ਬਿਨ੍ਹਾਂ ਬਿਜਲੀ ਦੇ ਵੀ ਘਰ ਨੂੰ ਰੱਖ ਸਕਦੇ ਹੋ ਇਸ ਤਰ੍ਹਾਂ ਠੰਡਾ!

08/17/2017 1:10:40 PM

ਜਲੰਧਰ— ਗਰਮੀ ਦੇ ਮੌਸਮ 'ਚ ਘਰ ਨੂੰ ਠੰਡਾ ਰੱਖਣ ਲਈ ਤੁਸੀਂ ਕਈ ਤਰੀਕੇ ਵਰਤੇ ਹੋਣੇ ਹਨ ਪਰ ਤੁਹਾਨੂੰ ਇਨ੍ਹਾਂ ਸਭ ਤਰੀਕਿਆਂ ਨਾਲ ਜ਼ਿਆਦਾ ਫਾਇਦਾ ਨਹੀਂ ਮਿਲਿਆ। ਇਸਦੇ ਇਲਾਵਾ ਅਜਿਹੇ ਮੌਸਮ 'ਚ ਤੁਹਾਨੂੰ ਕੂਲਰ, ਪੱਖਾ, ਏਅਰ ਕੰਡੀਸ਼ਨਰ ਦੇ ਬਿਨ੍ਹਾਂ ਰਹਿਣਾ ਮੁਸ਼ਕਲ ਲੱਗਣ ਲਗਦਾ ਹੈ ਅਤੇ ਲਾਈਟ ਦੇ ਜਾਣ 'ਤੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਅਜਿਹੇ ਉਪਾਅ ਲੈ ਕੇ ਆਏ ਹਾਂ ਜਿਸ ਨਾਲ ਗਰਮੀ 'ਚ ਵੀ ਬਿਨ੍ਹਾਂ ਬਿਜਲੀ ਦੇ ਤੁਸੀਂ ਘਰ ਨੂੰ ਠੰਡਾ ਰੱਖ ਸਕਦੇ ਹੋ।
1. ਘਰ ਦੀ ਖਿੜਕੀਆਂ 'ਚ ਬਦਲਾਅ 
ਸਹੀ ਦਿਸ਼ਾ 'ਚ ਖਿੜਕੀਆਂ ਬਣਾਉਣ ਨਾਲ ਤੁਸੀਂ ਘਰ ਦੇ ਅੰਦਰ 77 ਪ੍ਰਤੀਸ਼ਤ ਗਰਮੀ ਨੂੰ ਘੱਟ ਕਰ ਸਕਦੇ ਹੋ। ਅਜਿਹੀ ਥਾਂ 'ਤੇ ਖਿੜੀਆਂ ੂਬਣਾਓ ਜਿੱਥੋਂ ਹਵਾ ਘਰ ਦੇ ਅੰਦਰ ਆਓ ਨਾ ਕੀ ਧੁੱਪ। ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਐਨਰਜ਼ੀ ਸੇਵਿੰਗ ਫਰੇਮ ਵਾਲੇ ਹੀ ਲਗਾਓ। ਜੇਕਰ ਖਿੜਕੀਆਂ ਦੱਖਣ ਅਤੇ ਪੱਛਮ ਦਿਸ਼ਾ 'ਚ ਹੋਣਗੀਆਂ ਤਾਂ ਘਰ ਦੇ ਅੰਦਰ ਧੁੱਪ ਘੱਟ ਆਵੇਗੀ ਅਤੇ ਤੁਹਾਡਾ ਘਰ ਠੰਡਾ ਰਹੇਗਾ।

PunjabKesari
2. ਗਰੀਨ ਰੰਗ ਨਾਲ ਡੇਕੋਰੇਸ਼ਨ
ਘਰ ਦੀ ਸਜਾਵਟ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਗਰੀਨ ਰੰਗ ਦੀ ਵਰਤੋਂ ਕਰੋਂ। ਇਸ ਨਾਲ ਤੁਹਾਨੂੰ ਘੱਟ ਤੋਂ ਘੱਟ ਗਰਮੀ ਦਾ ਅਹਿਸਾਸ ਹੋਵੇਗਾ। ਇਸਦੇ ਇਲਾਵਾ ਘਰ ਨੂੰ ਕੁਦਰਤੀ ਤਰੀਕੇ ਨਾਲ ਠੰਡਾ ਰੱਖਣ ਲਈ ਤੁਸੀਂ ਬਾਹਰ ਪੌਦੇ ਲਗਾ ਸਕਦੇ ਹੋ। ਘਰ ਦੇ ਆਲੇ-ਦੁਆਲੇ ਪੌਦੇ ਹੋਣ ਨਾਲ ਤਾਪਮਾਨ 10 ਤੋਂ 15 ਡਿਗਰੀ ਤੱਕ ਘੱਟ ਹੋ ਜਾਂਦਾ ਹੈ।
3. ਹੀਟ ਪਰੂਫਿੰਗ ਪੇਂਟ
ਘਰ ਦੀ ਛੱਤ 'ਤੇ ਹੀਟ ਪਰੁਫਿੰਗ ਪੇਂਟ ਕਰਾਉਣ ਨਾਲ ਵੀ ਗਰਮੀ ਨੂੰ 10 ਤੋਂ 15 ਫੀਸਦੀ ਘੱਟ ਕਰ ਸਕਦੇ ਹੋ। ਇਸ ਨਾਲ ਘਰ ਦੇ ਅੰਦਰ ਗਰਮੀ ਦਾ ਤਾਪਮਾਨ ਠੀਕ ਰਹਿੰਦਾ ਹੈ। ਇਸਦੇ ਇਲਾਵਾ ਤੁਸੀਂ ਘਰ ਦੇ ਅੰਦਰ ਵਾਟਰ ਵੇਸਡ ਪੇਂਟ ਕਰਵਾ ਕੇ ਵੀ ਗਰਮੀ ਨੂੰ ਘੱਟ ਕਰ ਸਕਦੇ ਹੋ।
4. ਲਾਈਟ ਅਤੇ ਇਲੈਕਟ੍ਰਾਨਿਕ ਦਾ ਇਸਤੇਮਾਲ
ਘਰ ਦੇ ਅੰਦਰ ਤੇਜ ਰੋਸ਼ਨੀ ਵਾਲੀਆਂ ਲਾਈਟਾਂ ਲਗਾਉਣ ਨਾਲ ਵੀ ਤਾਪਮਾਨ ਵੱਧ ਜਾਂਦਾ ਹੈ। ਘਰ ਨੂੰ ਠੰਡਾ ਰੱਖਣ ਲਈ ਤੁਸੀਂ ਝੂਮਰ ਜਾਂ ਲੈਂਪ 'ਚ ਸੀ,ਐੱਫ, ਐੱਲ ਜਾਂ ਐੱਲ.ਈ.ਡੀ. ਬਲਬਾਂ ਦੀ ਵਰਤੋਂ ਕਰ ਸਕਦੇ ਹੋ। ਇਸਦੇ ਇਲਾਵਾ ਕੰਪਿਊਟਰ , ਟੀ.ਵੀ ਅਤੇ ਦੂਸਰੇ ਇਲੈਕਟ੍ਰਾਨਿਕ ਸਾਮਾਨ ਵੀ ਗਰਮੀ ਨੂੰ ਵਧਾਉਂਦੇ ਹਨ। ਇਸ ਲਈ ਜਦੋਂ ਵੀ ਇਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ ਤਾਂ ਇਨ੍ਹਾਂ ਦਾ ਸਵਿੱਚ ਬੰਦ ਰੱਖੋਂ।

PunjabKesari
5. ਬਾਹਰੀ ਗਰਮੀ ਨੂੰ ਇਸ ਤਰ੍ਹਾਂ ਕਰੋਂ ਘੱਟ
ਘਰ ਦੀਆਂ ਬਾਹਰੀ ਦੀਵਾਰਾਂ 'ਤੇ ਧੁੱਪ ਪੈਣ ਨਾਲ ਅੰਦਰ ਗਰਮੀ ਹੋ ਜਾਂਦੀ ਹੈ। ਇਸ ਲਈ ਘਰ ਦੇ ਬਾਹਰ ਹੀਟ-ਰਿਫਲੇਕਿਟਵ ਪੇਂਟ ਕਰਵਾਇਆ। ਇਸ ਨਾਲ ਬਾਹਰੀ ਗਰਮੀ ਦਾ ਅਸਰ ਬਹੁਤ ਘੱਟ ਕੀਤਾ ਜਾ ਸਕਦਾ ਹੈ। ਇਸਦੇ ਇਲਾਵਾ ਤੁਸੀਂ ਫਰਸ਼ 'ਤੇ ਇਨਫਾਰੇਡ ਅੰਡਰਫਲੋਰ ਹੀਟਿੰਗ ਦੀ ਵਰਤੋਂ ਕਰਕੇ ਘਰ ਦੇ ਤਾਪਮਾਨ ਨੂੰ ਕੰਟਰੋਲ ਕਰ ਸਕਦੇ ਹੋ।


Related News