ’ਤੇ ਕੋਈ ਸਮਝੌਤਾ ਨਹੀਂ ਹੁੰਦਾ। ਵੱਖ-ਵੱਖ ਸਲੀਵ ਡਿਜ਼ਾਈਨਾਂ ਜਿਵੇਂ ਬੈਲਟ ਸਲੀਵਜ਼, ਬਲੂਨ ਸਲੀਵਜ਼, ਚੂੜੀਦਾਰ ਸਲੀਵਜ਼, ਅੰਬਰੇਲਾ ਸਲੀਵਜ਼, ਰਫਲਡ ਸਲੀਵਜ਼ ਅਤੇ ਪਫ ਸਲੀਵਜ਼ ਮੁਟਿਆਰਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਨੈੱਕਲਾਈਨ ਦੇ ਆਪਸ਼ਨ ਵੀ ਕਮਾਲ ਦੇ ਹਨ। ਹਾਈ ਨੈੱਕ ਤੋਂ ਲੈ ਕੇ ਰਾਊਂਡ ਨੈੱਕ, ਬੋ ਨੈੱਕ, ਵੀ-ਨੈੱਕ, ਸਵੀਟਹਾਰਟ ਨੈੱਕ, ਸਕੇਅਰ ਨੈੱਕ ਅਤੇ ਆਫ-ਸ਼ੋਲਡਰ ਤੱਕ ਹਰ ਤਰ੍ਹਾਂ ਦੀ ਵੈਰਾਇਟੀ ਉਪਲੱਬਧ ਹੈ।

ਸਟਾਈਲਿੰਗ ਦੇ ਮਾਮਲੇ ’ਚ ਇਹ ਟਾਪ ਕਾਫ਼ੀ ਵਰਸਟਾਈਲ ਹਨ। ਹਾਈ-ਵੇਸਟ ਜੀਨਸ, ਸਕਿਨੀ ਜੀਨਸ, ਲੈਗਿੰਗਸ, ਸਕਰਟ ਜਾਂ ਕਾਰਗੋ ਪੈਂਟਸ ਦੇ ਨਾਲ ਇਨ੍ਹਾਂ ਨੂੰ ਪਹਿਨ ਕੇ ਕੈਜ਼ੂਅਲ ਸੈਮੀ-ਫਾਰਮਲ ਲੁੱਕ ਬਣਾਇਆ ਜਾ ਸਕਦਾ ਹੈ। ਜ਼ਿਆਦਾ ਠੰਢ ਹੋਣ ’ਤੇ ਲੇਅਰਿੰਗ ਦਾ ਟ੍ਰੈਂਡ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ। ਕ੍ਰਾਪ ਟਾਪ ਦੇ ਉੱਪਰ ਓਵਰ ਸਾਈਜ਼ਡ ਡੈਨਿਮ ਜੈਕੇਟ, ਲੈਦਰ ਜੈਕੇਟ, ਵੂਲਨ ਕੋਟ, ਸ਼ਰੱਗ ਜਾਂ ਲਾਂਗ ਕਾਰਡੀਗਨ ਪਹਿਨ ਕੇ ਨਾ ਸਿਰਫ਼ ਠੰਢ ਤੋਂ ਬਚਾਅ ਹੁੰਦਾ ਹੈ, ਸਗੋਂ ਪੂਰਾ ਲੁੱਕ ਹੋਰ ਵੀ ਸਟਾਈਲਿਸ਼ ਦਿਸਦਾ ਹੈ।

ਕੁਝ ਫੈਸ਼ਨੇਬਲ ਮੁਟਿਆਰਾਂ ਇਨ੍ਹਾਂ ਨੂੰ ਸਾੜ੍ਹੀ ਜਾਂ ਲਹਿੰਗੇ ਦੇ ਨਾਲ ਵੀ ਸਟਾਈਲ ਕਰ ਰਹੀਆਂ ਹਨ, ਜਿੱਥੇ ਕ੍ਰਾਪ ਟਾਪ ਬਲਾਊਜ਼ ਦੀ ਥਾਂ ਲੈ ਰਿਹਾ ਹੈ ਅਤੇ ਐਥਨਿਕ-ਵੈਸਟਰਨ ਫਿਊਜ਼ਨ ਦੀ ਸ਼ਾਨਦਾਰ ਮਿਸਾਲ ਪੇਸ਼ ਕਰ ਰਿਹਾ ਹੈ। ਇਸ ਦੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਅਰਸੈੱਸਰੀਜ਼ ਲੁੱਕ ਨੂੰ ਪੂਰਾ ਕਰਦੀਆਂ ਹਨ। ਸਟੇਟਮੈਂਟ ਈਅਰਰਿੰਗਸ, ਵੱਡੇ ਝੁਮਕੇ, ਲੇਅਰਡ ਨੈਕਲੈੱਸ, ਚੇਨ, ਸਲਿਮ ਬੈਲੇਟ, ਘੜੀ ਅਤੇ ਬ੍ਰੈਸਲੇਟਸ ਦੇ ਨਾਲ ਟਾਪ ਦੀ ਖਿੱਚ ਦੁੱਗਣੀ ਹੋ ਜਾਂਦੀ ਹੈ। ਫੁੱਟਵੀਅਰ ’ਚ ਅੰਕਲ ਬੂਟਸ, ਹਾਈ ਹੀਲਜ਼, ਚੰਕੀ ਸਨੀਕਰਸ ਜਾਂ ਲੋਫਰਸ ਚੁਣ ਕੇ ਪੂਰਾ ਆਊਟਫਿੱਟ ਪਰਫੈਕਟ ਬਣਾਇਆ ਜਾ ਰਿਹਾ ਹੈ। ਹੇਅਰ ਸਟਾਈਲ ’ਚ ਖੁੱਲ੍ਹੇ ਵਾਲ ਸਭ ਤੋਂ ਜ਼ਿਆਦਾ ਪਾਪੁਲਰ ਹਨ, ਜਦਕਿ ਹਾਈ ਪੋਨੀਟੇਲ, ਬਨ ਜਾਂ ਬ੍ਰੇਡਿਡ ਸਟਾਈਲ ਵੀ ਚੰਗੇ ਲੱਗਦੇ ਹਨ। ਵੂਲਨ, ਵੈਲਵੇਟ, ਨਿਟਿਡ, ਕਾਟਨ-ਫਲੀਸ ਅਤੇ ਸਾਫਟ ਫਰ ਫੈਬਰਿਕ ’ਚ ਉਪਲੱਬਧ ਇਹ ਟਾਪ ਸ਼ਾਪਿੰਗ ਮਾਲਜ਼ ਤੋਂ ਲੈ ਕੇ ਆਨਲਾਈਨ ਪਲੇਟਫਾਰਮਾਂ ਤੱਕ ਹਰ ਜਗ੍ਹਾ ਵਿਕ ਰਹੇ ਹਨ। ਸਰਦੀਆਂ ’ਚ ਵਿੰਟਰ ਕ੍ਰਾਪ ਟਾਪ ਹੁਣ ਸਿਰਫ਼ ਕੱਪੜਾ ਨਹੀਂ, ਸਗੋਂ ਇਕ ਫੈਸ਼ਨ ਸਟੇਟਮੈਂਟ ਬਣ ਚੁੱਕਾ ਹੈ।


author

DIsha

Content Editor

Related News