ਮੈਕਸੀਕੋ ਨੇ ਆਪਣੇ ਦੂਤਘਰ ''ਚ ਪੁਲਸ ਦੇ ਦਾਖ਼ਲ ਹੋਣ ''ਤੇ ਇਕਵਾਡੋਰ ਨਾਲ ਕੂਟਨੀਤਕ ਸਬੰਧ ਤੋੜੇ
Sunday, Apr 07, 2024 - 06:01 PM (IST)

ਕੁਇਟੋ (ਭਾਸ਼ਾ)- ਇਕਵਾਡੋਰ ਦੇ ਸਾਬਕਾ ਉਪ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਮੈਕਸੀਕਨ ਦੂਤਘਰ ਵਿੱਚ ਪੁਲਸ ਦੇ ਦਾਖ਼ਲ ਹੋਣ ਦੇ ਬਾਅਦ ਮੈਕਸੀਕਨ ਸਰਕਾਰ ਨੇ ਇੱਕਵਾਡੋਰ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ ਹਨ। ਇਕਵਾਡੋਰ ਦੀ ਪੁਲਸ ਨੇ ਸ਼ੁੱਕਰਵਾਰ ਦੇਰ ਰਾਤ ਰਾਜਧਾਨੀ ਕਿਊਟੋ ਵਿਚ ਮੈਕਸੀਕਨ ਦੂਤਘਰ ਦੇ ਮੁੱਖ ਗੇਟ ਨੂੰ ਤੋੜ ਕੇ ਜੋਰਜ ਗਲਾਸ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਦਸੰਬਰ ਤੋਂ ਉਥੇ ਰਹਿ ਰਹੇ ਸਨ। ਭ੍ਰਿਸ਼ਟਾਚਾਰ ਦੇ ਦੋਸ਼ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗਲਾਸ ਨੇ ਦੂਤਘਰ 'ਚ ਸਿਆਸੀ ਸ਼ਰਨ ਮੰਗੀ ਸੀ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਸੰਘਰਸ਼ ਨੂੰ 'ਮਨੁੱਖੀ ਆਧਾਰ 'ਤੇ ਰੋਕਿਆ' ਜਾਣਾ ਚਾਹੀਦੈ: ਸੁਨਕ
ਦੂਤਘਰ 'ਚ ਪੁਲਸ ਦੇ ਜ਼ਬਰਦਸਤੀ ਦਾਖ਼ਲ ਹੋਣ ਦੀ ਘਟਨਾ ਦੇ ਵਿਰੋਧ 'ਚ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਸ਼ੁੱਕਰਵਾਰ ਸ਼ਾਮ ਨੂੰ ਇਕਵਾਡੋਰ ਨਾਲ ਕੂਟਨੀਤਕ ਸਬੰਧ ਤੋੜਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੈਕਸੀਕੋ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਕਵਾਡੋਰ ਦੇ ਇਸ ਕਦਮ ਨੂੰ ਹੇਗ ਸਥਿਤ ਅੰਤਰਰਾਸ਼ਟਰੀ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ। ਸ਼ਨੀਵਾਰ ਨੂੰ, ਗਲਾਸ ਨੂੰ ਕਿਊਟੋ ਵਿੱਚ ਅਟਾਰਨੀ ਜਨਰਲ ਦੇ ਦਫ਼ਤਰ ਤੋਂ ਬੰਦਰਗਾਹ ਸ਼ਹਿਰ ਗੁਆਯਾਕਿਲ ਵਿੱਚ ਲਿਜਾਇਆ ਗਿਆ, ਜਿੱਥੇ ਉਹ ਇੱਕ ਉੱਚ-ਸੁਰੱਖਿਆ ਜੇਲ੍ਹ ਵਿੱਚ ਰਹਿਣਗੇ। ਗਲਾਸ ਦੀ ਵਕੀਲ ਸੋਨੀਆ ਵੇਰਾ ਨੇ ਕਿਹਾ ਕਿ ਪੁਲਸ ਅਧਿਕਾਰੀ ਸਾਬਕਾ ਉਪ ਰਾਸ਼ਟਰਪਤੀ ਦੇ ਕਮਰੇ ਵਿੱਚ ਦਾਖਲ ਹੋਏ ਅਤੇ ਜਦੋਂ ਉਨ੍ਹਾਂ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਫਰਸ਼ 'ਤੇ ਸੁੱਟ ਦਿੱਤਾ ਅਤੇ ਉਨ੍ਹਾਂ ਦੇ ਸਿਰ, ਪੈਰ , ਹੱਥਾਂ 'ਤੇ ਲੱਤਾਂ ਮਾਰੀਆਂ ਗਈਆਂ ਅਤੇ ਉਨ੍ਹਾਂ ਨੂੰ ਖਿੱਚ ਕੇ ਬਾਹਰ ਲਿਜਾਇਆ ਗਿਆ।"
ਇਹ ਵੀ ਪੜ੍ਹੋ: ਕੱਲ੍ਹ ਲੱਗਣ ਜਾ ਰਿਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਅਮਰੀਕਾ-ਕੈਨੇਡਾ ਦੇ ਲੋਕਾਂ 'ਚ ਉਤਸ਼ਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।