ਰਿਸ਼ਤੇ ''ਚ ਖਟਾਸ ਆਉਣ ''ਤੇ ਵਿਅਕਤੀ ਨੇ ਆਪਣੇ ''ਲਿਵ-ਇਨ ਪਾਰਟਨਰ'' ਦੇ ਬੇਟੇ ਦਾ ਕਰ ''ਤਾ ਕਤਲ
Wednesday, Apr 17, 2024 - 03:46 AM (IST)
ਬੈਤੂਲ — ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ 36 ਸਾਲਾ ਵਿਅਕਤੀ ਨੂੰ ਆਪਣੇ 'ਲਿਵ-ਇਨ ਪਾਰਟਨਰ' ਦੇ 6 ਸਾਲਾ ਬੇਟੇ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਨਸ਼ੇ ਦੀ ਹਾਲਤ ਵਿੱਚ ਗੰਜ ਇਲਾਕੇ ਵਿੱਚ ਕਥਿਤ ਤੌਰ 'ਤੇ ਟੁੱਟੀ ਹੋਈ ਬੀਅਰ ਦੀ ਬੋਤਲ ਨਾਲ ਲੜਕੇ ਦਾ ਗਲਾ ਵੱਢ ਦਿੱਤਾ।
ਇਹ ਵੀ ਪੜ੍ਹੋ- ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ
ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੇ ਨੂੰ ਆਖ਼ਰੀ ਵਾਰ ਸਵੇਰੇ ਮੁਲਜ਼ਮ ਗਣੇਸ਼ ਮੀਨਾ ਨਾਲ ਦੇਖਿਆ ਗਿਆ ਸੀ। ਗਣੇਸ਼ ਅਤੇ ਲੜਕੇ ਦੀ ਮਾਂ ਲਿਵ-ਇਨ ਰਿਲੇਸ਼ਨਸ਼ਿਪ 'ਚ ਸਨ ਪਰ ਕੁਝ ਸਮੇਂ ਤੋਂ ਉਸ ਨੂੰ ਔਰਤ ਦੀ ਵਫ਼ਾਦਾਰੀ 'ਤੇ ਸ਼ੱਕ ਹੋਣ ਲੱਗਾ। ਪੁਲਸ ਨੇ ਦੱਸਿਆ, "ਗਣੇਸ਼ ਨੂੰ ਸ਼ੱਕ ਸੀ ਕਿ ਔਰਤ ਦਾ ਕਿਸੇ ਹੋਰ ਆਦਮੀ ਨਾਲ ਸਬੰਧ ਸੀ। ਅਕਸਰ ਲੜਾਈ-ਝਗੜੇ ਹੋਣ ਕਾਰਨ ਉਹ ਆਪਣੇ ਬੇਟੇ ਨੂੰ ਮੁਲਜ਼ਮ ਕੋਲ ਬੈਤੁਲ ਵਿੱਚ ਛੱਡ ਕੇ ਸਰਨੀ ਸ਼ਹਿਰ ਵਿੱਚ ਵੱਖ ਰਹਿਣ ਲੱਗ ਪਈ।"
ਇਹ ਵੀ ਪੜ੍ਹੋ- ਸ਼ਰਾਬੀ ਵਿਅਕਤੀ ਨੇ ਪਤਨੀ ਤੇ ਦੋ ਬੇਟੀਆਂ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ
ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ ਮੰਗਲਵਾਰ ਸਵੇਰੇ ਨਸ਼ੇ ਵਿੱਚ ਧੁੱਤ ਮੀਨਾ ਲੜਕੇ ਦੇ ਸਕੂਲ ਗਿਆ ਅਤੇ ਉਸਨੂੰ ਇੱਕ ਅਲੱਗ ਇਮਾਰਤ ਵਿੱਚ ਲੈ ਗਿਆ, ਜਿੱਥੇ ਉਸਨੇ ਕਥਿਤ ਤੌਰ 'ਤੇ ਬੀਅਰ ਦੀ ਬੋਤਲ ਨਾਲ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਮੌਕੇ ਤੋਂ ਲੜਕੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e