ਬਿਨਾਂ Sorry ਬੋਲੇ ਇਸ ਤਰ੍ਹਾਂ ਕਰੋ ਆਪਣੇ ਪਾਰਟਨਰ ਨਾਲ ਝਗੜਾ ਖਤਮ

07/05/2017 8:53:41 AM

ਮੁੰਬਈ— ਤੁਹਾਡੇ ਅਤੇ ਤੁਹਾਡੇ ਪਾਰਟਨਰ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਜੇਕਰ ਲੜਾਈ ਹੋ ਗਈ ਹੈ ਅਤੇ ਉਹ ਤੁਹਾਡੇ ਤੋਂ ਨਾਰਾਜ਼ ਹੈ? ਅਤੇ ਤੁਸੀਂ ਵੀ ਉਸ ਦੀ ਨਾਰਾਜ਼ਗੀ ਬਰਦਾਸ਼ਤ ਨਹੀਂ ਕਰ ਪਾ ਰਹੇ ਅਤੇ ਤੁਹਾਡੀ ਇਗੋ ਵੀ ਤੁਹਾਨੂੰ ਮਾਫੀ ਬੋਲਣ ਦੀ ਇਜ਼ਾਜਤ ਵੀ ਨਹੀਂ ਦਿੰਦੀ ਤਾਂ ਕਰੋ ਕੁੱਝ ਅਜਿਹਾ ਕਿ ਮਾਫੀ ਵੀ ਨਾ ਬੋਲਣੀ ਪਵੇ ਅਤੇ ਤੁਹਾਡਾ ਕੰਮ ਵੀ ਹੋ ਜਾਵੇ। ਅਣਜਾਣੇ 'ਚ ਹੋਈ ਗਲਤੀ ਦੇ ਲਈ ਜ਼ਰੂਰੀ ਨਹੀਂ ਹੈ ਕਿ ਮਾਫੀ ਬੋਲੋ... ਕੁੱਝ ਵੱਖਰਾ ਟ੍ਰਾਈ ਕਰੋ। ਆਪਣੇ ਸਾਥੀ ਨੂੰ ਇਹ ਸਮਝਾਉਣ ਦੀ ਕੋਸ਼ਿਸ ਕਰੋ ਕਿ ਤੁਹਾਡੀ ਅਜਿਹਾ ਕੋਈ ਇਰਾਦਾ ਨਹੀਂ ਸੀ। ਇਸ ਤੋਂ ਬਾਅਦ ਵੀ ਜੇਕਰ ਉਸ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਤਾਂ ਉਸ ਨੂੰ ਕੋਈ ਫੁੱਲ ਗਿਫਟ ਕਰੋ।
ਆਪਣੇ ਪਾਰਟਨਰ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਉਸ ਨੂੰ ਇਹ ਮਹਿਸੂਸ ਕਰਵਾਓ ਕਿ ਉਹ ਤੁਹਾਡੇ ਲਈ ਬਹੁਤ ਖਾਸ ਹੈ। ਇਸ ਦੇ ਤੋਂ ਬਾਅਦ ਉਸ ਦੇ ਲਈ ਪਸੰਦ ਦੀ ਡਿਸ਼ ਬਣਾਓ। ਇਸ ਤੋਂ ਇਲਾਵਾ ਉਸ ਦੇ ਲਈ ਪਿਆਰ ਭਰਿਆ ਮੇਸੈਜ ਕਰੋ ਜਿਸ ਨੂੰ ਪੜ੍ਹ ਕੇ ਚਿਹਰੇ 'ਤੇ ਸਮਾਈਲ ਆ ਜਾਵੇ।


Related News